iphone 15 ਲਈ ਲੋਕਾਂ ''ਚ ਦੇਖਣ ਨੂੰ ਮਿਲਿਆ ਕ੍ਰੇਜ਼, ਵਿਕਰੀ ਦੇ ਪਹਿਲੇ ਹੀ ਦਿਨ ਹੀ ਟੁੱਟਿਆ ਰਿਕਾਰਡ

Saturday, Sep 23, 2023 - 04:16 PM (IST)

iphone 15 ਲਈ ਲੋਕਾਂ ''ਚ ਦੇਖਣ ਨੂੰ ਮਿਲਿਆ ਕ੍ਰੇਜ਼, ਵਿਕਰੀ ਦੇ ਪਹਿਲੇ ਹੀ ਦਿਨ ਹੀ ਟੁੱਟਿਆ ਰਿਕਾਰਡ

ਮੁੰਬਈ - ਆਈਫੋਨ 15 ਦੀ ਵਿਕਰੀ ਸ਼ੁਰੂ ਹੋ ਗਈ ਹੈ। ਲੋਕ ਹੁਣ ਆਨਲਾਈਨ ਅਤੇ ਆਫਲਾਈਨ ਮੋਡ ਰਾਹੀਂ ਆਈਫੋਨ ਖਰੀਦ ਸਕਦੇ ਹਨ। ਇਸ ਦੌਰਾਨ ਆਈਫੋਨ ਦੀ ਵਿਕਰੀ ਦੇ ਪਹਿਲੇ ਹੀ ਦਿਨ ਇੱਕ ਵੱਡਾ ਰਿਕਾਰਡ ਟੁੱਟ ਗਿਆ ਹੈ। ਭਾਰਤ 'ਚ ਬਣੇ 'iPhone-15' ਨੂੰ ਲੈ ਕੇ ਲੋਕਾਂ 'ਚ ਕਾਫੀ ਕ੍ਰੇਜ਼ ਹੈ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ 'ਆਈਫੋਨ-14' ਦੇ ਮੁਕਾਬਲੇ ਇਸ ਦੀ ਪਹਿਲੇ ਦਿਨ ਦੀ ਵਿਕਰੀ 'ਚ 100 ਫੀਸਦੀ ਦਾ ਵਾਧਾ ਹੋਇਆ ਹੈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ।

ਇਹ ਵੀ ਪੜ੍ਹੋ :  ਭਾਰਤ-ਕੈਨੇਡਾ ਦੇ ਰਿਸ਼ਤਿਆਂ 'ਚ ਆਈ ਕੁੜੱਤਣ ਮਗਰੋਂ ਜਾਣੋ ਦੋਹਾਂ ਦੇਸ਼ਾਂ ਦੇ ਵਪਾਰ 'ਤੇ ਕੀ ਪਵੇਗਾ ਅਸਰ

ਐਪਲ ਨੇ ਪਹਿਲੀ ਵਾਰ 'ਮੇਡ-ਇਨ-ਇੰਡੀਆ' ਆਈਫੋਨ ਉਪਲਬਧ ਕਰਾਇਆ ਹੈ, ਜਿਸ ਦਿਨ ਇਸ ਨੇ ਦੇਸ਼ ਅਤੇ ਦੁਨੀਆ ਦੇ ਹੋਰ ਹਿੱਸਿਆਂ 'ਚ ਇਸ ਫੋਨ ਦੀ ਵਿਕਰੀ ਸ਼ੁਰੂ ਕੀਤੀ ਸੀ। ਇਕ ਸੂਤਰ ਨੇ ਕਿਹਾ, ''ਸ਼ੁੱਕਰਵਾਰ ਸ਼ਾਮ 6 ਵਜੇ ਤੱਕ 'ਆਈਫੋਨ-15' ਸੀਰੀਜ਼ ਦੇ ਫੋਨਾਂ ਦੀ ਵਿਕਰੀ 'ਚ ਪਹਿਲੇ ਦਿਨ 'ਆਈਫੋਨ-14' ਦੇ ਮੁਕਾਬਲੇ 100 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ। ਹਰ ਪਾਸੇ ਲੰਬੀਆਂ ਕਤਾਰਾਂ ਲੱਗ ਗਈਆਂ ਹਨ ਅਤੇ ਦਫਤਰੀ ਸਮਾਂ ਖਤਮ ਹੋਣ ਤੋਂ ਬਾਅਦ ਲੋਕਾਂ ਦੀ ਗਿਣਤੀ ਹੋਰ ਵਧ ਗਈ ਹੈ।

ਇਹ ਵੀ ਪੜ੍ਹੋ : Whatsapp ਚੈਨਲ 'ਤੇ ਆਉਂਦੇ ਹੀ PM ਮੋਦੀ ਨੇ ਤੋੜਿਆ ਰਿਕਾਰਡ, ਜਾਣੋ ਕਿੰਨੇ ਜੁੜੇ ਫਾਲੋਅਰਸ

ਮੇਡ-ਇਨ-ਇੰਡੀਆ ਆਈਫੋਨ

ਕੰਪਨੀ ਨੇ 'ਮੇਡ-ਇਨ-ਇੰਡੀਆ' 'iPhone-15' ਅਤੇ 'iPhone-15 Plus' ਦੀ ਵਿਕਰੀ ਸ਼ੁਰੂ ਕਰ ਦਿੱਤੀ ਹੈ। ਇਹ ਫੋਨ ਗੁਲਾਬੀ, ਪੀਲੇ, ਹਰੇ, ਨੀਲੇ ਅਤੇ ਕਾਲੇ ਰੰਗਾਂ ਵਿੱਚ ਉਪਲਬਧ ਹਨ। ਉਨ੍ਹਾਂ ਦੇ 128 ਜੀਬੀ (ਗੀਗਾ ਬਾਈਟ), 256 ਜੀਬੀ ਅਤੇ 512 ਜੀਬੀ ਮਾਡਲਾਂ ਦੀ ਕੀਮਤ ਕ੍ਰਮਵਾਰ 79,900 ਰੁਪਏ ਅਤੇ 89,900 ਰੁਪਏ ਤੋਂ ਸ਼ੁਰੂ ਹੁੰਦੀ ਹੈ। 'iPhone 15 Pro' ਦੀ ਕੀਮਤ 1,34,900 ਰੁਪਏ ਤੋਂ ਸ਼ੁਰੂ ਹੁੰਦੀ ਹੈ ਅਤੇ ਇਹ 128 GB, 256 GB, 512 GB ਅਤੇ 1 TB ਮੈਮੋਰੀ ਸਟੋਰੇਜ ਸਮਰੱਥਾ ਵਿੱਚ ਪੇਸ਼ ਕੀਤੀ ਗਈ ਹੈ।

ਆਈਫੋਨ 15 ਪ੍ਰੋ ਮੈਕਸ ਦੀ ਕੀਮਤ 1,59,900 ਰੁਪਏ ਤੋਂ ਸ਼ੁਰੂ ਹੁੰਦੀ ਹੈ ਅਤੇ ਇਹ 256 ਜੀਬੀ, 512 ਜੀਬੀ ਅਤੇ 1 ਟੀਬੀ (ਟੇਰਾ ਬਾਈਟ) ਮੈਮੋਰੀ ਸਟੋਰੇਜ ਸਮਰੱਥਾ ਵਿੱਚ ਉਪਲਬਧ ਹੈ। 1 ਟੀਬੀ ਮੈਮੋਰੀ ਸਟੋਰੇਜ ਸਮਰੱਥਾ ਵਾਲਾ 'ਆਈਫੋਨ-15 ਪ੍ਰੋ ਮੈਕਸ' ਮਾਡਲ ਭਾਰਤ ਵਿੱਚ 1.99 ਲੱਖ ਰੁਪਏ ਵਿੱਚ ਵੇਚਿਆ ਜਾ ਰਿਹਾ ਹੈ। ਆਈਫੋਨ-15 ਸੀਰੀਜ਼ ਦੀ ਵਿਕਰੀ ਨੂੰ ਲੈ ਕੇ ਕਈ ਪਹਿਲਕਦਮੀਆਂ ਕੀਤੀਆਂ ਗਈਆਂ। ਪਹਿਲੀ ਵਾਰ, ਗਾਹਕ ਦਿੱਲੀ ਅਤੇ ਮੁੰਬਈ ਸਥਿਤ ਐਪਲ ਸਟੋਰਾਂ ਤੋਂ ਵੀ ਆਈਫੋਨ ਖਰੀਦ ਸਕਦੇ ਹਨ।

ਇਹ ਵੀ ਪੜ੍ਹੋ :   PM ਮੋਦੀ ਨੇ ਵਿਸ਼ਵਕਰਮਾ ਯੋਜਨਾ ਤਹਿਤ ਕੀਤੇ ਕਈ ਵੱਡੇ ਐਲਾਨ, ਸਸਤੇ ਕਰਜ਼ੇ ਸਮੇਤ ਮਿਲਣਗੀ ਇਹ ਸਹੂਲਤਾਂ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News