ਟਾਟਾ ਮੋਟਰਸ ਦਾ ਧਾਂਸੂ ਆਫਰ, 5 ਹਜ਼ਾਰ ਰੁਪਏ ਦੀ EMI 'ਤੇ ਖਰੀਦੋ ਨਵੀਂ ਕਾਰ

Tuesday, May 19, 2020 - 07:01 PM (IST)

ਟਾਟਾ ਮੋਟਰਸ ਦਾ ਧਾਂਸੂ ਆਫਰ, 5 ਹਜ਼ਾਰ ਰੁਪਏ ਦੀ EMI 'ਤੇ ਖਰੀਦੋ ਨਵੀਂ ਕਾਰ

ਆਟੋ ਡੈਸਕ— ਟਾਟਾ ਮੋਟਰਸ ਨੇ ਕਾਰਾਂ ਦੀ ਵਿਕਰੀ ਨੂੰ ਰਫਤਾਰ ਦੇਣ ਲਈ ਇਕ ਨਵੇਂ ਫਾਈਨਾਂਸ ਪੈਕੇਜ ਦਾ ਐਲਾਨ ਕੀਤਾ ਹੈ। 'Keys to Safety' ਨਾਂ ਦੇ ਇਸ ਪੈਕੇਜ 'ਚ ਗਾਹਕਾਂ ਨੂੰ ਆਸਾਨ ਫਾਈਨਾਂਸਿੰਗ ਅਤੇ ਲੰਬੇ ਸਮੇਂ ਲਈ ਲੋਨ ਦੇ ਨਾਲ ਸਸਤੀ ਈ.ਐੱਮ.ਆਈ. ਵਰਗੀ ਸੁਵਿਧਾ ਮਿਲੇਗੀ। ਇਸ ਤੋਂ ਇਲਾਵਾ ਫਰੰਟਲਾਈਨ ਕੋਰੋਨਾ ਵਾਰੀਅਰਜ਼ ਲਈ ਸਪੈਸ਼ਲ ਆਫਰ ਵੀ ਇਸ ਪੈਕੇਜ 'ਚ ਸ਼ਾਮਲ ਹੈ। ਇਸ ਆਫਰ ਤਹਿਤ ਟਾਟਾ ਟਿਆਗੋ ਨੂੰ ਸਿਰਫ 5 ਹਜ਼ਾਰ ਰੁਪਏ ਪ੍ਰਤੀ ਮਹੀਨੇ ਦੀ ਈ.ਐੱਮ.ਆਈ. 'ਤੇ ਖਰੀਦ ਸਕਦੇ ਹੋ। 

ਇਹ ਵੀ ਪੜ੍ਹੋ— ਰਾਇਲ ਐਨਫੀਲਡ ਦਾ ਧਾਂਸੂ ਆਫਰ, ਹਰ ਬਾਈਕ 'ਤੇ ਬਚਾਓ 10,000 ਰੁਪਏ

ਟਾਟਾ ਮੋਟਰਸ ਦੀ ਇਸ ਸਕੀਮ ਤਹਿਤ ਟਿਆਗੋ 'ਤੇ ਸਪੈਸ਼ਲ ਲੋਅ-ਕਾਸਟ ਈ.ਐੱਮ.ਆਈ. ਦੀ ਸੁਵਿਧਾ ਮਿਲ ਰਹੀ ਹੈ। ਟਾਟਾ ਟਿਆਗੋ ਨੂੰ ਕਸਟਮਾਈਜ਼ ਈ.ਐੱਮ.ਆਈ. ਪਲਾਨ ਤਹਿਤ ਪ੍ਰਤੀ ਮਹੀਨਾ 5 ਹਜ਼ਾਰ ਰੁਪਏ ਦੀ ਈ.ਐੱਮ.ਆਈ. 'ਤੇ ਖਰੀਦ ਸਕਦੇ ਹੋ। ਇਹ ਈ.ਐੱਮ.ਆਈ. ਸ਼ੁਰੂਆਤੀ 6 ਮਹੀਨੇ ਅਤੇ 5 ਲੱਖ ਰੁਪਏ ਤਕ ਦੇ ਲੋਨ 'ਤੇ ਹੋਵੇਗੀ। 6 ਮਹੀਨੇ ਬਾਅਦ ਈ.ਐੱਮ.ਆਈ. ਦੀ ਰਾਸ਼ੀ ਹੌਲੀ-ਹੌਲੀ ਵਧਦੀ ਜਾਵੇਗੀ। ਲੋਨ ਚੁਕਾਉਣ ਲਈ ਜ਼ਿਆਦਾ ਤੋਂ ਜ਼ਿਆਦਾ ਸਮਾਂ 5 ਸਾਲ ਹੋਵੇਗਾ। 

ਇਸ ਤੋਂ ਇਲਾਵਾ ਕੰਪਨੀ ਟਿਆਗੋ ਖਰੀਦਣ ਵਾਲੇ ਗਾਹਕਾਂ ਨੂੰ ਆਖਰੀ ਕਿਸ਼ਤ ਦਾ ਭੁਗਤਾਨ ਕਰਨ ਲਈ ਤਿੰਨ ਵੈਲਿਊ-ਐਡਿੰਗ ਆਪਸ਼ਨ ਚੁਣਨ ਦਾ ਵੀ ਆਪਸ਼ਨ ਦੇ ਰਹੀ ਹੈ-

1. ਗਾਹਕ ਆਖਰੀ ਬੁਲੇਟ ਈ.ਐੱਮ.ਆਈ. ਦਾ ਪੂਰਾ ਭੁਗਤਾਨ (5 ਲੱਖ ਦੇ ਲੋਨ 'ਤੇ ਲਗਭਗ 90 ਹਜ਼ਾਰ) ਕਰਕੇ ਕਾਰ ਦਾ ਪੂਰੀ ਤਰ੍ਹਾਂ ਮਾਲਕ ਬਣ ਸਕਦਾ ਹੈ। 

2. ਆਰਥਿਕ ਸੰਕਟ ਦੀ ਹਾਲਤ 'ਚ ਗਾਹਕ ਫਾਈਨਾਂਸਿੰਗ ਪਾਰਟਨਰ ਟਾਟਾ ਮੋਟਰਸ ਫਾਈਨਾਂਸ ਨੂੰ ਕਾਰ ਵਾਪਸ ਕਰ ਸਕਦਾ ਹੈ। 

3. ਫਾਈਨਲ ਈ.ਐੱਮ.ਆਈ. ਨੂੰ ਦੁਬਾਰਾ ਫਾਈਨਾਂਸ ਕਰਾਉਣ ਦਾ ਆਪਸ਼ਨ।

ਟਾਟਾ ਦੀਆਂ ਹੋਰ ਕਾਰਾਂ ਅਤੇ ਐੱਸ.ਯੂ.ਵੀ. 'ਤੇ ਕੀ ਆਫਰ?
ਟਿਆਗੋ ਤੋਂ ਇਲਾਵਾ ਟਾਟਾ ਮੋਟਰਸ ਹੋਰ ਕਾਰਾਂ ਜਾਂ ਐੱਸ.ਯੂ.ਵੀ. ਖਰੀਦਣ 'ਤੇ 100 ਫੀਸਦੀ ਆਨ ਰੋਡ ਫਾਈਨਾਂਸ ਦੀ ਸੁਵਿਧਾ ਦੇ ਰਹੀ ਹੈ। ਇਸ ਤੋਂ ਇਲਾਵਾ ਗਾਹਕ 8 ਸਾਲ ਤਕ ਦੀ ਈ.ਐੱਮ.ਆਈ. ਸਕੀਮ ਲੈ ਸਕਦੇ ਹਨ, ਜਿਸ ਨਾਲ ਮੰਥਲੀ ਈ.ਐੱਮ.ਆਈ. ਦਾ ਬੋਝ ਘੱਟ ਰਹੇਗਾ। 

ਫਰੰਟਲਾਈਨ ਕੋਰੋਨਾ ਵਾਰੀਅਰਜ਼ (ਡਾਕਟਰ, ਹੈਲਥਕੇਅਰ ਪ੍ਰੋਫੈਸ਼ਨਲਜ਼, ਜ਼ਰੂਰੀ ਸਰਵਿਸ ਪ੍ਰੋਵਾਈਡਰਾਂ ਅਤੇ ਪੁਲਸ) ਲਈ 45 ਹਜ਼ਾਰ ਰੁਪਏ ਤਕ ਦੇ ਸਪੈਸ਼ਲ ਫਾਇਦੇ ਦੇ ਰਹੀ ਹੈ। ਇਹ ਆਫਰ ਅਲਟਰੋਜ਼ ਨੂੰ ਛੱਡ ਕੇ ਕੰਪਨੀ ਦੀਆਂ ਸਾਰੀਆਂ ਕਾਰਾਂ 'ਤੇ ਉਪਲੱਬਧ ਹੈ। 

ਇਹ ਵੀ ਪੜ੍ਹੋ— 1 ਲੱਖ ਰੁਪਏ ਸਸਤੀ ਹੋਈ 'ਕਾਵਾਸਾਕੀ' ਦੀ ਇਹ ਬਾਈਕ​​​​​​​

ਆਨਲਾਈਨ ਕਾਰ ਵਿਕਰੀ ਦੀ ਸੁਵਿਧਾ
ਕੋਰੋਨਾ ਦੇ ਕਹਿਰ ਨੂੰ ਦੇਖਦੇ ਹੋਏ ਟਾਟਾ ਆਨਲਾਈਨ ਕਾਰ ਵਿਕਰੀ ਦੀ ਸੁਵਿਧਾ 'Click to drive' ਪਹਿਲਾਂ ਹੀ ਸ਼ੁਰੂ ਕਰ ਚੁੱਕੀ ਹੈ। ਇਸ ਤਹਿਤ ਗਾਹਕ ਕੰਪਨੀ ਦੀ ਵੈੱਬਸਾਈਟ ਤੋਂ ਟਾਟਾ ਦੀ ਕਾਰ ਦੀ ਇਨਕਵਾਇਰੀ, ਟੈਸਟ ਡਰਾਈਵ ਲਈ ਰਿਕਵੈਸਟ, ਬੁਕਿੰਗ ਅਤੇ ਆਪਣੀ ਸੁਵਿਧਾ ਮੁਤਾਬਕ ਫਾਈਨਾਂਸ ਦਾ ਆਪਸ਼ਨ ਸਿਲੈਕਟ ਕਰ ਸਕਦਾ ਹੈ। ਬੁਕਿੰਗ ਹੋਣ ਤੋਂ ਬਾਅਦ ਸਿਲੈਕਟ ਕੀਤਾ ਗਿਆ ਡੀਲਰ, ਗਾਹਕ ਨੂੰ ਕਾਲ ਕਰਕੇ ਕਾਰ ਖਰੀਦਣ ਦੀ ਪ੍ਰਕਿਰਿਆ ਪੂਰੀ ਕਰੇਗਾ, ਜੋ ਪੂਰੀ ਤਰ੍ਹਾਂ ਆਨਲਾਈਨ ਹੋਵੇਗੀ। ਪ੍ਰੋਸੈਸ ਪੂਰਾ ਹੋਣ ਤੋਂ ਬਾਅਦ ਡਲਿਵਰੀ ਤਰੀਕ ਮਿਲੇਗੀ। ਤੁਸੀਂ ਚਾਹੋ ਤਾਂ ਕਾਰ ਦੀ ਡਲਿਵਰੀ ਡੀਲਰਸ਼ਿਪ ਤੋਂ ਜਾਂ ਫਿਰ ਆਪਣੇ ਘਰ 'ਚ ਹੀ ਲੈ ਸਕਦੇ ਹੋ।


author

Rakesh

Content Editor

Related News