ਪੰਜਾਬ ਦੇ 38 ਲੱਖ ਰਾਸ਼ਨ ਕਾਰਡ ਧਾਰਕਾਂ ਨੂੰ ਮਿਲੀ ਵੱਡੀ ਰਾਹਤ

Sunday, Sep 29, 2024 - 04:38 AM (IST)

ਲੁਧਿਆਣਾ (ਖੁਰਾਣਾ)- 'ਜਗ ਬਾਣੀ' ਵੱਲੋਂ ਬੀਤੀ 25 ਸਤੰਬਰ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤੀ ਖਬਰ ’ਤੇ ਨੋਟਿਸ ਲੈਂਦੇ ਹੋਏ ਹੁਣ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੀ ਸੰਯੁਕਤ ਡਾਇਰੈਕਟਰ ਅੰਜੁਮਨ ਭਾਸਕਰ ਵੱਲੋਂ ਰਾਸ਼ਨ ਕਾਰਡ ਧਾਰਕਾਂ ਨੂੰ ਰਾਹਤ ਭਰੀ ਖ਼ਬਰ ਪ੍ਰਾਪਤ ਹੋਈ ਹੈ। ਉਨ੍ਹਾਂ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ’ਚ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਨਾਲ ਜੁੜੇ ਪੰਜਾਬ ਭਰ ਦੇ 38 ਲੱਖ ਰਾਸ਼ਨ ਕਾਰਡਧਾਰੀਆਂ ਦੇ 1.57 ਕਰੋੜ ਪਰਿਵਾਰਕ ਮੈਂਬਰਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਈ.ਕੇ.ਵਾਈ.ਸੀ. ਕਰਵਾਉਣ ਲਈ ਪਹਿਲਾਂ ਨਿਰਧਾਰਤ ਕੀਤੀ ਸਮਾਂ ਹੱਦ 30 ਸਤੰਬਰ ਤੋਂ ਵਧਾ ਕੇ 31 ਦਸੰਬਰ ਤੱਕ ਕਰ ਦਿੱਤੀ ਗਈ ਹੈ।

ਵਿਭਾਗ ਵੱਲੋਂ ਜਾਰੀ ਕੀਤੇ ਹੁਕਮਾਂ ਦਾ ਯੋਜਨਾ ਨਾਲ ਜੁੜੇ ਉਨ੍ਹਾਂ ਲੱਖਾਂ ਗਰੀਬ ਪਰਿਵਾਰਾਂ ਨੂੰ ਸਿੱਧੇ ਤੌਰ ’ਤੇ ਲਾਭ ਮਿਲੇ ਸਕੇਗਾ, ਜਿਨ੍ਹਾਂ ਪਰਿਵਾਰਾਂ ਦੇ ਬਜ਼ੁਰਗਾਂ ਅਤੇ ਬੱਚਿਆਂ ਦੇ ਫਿੰਗਰ ਪ੍ਰਿੰਟ ਕੁਝ ਕਾਰਨਾਂ ਕਰ ਕੇ ਈ-ਪਾਸ਼ ਮਸ਼ੀਨਾਂ ’ਤੇ ਮੈਚ ਨਹੀਂ ਹੋ ਪਾ ਰਹੇ ਹਨ, ਜਿਸ ਕਾਰਨ ਮੌਜੂਦਾ ਸਮੇਂ ਦੌਰਾਨ ‘ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ’ ਦੇ ਲੱਖਾਂ ਪਰਿਵਾਰਾਂ ਨੂੰ ਕੇਂਦਰ ਸਰਕਾਰ ਵੱਲੋਂ ਦਿੱਤੀ ਜਾ ਰਹੀ ਮੁਫ਼ਤ ਕਣਕ ਦਾ ਲਾਭ ਨਾ ਮਿਲਣ ਅਤੇ ਰਾਸ਼ਨ ਕਾਰਡ ਤੋਂ ਉਨ੍ਹਾਂ ਦੇ ਨਾਂ ਕੱਟੇ ਜਾਣ ਦਾ ਡਰ ਸਤਾ ਰਿਹਾ ਹੈ।

ਇਹ ਵੀ ਪੜ੍ਹੋ- ਔਰਤ ਦੇ ਹਵਾਲੇ 2 ਸਾਲਾ ਮਾਸੂਮ ਛੱਡ ਮਾਂ ਚਲੀ ਗਈ ਗੁਰੂਘਰੋਂ ਲੰਗਰ ਖਾਣ, ਪਿੱਛੋਂ ਜੋ ਹੋਇਆ, ਜਾਣ ਉੱਡ ਜਾਣਗੇ ਹੋਸ਼

ਜ਼ਿਕਰਯੋਗ ਹੈ ਕਿ ‘ਜਗ ਬਾਣੀ’ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਖ਼ਬਰ ’ਚ ਉਕਤ ਮੁੱਦੇ ਨੂੰ ਪ੍ਰਮੁੱਖਤਾ ਨਾਲ ਉਠਾਇਆ ਗਿਆ ਹੈ ਕਿ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਵੱਲੋਂ ਰਾਸ਼ਨ ਡਿਪੂਆਂ ’ਤੇ ਸਮਾਰਟ ਰਾਸ਼ਨ ਕਾਰਡਧਾਰੀਆਂ ਦੀ ਈ.ਕੇ.ਵਾਈ.ਸੀ. ਕਰਵਾਉਣ ਲਈ ਲਾਈਆਂ ਈ-ਪਾਸ ਮਸ਼ੀਨਾਂ ’ਚ ਜ਼ਿਆਦਾਤਰ ਪਰਿਵਾਰਾਂ ਦੇ ਬਜ਼ੁਰਗਾਂ ’ਚ ਬੱਚਿਆਂ ਦੇ ਫਿੰਗਰ ਪ੍ਰਿੰਟ ਅਤੇ ਅੰਗੂਠੇ ਦੇ ਨਿਸ਼ਾਨ ਮੈਚ ਨਾ ਹੋਣ ਕਾਰਨ ਯੋਜਨਾ ਨਾਲ ਜੁੜੇ ਲੱਖਾਂ ਪਰਿਵਾਰਾਂ ਦੀ ਟੈਂਸ਼ਨ ਵਧ ਗਈ ਹੈ ਅਤੇ ਪ੍ਰੇਸ਼ਾਨੀ ਦੇ ਆਲਮ ’ਚ ਉਕਤ ਪਰਿਵਾਰ ਇਧਰ-ਉਧਰ ਭਟਕ ਰਹੇ ਹਨ।

ਇਥੇ ਇਸ ਗੱਲ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਹੋਵੇਗਾ ਕਿ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਵੱਲੋਂ ਰਾਸ਼ਨ ਡਿਪੂਆਂ ’ਤੇ ਅੱਖਾਂ ਦੀ ਸਕੈਨਿੰਗ ਕਰਨ ਵਾਲੀ ਮਸ਼ੀਨ ਵੀ ਲਾਈ ਗਈ ਹੈ ਤਾਂਕਿ ਜਿਨ੍ਹਾਂ ਪਰਿਵਾਰਾਂ ਦੇ ਫਿੰਗਰ ਪ੍ਰਿੰਟ ਅੰਗੂਠੇ ਦੇ ਨਿਸ਼ਾਨ ਈ-ਪਾਸ਼ ਮਸ਼ੀਨਾਂ ’ਤੇ ਮੈਚ ਨਹੀਂ ਹੋ ਰਹੇ, ਉਨ੍ਹਾਂ ਦੀਆਂ ਅੱਖਾਂ ਦੀ ਸਕੈਨਿੰਗ ਕਰ ਕੇ ਈ.ਕੇ.ਵਾਈ.ਸੀ. ਯੋਜਨਾ ਦਾ ਕੰਮ ਮੁਕੰਮਲ ਕੀਤਾ ਜਾ ਸਕੇ। ਪਰ ਪੰਜਾਬ ਭਰ ਦੇ ਜ਼ਿਆਦਾਤਰ ਰਾਸ਼ਨ ਡਿਪੂ ਹੋਲਡਰਾਂ ਵੱਲੋਂ ਰਾਸ਼ਨ ਕਾਰਡਧਾਰੀਆਂ ਨੂੰ ਭੰਬਲਭੂਸੇ ’ਚ ਪਾਉਣ ਲਈ ਕਈ ਤਰ੍ਹਾਂ ਦੇ ਡਰਾਮੇ ਕੀਤੇ ਜਾ ਰਹੇ ਹਨ ਤਾਂ ਕਿ ਰਾਸ਼ਨ ਕਾਰਡ ’ਚ ਦਰਜ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਸਹੀ ਗਿਣਤੀ ਨੂੰ ਲੁਕੋ ਕੇ ਸਬੰਧਤ ਪਰਿਵਾਰਾਂ ਨੂੰ ਫ੍ਰੀ ’ਚ ਮਿਲਣ ਵਾਲੀ ਕਣਕ ’ਚ ਹੇਰਾ-ਫੇਰੀ ਕਰ ਕੇ ਕਣਕ ਦੀ ਕਾਲਾਬਾਜ਼ਾਰੀ ਦਾ ਗੋਰਖਧੰਦਾ ਬਿਨਾਂ ਕਿਸੇ ਰੁਕਾਵਟ ਦੇ ਲਗਾਤਾਰ ਚਲਾਇਆ ਜਾ ਸਕੇ।

ਇਹ ਵੀ ਪੜ੍ਹੋ- ਵਿਦਿਆਰਥੀ ਕਰ ਲੈਣ ਪੂਰੀ ਤਿਆਰੀ, ਇਸ ਵਾਰ ਨਹੀਂ ਹੋਵੇਗੀ ਨਕਲ, 'ਤੀਜੀ ਨਜ਼ਰ' ਦੇਵੇਗੀ ਸਖ਼ਤ ਪਹਿਰਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


Harpreet SIngh

Content Editor

Related News