ਹੁਣ ਤੋਂ ਹੀ ਕਰ ਲਓ ਤਿਆਰੀ! ਭਲਕੇ ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ Power Cut

Friday, Mar 06, 2026 - 07:44 PM (IST)

ਹੁਣ ਤੋਂ ਹੀ ਕਰ ਲਓ ਤਿਆਰੀ! ਭਲਕੇ ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ Power Cut

ਜਲੰਧਰ (ਵੈੱਬ ਡੈਸਕ)- ਪੰਜਾਬ ਦੇ ਕਈ ਇਲਾਕਿਆਂ ਵਿਚ ਭਲਕੇ ਯਾਨੀ ਕਿ ਸ਼ਨੀਵਾਰ ਨੂੰ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ ਵਿਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ।  

ਟਾਂਡਾ ਵਿਚ ਬਿਜਲੀ ਬੰਦ ਰਹੇਗੀ
ਟਾਂਡਾ ਉੜਮੁੜ/ਬੁੱਲੋਵਾਲ (ਮੋਮੀ, ਰਣਧੀਰ)-ਉਪ ਮੰਡਲ ਅਫ਼ਸਰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਬੁੱਲੋਵਾਲ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਬੁੱਲੋਵਾਲ ਸਬ-ਡਿਵੀਜ਼ਨ ਅੰਦਰ ਚਲਦੇ ਫੀਡਰ ਬੁੱਲ੍ਹੋਵਾਲ 24 ਘੰਟੇ ਸਪਲਾਈ ਯੂ. ਪੀ. ਐੱਸ. ਵਾਲੇ ਫੀਡਰ ਦੀ ਜ਼ਰੂਰੀ ਮੁਰੰਮਤ ਕਰਕੇ 7 ਮਾਰਚ ਨੂੰ ਪਿੰਡ ਬੁਲੋਵਾਲ, ਦਾਲਮਬਾਲ, ਆਲੋਵਾਲ, ਪੰਡੋਰੀ ਮਾਇਲ, ਦੁਸੜਕਾ, ਗੀਗਨਵਾਲ, ਢੱਡੇ ਫਤਿਹ ਸਿੰਘ, ਜਰਬਦਿਆਲ, ਤਾਜੋਵਾਲ ਡੋਗਰ ਮੁੰਡੀਆਂ ਦੀ ਸਪਲਾਈ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ ਤਿੰਨ ਵਜੇ ਤੱਕ ਬੰਦ ਰਹੇਗੀ।

ਇਹ ਵੀ ਪੜ੍ਹੋ: ਮੋਗਾ ਸਰਪੰਚ ਕਤਲ ਕਾਂਡ 'ਚ ਨਵਾਂ ਮੋੜ! 'ਆਪ' MLA 'ਤੇ ਗੰਭੀਰ ਇਲਜ਼ਾਮਾਂ ਵਾਲੀ ਵੀਡੀਓ ਖਹਿਰਾ ਨੇ ਕੀਤੀ ਸਾਂਝੀ

ਮੋਗਾ ਵਿਚ ਬਿਜਲੀ ਬੰਦ ਰਹੇਗੀ
ਮੋਗਾ (ਬਿੰਦਾ)-7 ਮਾਰਚ ਨੂੰ 132 ਕੇ. ਵੀ. ਮੋਗਾ 1 ਤੋਂ ਨਵੇਂ 11 ਕੇ. ਵੀ. ਸਬ ਜੇਲ ਫੀਡਰ ਦੀ ਕੇਬਲ ਪਾਉਣ ਲਈ (ਉੱਤਰੀ ਉਪ ਮੰਡਲ ਮੋਗਾ) ਅਤੇ ਜ਼ਰੂਰੀ ਮੁਰੰਮਤ ਲਈ ਬਿਜਲੀ ਸਪਲਾਈ ਬੰਦ ਰਹੇਗੀ। ਇਸ ਨਾਲ ਦੱਖਣੀ ਉੱਪ ਮੰਡਲ ਮੋਗਾ ਦੇ 11 ਕੇ. ਵੀ. ਪ੍ਰਤਾਪ ਰੋਡ ਫੀਡਰ, 11 ਕੇ. ਵੀ. ਜਵਾਹਰ ਨਗਰ ਫੀਡਰ,11 ਕੇ. ਵੀ. ਮੋਗਾ-1 ਅਤੇ 11 ਕੇ. ਵੀ. ਮੋਗਾ 2 ਫੀਡਰ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਬੰਦ ਰਹਿਣਗੇ। ਇਹ ਜਾਣਕਾਰੀ ਐੱਸ. ਡੀ. ਓ. ਬਲਜੀਤ ਸਿੰਘ ਢਿੱਲੋਂ ਅਤੇ ਜੇ. ਈ. ਯੋਗਵਿੰਦਰ ਸਿੰਘ ਦੱਖਣੀ ਮੋਗਾ ਨੇ ਦਿੰਦੇ ਹੋਏ ਦੱਸਿਆ ਕਿ ਇਸ ਨਾਲ ਘਠ ਰੋਡ, ਮੇਨ ਬਾਜ਼ਾਰ, ਪੁਰਾਣੀ ਦਾਣਾ ਮੰਡੀ, ਪ੍ਰਤਾਪ ਰੋਡ, ਨਿਊ ਟਾਊਨ, ਰੇਲਵੇ ਰੋਡ, ਗਾਂਧੀ ਰੋਡ, ਫਰੈਡਜ਼ ਕਾਲੋਨੀ, ਜਵਾਹਰ ਨਗਰ, ਵੇਦਾਂਤ ਨਗਰ, ਰੇਹਗਰ ਬਸਤੀ, ਮੈਜਿਸਟਿਕ ਰੋਡ, ਮੇਨ ਬਾਜ਼ਾਰ, ਪੁਰਾਣੀ ਕਚਹਿਰੀ, ਰਾਮ ਗੰਜ, ਪੁਰਾਣੀ ਸਬਜੀ ਮੰਡੀ, ਅਹਾਤਾ ਬਦਨ ਸਿੰਘ, ਚੌਕ ਜੋਗਿੰਦਰ ਸਿੰਘ, ਮੈਜਿਸਟਿਕ ਰੋਡ, ਟਾਊਨ ਹਾਲ, ਸ਼ਾਮ ਲਾਲ ਚੌਕ, ਗੁਰੂ ਨਾਨਕ ਕਾਲਜ, ਪੱਟੀ ਵਾਲੀ ਗਲੀ ਆਦਿ ਏਰੀਏ ਦੀ ਬਿਜਲੀ ਪ੍ਰਭਾਵਿਤ ਰਹੇਗੀ।

ਇਹ ਵੀ ਪੜ੍ਹੋ: ਕੈਨੇਡਾ 'ਚ ਕਤਲ ਕੀਤੀ ਨੈਂਸੀ ਗਰੇਵਾਲ ਦੇ ਮਾਮਲੇ 'ਚ ਨਵਾਂ ਮੋੜ! ਇਸ ਗੈਂਗਸਟਰ ਨੇ ਲਈ ਜ਼ਿੰਮੇਵਾਰੀ, ਪੋਸਟ ਪਾ ਕੇ ਕਿਹਾ...

ਰਾਹੋਂ ਵਿਚ ਬਿਜਲੀ ਬੰਦ ਰਹੇਗੀ
ਰਾਹੋਂ (ਪ੍ਰਭਾਕਰ)-66 ਕੇ. ਵੀ .ਰਾਹੋਂ ਤੋਂ ਚਲਦੇ 11 ਕੇ. ਵੀ. ਸ਼ਹਿਰੀ ਫੀਡਰ 1 ਅਤੇ 2 ਰਾਹੋਂ ਦੀ ਮੇਨ ਲਾਈਨਾਂ ਦੀ ਸ਼ਡਿਊਲ ਮੈਨਟੀਂਨੈਂਸ ਦੌਰਾਨ ਜ਼ਰੂਰੀ ਮੁਰੰਮਤ ਕਾਰਨ ਲਈ 7 ਮਾਰਚ ਸਵੇਰੇ 10 ਤੋਂ ਲੈ ਕੇ ਸ਼ਾਮ 5 ਵਜੇ ਤੱਕ ਰਾਹੋਂ ਸ਼ਹਿਰ ਦੀ ਸਾਰੀ ਬਿਜਲੀ ਦੀ ਸਪਲਾਈ ਬੰਦ ਰਹੇਗੀ। ਇਸ ਦੀ ਜਾਣਕਾਰੀ ਸਬ ਡਿਵੀਜ਼ਨ ਰਾਹੋਂ ਦੇ ਉਪ ਮੰਡਲ ਅਫ਼ਸਰ ਪ੍ਰਵੇਸ਼ ਤਨੇਜਾ ਨੇ ਦਿੱਤੀ।

ਉੱਪ-ਮੰਡਲ ਔੜ ਦੇ ਸਾਰੇ ਫੀਡਰਾਂ ਦੀ ਬਿਜਲੀ ਬੰਦ ਰਹੇਗੀ: ਐੱਸ. ਡੀ. ਓ.
ਔੜ/ਚੱਕਦਾਨਾ (ਛਿੰਜੀ ਲੜੋਆ)- ਪਾਵਰਕਾਮ ਸਬ-ਡਿਵੀਜ਼ਨ ਨਵਾਂਸ਼ਹਿਰ ਵਿਖੇ ਲੱਗੇ ਜ਼ਰੂਰੀ ਯੰਤਰਾਂ ਦੀ ਮੁਰੰਮਤ ਕਰਨ ਸਬੰਧੀ ਸ਼ੱਟਡਾਊਨ ਕੀਤੀ ਜਾਵੇਗੀ। ਜਿਸ ਸਬੰਧੀ ਜਾਣਕਾਰੀ ਦਿੰਦੇ ਐੱਸ. ਡੀ. ਓ. ਔੜ ਪ੍ਰਵੇਸ਼ ਕੁਮਾਰ ਤਨੇਜਾ ਨੇ ਦੱਸਿਆ ਕਿ 7 ਫਰਵਰੀ ਦਿਨ ਸ਼ਨੀਵਾਰ ਨੂੰ ਸਬ-ਡਿਵੀਜ਼ਨ ਨਵਾਂਸ਼ਹਿਰ ਵਿਖੇ ਲੱਗੇ ਯੰਤਰਾਂ ਦੀ ਜ਼ਰੂਰੀ ਮੁਰੰਮਤ ਕੀਤੀ ਜਾਵੇਗੀ, ਜਿਸ ਕਰਕੇ ਉੱਥੋਂ ਚੱਲਦੇ ਉੱਪ-ਮੰਡਲ ਔੜ ਨਾਲ ਜੁੜੇ ਸਾਰੇ ਫੀਡਰਾਂ ਦੇ ਪਿੰਡਾਂ ਜਿਨ੍ਹਾਂ ਵਿੱਚ ਔੜ, ਖੋਜਾ, ਮੱਲਪੁਰ, ਮਹਿਰਮਪੁਰ, ਬੁਲੌਣੀ, ਗੜੁੱਪੜ, ਗੜ੍ਹਪਧਾਣਾ, ਚੱਕਦਾਨਾ, ਗੜ੍ਹੀ ਅਜੀਤ ਸਿੰਘ, ਬੱਜੋ, ਮੱਲਾਬੇਦੀਆਂ, ਲੜੋਆ, ਪਰਾਗਪੁਰ, ਮਹਿਮੂਦਪੁਰ, ਮੀਰਪੁਰਲੱਖਾ, ਹੇੜੀਆਂ, ਰਾਏਪਰ ਡੱਬਾ, ਲਾਲੋਮਜਾਰਾ, ਕਮਾਮ, ਸੋਡੀਆਂ, ਸਾਹਲੋਂ, ਸਕੋਹਪੁਰ, ਬਹਾਰਾ, ਬਜ਼ੀਦਪੁਰ, ਗੜ੍ਹੀਭਾਰਟੀ, ਮਾਹਲਖੁਰਦ, ਸੈਦਪੁਰ, ਤਾਜਪੁਰ, ਮਾਈਦਿਤਾ, ਬਹਾਦਰਪੁਰ, ਬੇਗੋਵਾਲ, ਦੁਧਾਲਾ, ਬੁਰਜਟਹਿਲਦਾਸ, ਖੜਕੂਵਾਲ, ਜਲਾਹਮਾਜਰਾ, ਖੁਰਦ, ਨੰਗਲਜੱਟਾਂ, ਪੰਦਰਾਵਲ, ਗਰਚਾ, ਫਾਂਬੜਾ ਅਤੇ ਝੁੰਗੀਆਂ ਦੇ ਘਰਾਂ ਅਤੇ ਮੋਟਰਾਂ ਦੀ ਬਿਜਲੀ ਸਪਲਾਈ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਉਨ੍ਹਾਂ ਨੇ ਇਨਾਂ ਫੀਡਰਾਂ ਨਾਲ ਜੁੜੇ ਸਾਰੇ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਜਲੀ ਨਾਲ ਸੰਬੰਧਤ ਸਾਰੇ ਕੰਮ ਬਿਜਲੀ ਜਾਣ ਤੋਂ ਪਹਿਲਾਂ-ਪਹਿਲਾਂ ਕਰ ਲੈਣ,ਤਾਂ ਜੋ ਉਨ੍ਹਾਂ ਨੂੰ ਕੋਈ ਸਮੱਸਿਆ ਪੇਸ਼ ਨਾ ਆ ਸਕੇ।

ਇਹ ਵੀ ਪੜ੍ਹੋ: ਪੰਜਾਬ 'ਚ ਜੰਗਲ ਰਾਜ, ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫਰੰਟ 'ਤੇ ਫੇਲ੍ਹ: ਪ੍ਰਤਾਪ ਬਾਜਵਾ

ਬਾਬਾ ਬਕਾਲਾ ਸਾਹਿਬ 'ਚ ਬਿਜਲੀ ਬੰਦ ਰਹੇਗੀ
ਬਾਬਾ ਬਕਾਲਾ ਸਾਹਿਬ (ਅਠੌਲਾ)-66 ਕੇ. ਵੀ. ਸਬ ਸਟੇਸ਼ਨ ਲਿੱਧੜ ’ਚ 11 ਕੇ. ਵੀ. ਟੀ-1 ਬਸ ਬਾਰ ਦੀ ਜ਼ਰੂਰੀ ਮੁਰੰਮਤ ਕਰਨ ਲਈ 7 ਮਾਰਚ ਨੂੰ ਸ਼ੱਟਡਾਊਨ ਦੀ ਮਨਜ਼ੂਰੀ ਦਿੱਤੀ ਗਈ ਹੈ। ਇਸ ਕਾਰਨ 11 ਕੇ. ਵੀ. ਹਸਨਪੁਰ ਦਿਹਾਤੀ, 11 ਕੇ. ਵੀ. ਬਹਾਦਰਪੁਰ ਯੂ. ਪੀ. ਐੱਸ., 11 ਕੇ. ਵੀ. ਰਾਮਪੁਰ ਨਿਰੋਤਮਪੁਰ ਦਿਹਾਤੀ, 11 ਕੇ. ਵੀ. ਲਿੱਧੜ ਕੈਟਾਗਰੀ 1 ਅਤੇ 11 ਕੇ. ਵੀ. ਟੌਂਗ ਦਿਹਾਤੀ ਆਦਿ ਫੀਡਰਾਂ ਦੀ ਸਵੇਰੇ 10 ਤੋਂ ਦੁਪਹਿਰ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਇਹ ਜਾਣਕਾਰੀ ਐਕਸੀਅਨ ਰਾਜ ਕੁਮਾਰ ਨੇ ਦਿੱਤੀ।

ਨੂਰਪੁਰ ਬੇਦੀ ਵਿਖੇ ਬਿਜਲੀ ਬੰਦ ਰਹੇਗੀ
ਨੂਰਪੁਰ ਬੇਦੀ (ਕੁਲਦੀਪ ਸ਼ਰਮਾ)-ਵਧੀਕ ਸਹਾਇਕ ਇੰਜੀਨੀਅਰ ਪਾਵਰ ਕਾਮ ਉੱਪ ਦਫ਼ਤਰ ਤਖ਼ਤਗੜ੍ਹ ਕੁਲਵਿੰਦਰ ਸਿੰਘ ਝੱਜ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ 7 ਮਾਰਚ 2026 ਦਿਨ ਸ਼ਨੀਵਾਰ ਨੂੰ ਭੱਟੋਂ ਫ਼ੀਡਰ ਦੀ ਬਿਜਲੀ ਸਪਲਾਈ ਜ਼ਰੂਰੀ ਮੈਂਟੀਨੈਂਸ ਅਤੇ ਦਰਖ਼ੱਤਾਂ ਦੀ ਕਟਾਈ ਕਾਰਨ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ। ਬਿਜਲੀ ਬੰਦ ਰਹਿਣ ਕਾਰਨ ਸਰਥਲੀ, ਭੋਗੀਪੁਰ, ਭੱਟੋਂ, ਬੈਂਸਾਂ, ਟੱਪਰੀਆਂ, ਅੱਡਾ ਬੈਂਸ, ਤਖ਼ਤਗੜ੍ਹ, ਢਾਹਾਂ, ਘੜੀਸਪੁਰ, ਔਲਖਾਂ, ਅਸਾਲਤਪੁਰ, ਲੈਹੜੀਆਂ ਆਦਿ ਪਿੰਡਾਂ ਦੀ ਘਰੇਲੂ ਬਿਜਲੀ ਪ੍ਰਭਾਵਿਤ ਹੋਵੇਗੀ। ਬਿਜਲੀ ਬੰਦ ਰਹਿਣ ਦਾ ਸਮਾਂ ਵੱਧ ਘੱਟ ਹੋ ਸਕਦਾ ਹੈ। ਖ਼ਪਤਕਾਰਾਂ ਤੋਂ ਸਹਿਯੋਗ ਦੀ ਅਪੀਲ ਕੀਤੀ ਜਾਂਦੀ ਹੈ ।

ਇਹ ਵੀ ਪੜ੍ਹੋ: ਮੋਗਾ ਸਰਪੰਚ ਕਤਲ ਕਾਂਡ 'ਤੇ ਬੋਲੇ ਮਜੀਠੀਆ, ਏਜੰਸੀਆਂ ਨੇ ਪਹਿਲਾਂ ਹੀ ਦੇ ਦਿੱਤੀ ਸੀ ਇਨਪੁੱਟ

ਨਵਾਂਸ਼ਹਿਰ ਵਿਚ ਬਿਜਲੀ ਸਪਲਾਈ ਠੱਪ ਰਹੇਗੀ
ਨਵਾਂਸ਼ਹਿਰ (ਤ੍ਰਿਪਾਠੀ)- ਸਹਾਇਕ ਕਾਰਜਕਾਰੀ ਇੰਜੀਨੀਅਰ, ਸ਼ਹਿਰੀ ਸਬ-ਡਿਵੀਜ਼ਨ, ਨਵਾਂਸ਼ਹਿਰ ਵੱਲੋਂ ਜਾਰੀ ਪ੍ਰੈੱਸ ਰਿਲੀਜ਼ ਅਨੁਸਾਰ, 132 ਕੇ. ਵੀ. ਸਬ-ਸਟੇਸ਼ਨ ਤੋਂ ਚੱਲਣ ਵਾਲੇ 11 ਕੇ. ਵੀ. ਚੰਡੀਗੜ੍ਹ ਰੋਡ ਫੀਡਰ ਅਤੇ ਅਰਬਨ-2 ਫੀਡਰ ਦੀ 7 ਮਾਰਚ ਨੂੰ ਵੰਡ ਸਬ-ਡਿਵੀਜ਼ਨ, ਦਿਹਾਤੀ ਨਵਾਂਸ਼ਹਿਰ ਨਵੀਂ ਲਾਈਨ ਦੀ ਉਸਾਰੀ ਲਈ ਅਤੇ ਜ਼ਰੂਰੀ ਮੈਂਟੀਨੈਂਸ ਲਈ ਬਿਜਲੀ ਸਪਲਾਈ ਸਵੇਰੇ 10 ਤੋਂ ਦੁਪਹਿਰ 3 ਵਜੇ ਬੰਦ ਰਹੇਗੀ। ਜਿਸ ਕਾਰਨ ਕੁਲਮ, ਦੁਰਗਾਪੁਰ, ਕੁਲਾਮ ਰੋਡ, ਜੌਹਲ ਕਾਲੋਨੀ, ਵਾਹਿਗੁਰੂ ਨਗਰ, ਨਫ਼ਰੀ ਕਾਲੋਨੀ, ਨੱਯਰ ਕਾਲੋਨੀ, ਪੀਰਾਂ ਵਾਲੀ ਗਲੀ, ਗੜ੍ਹਸ਼ੰਕਰ ਰੋਡ, ਕਲਰਾਂ ਮੁਹੱਲਾ, ਬਾਗ ਕਾਲੋਨੀ, ਗੁਰਦੁਆਰਾ ਸ੍ਰੀ ਟਾਹਲੀ ਸਾਹਿਬ, ਮਿੰਨੀ ਬਾਈਪਾਸ, ਹਰਗੋਵਿੰਦ ਨਗਰ, ਨਿਊ ਹਰਗੋਵਿੰਦ ਨਗਰ, ਲੱਖ ਦਾਤਾ ਪੀਰ ਗਲੀ, ਬੱਸ ਸਟੈਂਡ, ਚੰਡੀਗੜ੍ਹ ਚੌਕ, ਗੜ੍ਹਸ਼ੰਕਰ ਰੋਡ, ਚੰਡੀਗੜ੍ਹ ਰੋਡ, ਛੋਕਰਾਂ ਮੁਹੱਲਾ, ਸਬਜ਼ੀ ਮੰਡੀ (ਪਿਛਲੇ ਪਾਸੇ), ਤਹਿਸੀਲ ਕੰਪਲੈਕਸ, ਪੁਰਾਣਾ ਕੋਰਟ ਕੰਪਲੈਕਸ, ਡੀ. ਸੀ. ਕੰਪਲੈਕਸ ਆਦਿ ਅਤੇ ਉਪਰੋਕਤ ਫੀਡਰਾਂ ਤੋਂ ਚੱਲਣ ਵਾਲੇ ਹੋਰ ਖੇਤਰਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ।

ਇਹ ਵੀ ਪੜ੍ਹੋ: ਪੰਜਾਬ ਦੇ ਨੈਸ਼ਨਲ ਹਾਈਵੇਅ 'ਤੇ ਧਮਾਕਾ! ਅਸਮਾਨ ਤੱਕ ਉੱਠੀਆਂ ਅੱਗ ਦੀਆਂ ਲਪਟਾਂ, ਮਚੀ ਹਫ਼ੜਾ-ਦਫ਼ੜੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News