ਇਸ ਪਿੰਡ ਦੇ ਲੋਕਾਂ ਨੇ ਕਾਇਮ ਕੀਤੀ ਮਿਸਾਲ, ਲਗਾਤਾਰ ਦੂਜੀ ਵਾਰ ਸਰਬਸੰਮਤੀ ਨਾਲ ਚੁਣੀ ਪੰਚਾਇਤ
Sunday, Sep 29, 2024 - 05:48 AM (IST)

ਮੱਲ੍ਹੀਆਂ ਕਲਾਂ (ਟੁੱਟ)- ਬਲਾਕ ਨਕੋਦਰ ਦੇ ਪਿੰਡ ਕੰਗ ਸਾਹਿਬ ਰਾਏ ਵਿਖੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਤੇ ਭਾਈਚਾਰਕ ਸਾਂਝ ਬਰਕਰਾਰ ਰੱਖਦੇ ਹੋਏ ਸਰਬਸੰਮਤੀ ਨਾਲ ਦੂਜੀ ਵਾਰ ਨਵੀਂ ਪੰਚਾਇਤ ਚੁਣ ਲਈ ਗਈ ਹੈ। ਇਸ ਨਵੀਂ ਪੰਚਾਇਤ ਵਿਚ ਕਮਲੇਸ਼ (45) ਨੂੰ ਐੱਸ.ਸੀ. ਸਰਪੰਚ ਵਜੋਂ ਚੁਣ ਲਿਆ ਗਿਆ ਹੈ, ਜੋ ਕਿ ਪਹਿਲੀ ਵਾਰ ਸਰਪੰਚ ਬਣੀ ਹੈ। ਉਨ੍ਹਾਂ ਨਾਲ ਐੱਸ.ਸੀ. ਲੇਡੀ ਪੰਚ ਕੁਲਵਿੰਦਰ ਕੌਰ, ਐੱਸ.ਸੀ. ਪੰਚ ਨਛੱਤਰ ਸਿੰਘ, ਬੀ.ਸੀ. ਪੰਚ ਕੁਲਦੀਪ ਸਿੰਘ, ਦੋ ਜਨਰਲ ਪੰਚ ਲਹਿੰਬਰ ਸਿੰਘ, ਪਰਗਟ ਸਿੰਘ ਤੇ ਦੋ ਲੇਡੀ ਜਨਰਲ ਪੰਚ ਹਰਜਿੰਦਰ ਕੌਰ ਤੇ ਕੁਲਦੀਪ ਕੌਰ ਕੁੱਲ ਅੱਠ ਮੈਂਬਰੀ ਪੰਚਾਇਤ ਨੂੰ ਰਸਮੀ ਤੌਰ ’ਤੇ ਚੁਣ ਲਿਆ ਗਿਆ ਹੈ।
ਸਾਬਕਾ ਸਰਪੰਚ ਦਲਵੀਰ ਸਿੰਘ ਨੇ ਸਮੂਹ ਨਗਰ ਵਾਸੀਆਂ ਤੇ ਵਿਸ਼ੇਸ਼ ਤੌਰ ’ਤੇ ਵੀਰ ਦਵਿੰਦਰ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ, ਜਿਨ੍ਹਾਂ ਦੀ ਬਦੌਲਤ ਇਸ ਨਵੀਂ ਪੰਚਾਇਤ ਦਾ ਗਠਨ ਹੋਇਆ ਹੈ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਚੋਣ ਪ੍ਰਕਿਰਿਆ ਤਹਿਤ ਕਾਗਜ਼ੀ ਕਾਰਵਾਈ ਕਰਦਿਆਂ ਕਾਗਜ਼ ਦਾਖਲ ਕਰਵਾ ਦਿੱਤੇ ਗਏ ਹਨ ਤੇ ਕਾਗਜ਼ ਵਾਪਸ ਲੈਣ ਉਪਰੰਤ ਮੁਕੰਮਲ ਨਵੀਂ ਚੁਣੀ ਪੰਚਾਇਤ ਦਾ ਐਲਾਨ ਕੀਤਾ ਜਾਵੇਗਾ।
ਇਹ ਵੀ ਪੜ੍ਹੋ- ਵਿਦਿਆਰਥੀ ਕਰ ਲੈਣ ਪੂਰੀ ਤਿਆਰੀ, ਇਸ ਵਾਰ ਨਹੀਂ ਹੋਵੇਗੀ ਨਕਲ, 'ਤੀਜੀ ਨਜ਼ਰ' ਦੇਵੇਗੀ ਸਖ਼ਤ ਪਹਿਰਾ
ਬਲਾਕ ਨਕੋਦਰ ਦੇ ਬੀ.ਡੀ.ਓ. ਅਭੇ ਚੰਦਰ ਨਾਲ ਇਸ ਸਬੰਧੀ ਜਦੋਂ ਫੋਨ ’ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ ਸਰਬ ਸੰਮਤੀ ਨਾਲ ਚੁਣੀ ਗਈ ਨਵੀਂ ਪੰਚਾਇਤ ਸੰਬੰਧੀ ਮੈਨੂੰ ਸੂਚਨਾ ਮਿਲੀ ਹੈ, ਜੋ ਕਿ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ। ਇਸ ਮੌਕੇ ਦਲਬੀਰ ਸਿੰਘ, ਅਵਤਾਰ ਸਿੰਘ ਰਾਣਾ, ਗੁਰਚਰਨ ਸਿੰਘ, ਲੈਂਬਰ ਸਿੰਘ, ਸ਼ੀਤਲ ਸਿੰਘ, ਹਰਜਿੰਦਰ ਸਿੰਘ, ਲਖਵੀਰ ਸਿੰਘ, ਗੁਰਮੇਲ ਸਿੰਘ, ਪ੍ਰਕਾਸ਼ ਸਿੰਘ, ਸਤਪਾਲ ਪਾਲੀ, ਜਸਬੀਰ ਸਿੰਘ, ਸੁਖਦੇਵ ਸਿੰਘ , ਬਲਕਾਰ ਸਿੰਘ , ਸੋਨੀ, ਜੀਤਾ ਚੇਲਾ, ਨੋਨੀ, ਜਸਵਿੰਦਰ ਸਿੰਘ, ਗੁਰਮੁਖ ਸਿੰਘ, ਭਜਨ ਸਿੰਘ ਤੋਂ ਇਲਾਵਾ ਹੋਰ ਵੀ ਨੌਜਵਾਨ ਤੇ ਨਗਰ ਵਾਸੀ ਸ਼ਾਮਲ ਹੋਏ।
ਇਹ ਵੀ ਪੜ੍ਹੋ- ਔਰਤ ਦੇ ਹਵਾਲੇ 2 ਸਾਲਾ ਮਾਸੂਮ ਛੱਡ ਮਾਂ ਚਲੀ ਗਈ ਗੁਰੂਘਰੋਂ ਲੰਗਰ ਖਾਣ, ਪਿੱਛੋਂ ਜੋ ਹੋਇਆ, ਜਾਣ ਉੱਡ ਜਾਣਗੇ ਹੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e