ਅੰਮ੍ਰਿਤਸਰ 'ਚ ਵਿਜ਼ੀਬਿਲਟੀ ਨਾ ਹੋਣ ਕਾਰਨ ਦਿੱਲੀ ਡਾਇਵਰਟ ਹੋਈ ਦੁਬਈ ਦੀ ਫਲਾਈਟ

Sunday, Nov 10, 2024 - 02:06 PM (IST)

ਅੰਮ੍ਰਿਤਸਰ 'ਚ ਵਿਜ਼ੀਬਿਲਟੀ ਨਾ ਹੋਣ ਕਾਰਨ ਦਿੱਲੀ ਡਾਇਵਰਟ ਹੋਈ ਦੁਬਈ ਦੀ ਫਲਾਈਟ

ਅੰਮ੍ਰਿਤਸਰ (ਇੰਦਰਜੀਤ)-ਅੰਮ੍ਰਿਤਸਰ ਅੰਤਰਰਾਸ਼ਟਰੀ ਸ੍ਰੀ ਗੁਰੂ ਰਾਮਦਾਸ ਏਅਰਪੋਰਟ ’ਤੇ ਦੁਬਈ ਤੋਂ ਆਉਣ ਵਾਲੀ ਫਲਾਈਟ ਲੈਂਡਿੰਗ ਕਰਨ ਦੀ ਬਜਾਏ ਵਾਪਸ ਪਰਤਣ ’ਤੇ ਏਅਰਪੋਰਟ ’ਤੇ ਉਡੀਕ ਕਰ ਰਹੇ ਯਾਤਰੀਆਂ ਦੇ ਮਾਪੇ ਨਾਰਾਜ਼ ਦਿਖਾਈ ਦਿੱਤੇ। ਜਾਣਕਾਰੀ ਅਨੁਸਾਰ ਦੁਬਈ ਤੋਂ ਅੰਮ੍ਰਿਤਸਰ ਸਵੇਰੇ 8.40 ’ਤੇ ਫਲਾਈਟ ਆਉਣ ਵਾਲੀ ਸੀ ਪਰ ਅੰਮ੍ਰਿਤਸਰ ਏਅਰਪੋਰਟ ’ਤੇ ਸਮੌਗ ਕਾਰਨ ਲੈਂਡਿੰਗ ਕਰਦੇ ਸਮੇਂ ਚਾਲਕ ਦਲ ਨੂੰ ਵਿਜ਼ੀਬਿਲਟੀ ਘੱਟ ਹੋਣ ਕਾਰਨ ਸਿਗਨਲ ਨਹੀਂ ਮਿਲਿਆ, ਜਿਸ ਕਾਰਨ ਫਲਾਈਟ ਨੂੰ ਦਿੱਲੀ ਵੱਲ ਮੋੜਨਾ ਪਿਆ।

ਇਹ ਵੀ ਪੜ੍ਹੋ- ਮੋਸਟ ਵਾਂਟੇਡ ਬਦਮਾਸ਼ ਦੀ ਸੜਕ ਹਾ.ਦਸੇ 'ਚ ਮੌ.ਤ, ਬੈਂਕ ਡਕੈਤੀ 'ਚ ਵੀ ਸੀ ਸ਼ਾਮਲ

ਦੱਸਿਆ ਜਾਂਦਾ ਹੈ ਕਿ ਜਹਾਜ਼ ਦੀ ਲੈਂਡਿੰਗ ਸਮੇਂ ਵਿਜ਼ੀਬਿਲਟੀ 500 ਮੀਟਰ ਹੋਣੀ ਜ਼ਰੂਰੀ ਹੈ ਪਰ ਪਾਰਦਰਸ਼ਤਾ ਇਸ ਤੋਂ ਬਹੁਤ ਘੱਟ ਸੀ। ਏਅਰਪੋਰਟ ਅਥਾਰਟੀ ਦੇ ਡਾਇਰੈਕਟਰ ਜਨਰਲ ਸੰਦੀਪ ਅਗਰਵਾਲ ਨੇ ਦੱਸਿਆ ਕਿ ਸਮੌਗ ਘੱਟ ਹੁੰਦੇ ਹੀ ਦਿੱਲੀ ਏਅਰਪੋਰਟ ਨਾਲ ਸੰਪਰਕ ਕੀਤਾ ਗਿਆ ਤਾਂ ਉਸੇ ਸਮੇਂ ਫਲਾਈਟ ਅੰਮ੍ਰਿਤਸਰ ਆ ਗਈ।

ਇਹ ਵੀ ਪੜ੍ਹੋ- ਸਪਾ ਸੈਂਟਰ ਦੀ ਆੜ ’ਚ ਚੱਲ ਰਿਹਾ ਸੀ ਗੰਦਾ ਧੰਦਾ, 2 ਕੁੜੀਆਂ ਸਮੇਤ 7 ਫੜੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News