ਕਾਰ ਅਤੇ ਬੱਸ ਵਿਚਾਲੇ ਟੱਕਰ, ਬੱਸ ਡਰਾਈਵਰ ਖਿਲਾਫ਼ ਮਾਮਲਾ ਦਰਜ
Friday, Dec 19, 2025 - 03:48 PM (IST)
ਫਿਰੋਜ਼ਪੁਰ (ਕੁਮਾਰ) : ਕੱਲ੍ਹ ਇਕ ਕਾਰ ਅਤੇ ਜੁਝਾਰ ਕੰਪਨੀ ਦੀ ਬੱਸ ਵਿਚਕਾਰ ਹੋਏ ਹਾਦਸੇ ਦੇ ਸਬੰਧ ਵਿਚ ਥਾਣਾ ਤਲਵੰਡੀ ਭਾਈ ਦੀ ਪੁਲਸ ਵੱਲੋਂ ਬੱਸ ਡਰਾਈਵਰ ਗੁਰਪ੍ਰੀਤ ਸਿੰਘ ਪੁੱਤਰ ਭਗਵਾਨ ਸਿੰਘ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦੇ ਹੋਏ ਹਾਈ ਕੋਰਟ ਬਲਦੇਵ ਸਿੰਘ ਨੇ ਦੱਸਿਆ ਕਿ ਇਸ ਹਾਦਸੇ ਵਿਚ ਜ਼ਖਮੀ ਹੋਏ ਸ਼ਿਕਾਇਤਕਰਤਾ ਗੁਰਮੇਲ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਚੂਚਕ ਵਿੰਡ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨ ਵਿਚ ਦੱਸਿਆ ਕਿ ਉਹ ਗੁਰੂ ਨਾਨਕ ਕੰਕਰੀਟ ਪਲਾਂਟ, ਫੈਰੋ ਕੇ ਦੀ ਕਾਰ ’ਤੇ ਸਵਾਰ ਹੋ ਕੇ ਡਰਾਈਵਰ ਬਲਵੰਤ ਸਿੰਘ ਵਾਸੀ ਵਾਰਨਾਲਾ ਨਾਲ ਡਰੋਲੀਭਾਈ ਤੋਂ ਜ਼ੀਰਾ ਵੱਲ ਜਾ ਰਿਹਾ ਸੀ ਅਤੇ ਜਦ ਉਹ ਜੀਂ.ਟੀ. ਰੋਡ ਮੋਗਾ ਪੁਲ ਹੇਠਾਂ ਪਹੁੰਚੇ ਤਾਂ ਪਿੱਛੇ ਜੁਝਾਰ ਕੰਪਨੀ ਦੀ ਇਕ ਤੇਜ਼ ਰਫਤਾਰ ਅਤੇ ਲਾਪਰਵਾਹੀ ਨਾਲ ਆ ਰਹੀ ਪੰਜਾਬ ਨੰਬਰ ਦੀ ਬੱਸ ਨੇ ਬਿਨਾਂ ਹਾਰਨ ਵਜਾਏ ਉਨ੍ਹਾ ਦੀ ਕਾਰ ਨਾਲ ਹਾਦਸਾ ਕਰ ਦਿੱਤਾ, ਜਿਸ ਨਾਲ ਕਾਰ ਨੂੰ ਭਾਰੀ ਨੁਕਸਾਨ ਪਹੁੰਚਿਆ ਅਤੇ ਸ਼ਿਕਾਇਤਕਰਤਾ ਅਤੇ ਡਰਾਈਵਰ ਬਲਵੰਤ ਸਿੰਘ ਜ਼ਖਮੀ ਹੋ ਗਏ।
ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਪਹਿਲਾਂ ਰਾਜੀਨਾਮਾ ਦੀ ਗੱਲ ਚੱਲਦੀ ਰਹੀ ਪਰ ਰਾਜੀਨਾਮਾ ਨਹੀਂ ਹੋ ਸਕਿਆ, ਜਿਸ ਕਾਰਨ ਪੁਲਸ ਵੱਲੋਂ ਬਸ ਡਰਾਈਵਰ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
