ਪੰਜਾਬ ਦੇ ਇਨ੍ਹਾਂ 5 ਪਿੰਡਾਂ ਦੇ ਵੋਟਰਾਂ ਨੇ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦਾ ਕੀਤਾ ਮੁਕੰਮਲ ਬਾਈਕਾਟ

Sunday, Dec 14, 2025 - 05:37 PM (IST)

ਪੰਜਾਬ ਦੇ ਇਨ੍ਹਾਂ 5 ਪਿੰਡਾਂ ਦੇ ਵੋਟਰਾਂ ਨੇ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦਾ ਕੀਤਾ ਮੁਕੰਮਲ ਬਾਈਕਾਟ

ਸਮਾਣਾ (ਦਰਦ)-ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੌਰਾਨ ਬਲਾਕ ਸਮਾਣਾ ਦੇ 42 ਪਿੰਡਾਂ ਨੂੰ ਪਾਤੜਾਂ ਬਲਾਕ ਨਾਲ ਜੋੜਨ ਦੇ ਵਿਰੋਧ ਵਿੱਚ ਪੰਜ ਪਿੰਡਾਂ ਦੇ ਵੋਟਰਾਂ ਵੱਲੋਂ ਪਿਛਲੇ ਤਿੰਨ ਮਹੀਨਿਆਂ ਤੋਂ ਕਿਸੇ ਵੀ ਰਾਜਨੀਤਿਕ ਪਾਰਟੀ ਨੂੰ ਵੋਟਾਂ ਨਾਂ ਪਾਉਣ ਦਾ ਕੀਤਾ ਬਾਈਕਾਟ ਅੱਜ ਵੀ ਜਾਰੀ ਰਿਹਾ। ਇਨ੍ਹਾਂ ਪੰਜਾਂ ਪਿੰਡਾਂ ਵਿਚੋਂ ਕਿਸੇ ਵੀ ਵੋਟਰ ਨੇ ਵੋਟ ਨਹੀਂ ਪਾਈ। ਜਦਕਿ ਪੋਲਿੰਗ ਸਟੇਸ਼ਨਾਂ 'ਤੇ ਪੋਲਿੰਗ ਟੀਮਾਂ ਆਮ ਵਾਂਗ ਡਿਊਟੀ 'ਤੇ ਤਾਇਨਾਤ ਰਹੀਆਂ।

ਜਾਣਕਾਰੀ ਅਨੁਸਾਰ ਪਿੰਡ ਭੇਡਪੁਰੀ, ਦੋਦੜਾ, ਕੋਟਲੀ, ਸਹਿਜਪੁਰਾ ਕਲਾਂ ਅਤੇ ਸਹਿਜਪੁਰਾ ਖੁਰਦ ਪਿੰਡਾਂ ਵਿੱਚ 159 ਤੋਂ ਲੈ ਕੇ 163 ਨੰਬਰ ਪੰਜ ਬੂਥ ਹਨ। ਇਨ੍ਹਾਂ ਪਿੰਡਾਂ ਦੀਆਂ ਕੁੱਲ੍ਹ 3858 ਵੋਟਾਂ ਹਨ। ਜੋ ਜ਼ਿਲ੍ਹਾ ਪ੍ਰੀਸ਼ਦ ਲਈ ਜ਼ੋਨ ਨੰਬਰ ਅੱਠ ਦਫ਼ਤਰੀ ਵਾਲਾ ਅਤੇ ਬਲਾਕ ਸੰਮਤੀ ਲਈ ਜ਼ੋਨ ਨੰਬਰ ਇਕ ਕੁਲਾਰਾਂ ਅਤੇ ਜ਼ੋਨ ਸਹਿਜਪੁਰਾ ਕਲਾਂ ਅਧੀਨ ਪੈਂਦੇ ਹਨ, ਇਨ੍ਹਾਂ ਜ਼ੋਨਾਂ ਵਿੱਚੋਂ ਸਹਿਜਪੁਰਾ ਕਲਾਂ ਜੋਨ ਤੋਂ ਬਲਾਕ ਸੰਮਤੀ ਮੈਂਬਰ ਬਿਕਰ ਸਿੰਘ ਘੰਗਰੋਲੀ ਪਹਿਲਾਂ ਹੀ ਬਿਨਾਂ ਮੁਕਾਬਲਾ ਜਿੱਤ ਚੁੱਕੇ ਹਨ।

ਇਹ ਵੀ ਪੜ੍ਹੋ: ਬਠਿੰਡਾ 'ਚ ਵੋਟਿੰਗ ਦਾ ਕੰਮ ਮੁਕੰਮਲ, ਸ਼ਾਮ 4 ਵਜੇ ਤੱਕ 49.7 ਫ਼ੀਸਦੀ ਪੋਲਿੰਗ ਹੋਈ

ਇਨ੍ਹਾਂ ਉਕਤ ਪਿੰਡਾਂ ਦਾ ਦੌਰਾ ਕਰਨ 'ਤੇ ਪਿੰਡ ਵਾਸੀਆਂ ਗੁਰਮੀਤ ਸਿੰਘ ਅਤੇ ਗੁਰਦੀਪ ਸਿੰਘ ਆਦਿ ਨੇ ਦੱਸਿਆ ਕਿ ਉਕਤ ਪਿੰਡ ਪਹਿਲਾਂ ਬਲਾਕ ਸਮਾਣਾ ਅਧੀਨ ਪੈਂਦੇ ਸੀ, ਜੋ ਹੁਣ ਕੱਟ ਕੇ ਬਲਾਕ ਪਾਤੜਾਂ ਨਾਲ ਜੋੜ ਦਿੱਤੇ ਹਨ। ਜੋਕਿ ਸਾਨੂੰ 35 ਕਿਲੋਮੀਟਰ ਦੂਰ ਪੈਂਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਪਿੰਡਾਂ ਨੂੰ ਸਮਾਣਾ ਬਲਾਕ ਨਾਲ ਜੋੜਨ ਲਈ ਉਹ ਤਿੰਨ ਮਹੀਨਿਆਂ ਤੋਂ ਕਰੀਬ ਹਰ ਸਬੰਧਤ ਅਧਿਕਾਰੀਆਂ ਨੂੰ ਆਪਣੇ ਮੰਗ ਪੱਤਰ ਦੇ ਚੁੱਕੇ ਹਨ ਪਰ ਕਿਸੇ ਵੀ ਅਧਿਕਾਰੀ ਨੇ ਉਨਾਂ ਦੀ ਸਾਰ ਨਹੀਂ ਲਈ। ਜਿਸ ਦੇ ਵਿਰੋਧ ਵਿੱਚ ਉਨ੍ਹਾਂ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦਾ ਮੁਕੰਮਲ ਬਾਈਕਾਟ ਕੀਤਾ ਹੈ। 

ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਅੱਗੇ ਤੋਂ ਵੀ ਉਨ੍ਹਾਂ ਦੇ ਇਸ ਮਸਲੇ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਆਗਾਮੀ ਸਾਰੀਆਂ ਚੋਣਾਂ ਦਾ ਬਾਈਕਾਟ ਕਰਨਗੇ। ਇਸ ਸਬੰਧੀ ਐੱਸ. ਡੀ. ਐੱਮ. ਸਮਾਣਾ ਰਿਚਾ ਗੋਇਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਕਤ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਦਿੱਤਾ ਮੰਗ ਪੱਤਰ ਉੱਚ ਅਧਿਕਾਰੀਆਂ ਨੂੰ ਭੇਜ ਕੇ ਕਾਰਵਾਈ ਲਈ ਲਿਖਿਆ ਸੀ, ਜਿਸ ਦੀ ਕਾਰਵਾਈ ਵਧੀਕ ਡਿਪਟੀ ਕਮਿਸ਼ਨਰ ਪਟਿਆਲਾ ਕਰ ਰਹੇ ਹਨ।

ਇਹ ਵੀ ਪੜ੍ਹੋ: ਜਲੰਧਰ 'ਚ ਵੱਡੀ ਘਟਨਾ! ਸੰਘਣੀ ਆਬਾਦੀ ਵਾਲੇ ਬਾਜ਼ਾਰ 'ਚ ਕੱਪੜਿਆਂ ਦੀ ਦੁਕਾਨ ਨੂੰ ਲੱਗੀ ਅੱਗ


author

shivani attri

Content Editor

Related News