ਸੈਂਸੈਕਸ ਦੇ ਲਗਾਤਾਰ ਚੌਥੇ ਸੈਸ਼ਨ 'ਚ ਗਿਰਾਵਟ, 48 ਅੰਕ ਲੁੜ੍ਹਕ ਕੇ ਫਿਰ 38 ਹਜ਼ਾਰ ਤੋਂ ਹੇਠਾਂ

Tuesday, Jul 23, 2019 - 04:23 PM (IST)

ਮੁੰਬਈ — ਹਫਤੇ ਦੇ ਦੂਜੇ ਦਿਨ ਯਾਨੀ ਕਿ ਅੱਜ ਮੰਗਲਵਾਰ ਨੂੰ ਸ਼ੇਅਰ ਬਜ਼ਾਰ ਦੇ ਕਾਰੋਬਾਰੀ ਆਖਰੀ ਸਮੇਂ 'ਚ ਵਿਕਰੀ ਕਾਰਨ ਲਗਾਤਾਰ ਚੌਥਾ ਸੈਸ਼ਨ ਗਿਰਾਵਟ ਨਾਲ ਲਾਲ ਨਿਸ਼ਾਨ 'ਚ ਬੰਦ ਹੋਇਆ। ਬੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੰਵਦੀ ਸੂਚਕ ਅੰਕ ਸੈਂਸੈਕਸ 48 ਅੰਕਾਂ ਦੀ ਗਿਰਾਵਟ ਨਾਲ 37,982 ਅੰਕ ਨਾਲ ਬੰਦ ਹੋਇਆ। ਨੈਸ਼ਨਲ ਸਟਾਕ ਐਕਸਚੇਂਜ ਦਾ 50 ਸ਼ੇਅਰਾਂ ਵਾਲਾ ਸੰਵੇਦੀ ਸੂਚਕ ਅੰਕ ਸੈਂਸੈਕਸ 15 ਅੰਕਾਂ ਦੀ ਗਿਰਾਵਟ ਨਾਲ 11,331 ਅੰਕ 'ਤੇ ਬੰਦ ਹੋਇਆ। ਸੈਂਸੈਕਸ 'ਚ ਬੈਂਕਿੰਗ, ਆਟੋ ਅਤੇ ਹੈਲਥ ਕੇਅਰ ਸੈਕਟਰ ਵਿਚ ਵਿਕਰੀ ਦਾ ਮਾਹੌਲ ਰਿਹਾ।

ਟਾਪ ਗੇਨਰਜ਼

ਸੈਂਸੈਕਸ : ਪੀਸੀ ਜਵੇਲਰਜ਼ 14.01 ਫੀਸਦੀ, ਡੀਐਚਐਫਐਲ 13.31 ਫੀਸਦੀ, ਮਿੰਡਾ ਇੰਡਸਟਰੀਜ਼ ਲਿਮਿਟਡ 9.46 ਫੀਸਦੀ, ਕੇਨ ਫੈਨ ਹੋਮਸ ਲਿਮ. 7.80 ਫੀਸਦੀ, ਕੇ ਆਰ ਬੀ ਐਲ 6.44 ਫੀਸਦੀ
ਨਿਫਟੀ : ਭਾਰਤੀ ਏਅਰਟੈਲ 1.39 ਫੀਸਦੀ, ਕੋਟਕ ਬੈਂਕ 1.32 ਫੀਸਦੀ, ਇਨਫੋਸਿਸ 1.22 ਫੀਸਦੀ, ਈਸ਼ਰ ਮੋਟਰ 1.10 ਫੀਸਦੀ, ਵਿਪਰੋ 0.96 ਫੀਸਦੀ

ਟਾਪ ਲੂਜ਼ਰਜ਼

ਸੈਂਸੈਕਸ : ਬੰਧਨ ਬੈਂਕ 6.81%, ਸ਼ਾਪਰਜ਼ ਸਟੋਪ 6.62%, ਮੋਤੀ ਲਾਲ ਓਸਵਾਲ ਫਾਈਨੈਂਸ਼ੀਅਲ ਸਰਵਿਸਿਜ਼ ਲਿਮਿਟਡ 6.13%, ਗ੍ਰਹਿ ਫਾਈਨੈਂਸ 6.11%, ਮਹਿੰਦਰਾ ਐਂਡ ਮਹਿੰਦਰਾ ਫਾਈਨੈਂਸ਼ੀਅਲ ਸਰਵਿਸਿਜ਼ ਲਿਮਟਿਡ 5.97%
ਨਿਫਟੀ : ਯੇਸ ਬੈਂਕ 2.63%, ਐਚਡੀਐਫਸੀ ਬੈਂਕ 2.19%, ਐਚ.ਡੀ.ਐਫ.ਸੀ. 1.50%, ਬਜਾਜ ਆਟੋ 1.24%, ਭਾਰਤੀ ਇੰਫਰਾਟੈਲ 1.23%


Related News