ਗਿਰਾਵਟ ਨਾਲ ਬੰਦ ਹੋਇਆ ਸ਼ੇਅਰ ਬਾਜ਼ਾਰ, ਸੈਂਸੈਕਸ 162 ਅਤੇ ਨਿਫਟੀ 55 ਅੰਕ ਟੁੱਟਿਆ

01/03/2020 4:42:18 PM

ਨਵੀਂ ਦਿੱਲੀ—ਕਾਰੋਬਾਰ ਦੇ ਆਖਰੀ ਦਿਨ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ਗਿਰਾਵਟ ਦੇ ਨਾਲ ਬੰਦ ਹੋਇਆ ਹੈ। ਭਾਰਤੀ ਸ਼ੇਅਰ ਬਾਜ਼ਾਰ 'ਚ ਸ਼ੁੱਕਰਵਾਰ ਨੂੰ ਗਿਰਾਵਟ ਬਣੀ ਰਹੀ। ਸੈਂਸੈਕਸ 162.03 ਅੰਕ ਗਿਰਾਵਟ ਦੇ ਨਾਲ 41464.61 ਅੰਕ ਅਤੇ ਨਿਫਟੀ 55.55 ਅੰਕ ਡਿੱਗ ਕੇ 12226.65 'ਤੇ ਬੰਦ ਹੋਇਆ ਹੈ। ਕਾਰੋਬਾਰ ਦੌਰਾਨ ਸੈਂਸੈਕਸ 146 ਅੰਕ ਡਿੱਗ ਕੇ 41,480.47 'ਤੇ ਆ ਗਿਆ ਹੈ। ਨਿਫਟੀ 'ਚ 48 ਪੁਆਇੰਟ ਦਾ ਨੁਕਸਾਨ ਦੇਖਿਆ ਗਿਆ। ਇਸ ਨੇ 12,234.15 ਦਾ ਹੇਠਲਾ ਪੱਧਰ ਛੂਹਿਆ ਹੈ।
ਕਾਰੋਬਾਰੀਆਂ ਮੁਤਾਬਕ ਅਮਰੀਕਾ ਦੇ ਰਾਕੇਟ ਹਮਲੇ 'ਚ ਈਰਾਨ ਦੀ ਇਲੀਟ ਕੁਦਸ ਸੈਨਾ ਦੇ ਪ੍ਰਮੁੱਖ ਜਨਰਲ ਕਾਸਿਮ ਸੁਲੇਮਾਨੀ ਦੀ ਮੌਤ ਦੇ ਬਾਅਦ ਤਣਾਅ ਵਧਣ ਦੇ ਖਦਸ਼ੇ ਨਾਲ ਕੌਮਾਂਤਰੀ ਬਾਜ਼ਾਰ 'ਚ ਬ੍ਰੈਂਟ ਕਰੂਡ ਦਾ ਰੇਟ 4 ਫੀਸਦੀ ਵਧ ਕੇ 68.25 ਡਾਲਰ ਪ੍ਰਤੀ ਬੈਰਲ ਪਹੁੰਚ ਗਿਆ ਹੈ। ਇਹ ਸਤੰਬਰ 2019 ਦੇ ਬਾਅਦ ਸਭ ਤੋਂ ਜ਼ਿਆਦਾ ਹੈ। ਤਣਾਅ ਵਧਣ ਦੇ ਖਦਸ਼ੇ ਅਤੇ ਕਰੂਡ ਦੇ ਰੇਟ 'ਚ ਤੇਜ਼ੀ ਦੀ ਵਜ੍ਹਾ ਨਾਲ ਏਸ਼ੀਆਈ ਸ਼ੇਅਰ ਬਾਜ਼ਾਰਾਂ 'ਚ ਗਿਰਾਵਟ ਆਈ, ਇਸ ਨਾਲ ਭਾਰਤੀ ਬਾਜ਼ਾਰ ਵੀ ਪ੍ਰਭਾਵਿਤ ਹੋਇਆ ਹੈ।
ਐੱਨ.ਐੱਸ.ਈ. 'ਤੇ 11 'ਚੋਂ 10 ਸੈਕਟਰ ਇੰਡੈਕਸ 'ਚ ਗਿਰਾਵਟ
ਸੈਂਸੈਕਸ ਦੇ 30 'ਚੋਂ 23 ਅਤੇ ਨਿਫਟੀ ਦੇ 50 'ਚੋਂ 42 ਸ਼ੇਅਰਾਂ 'ਚ ਗਿਰਾਵਟ ਦਰਜ ਕੀਤੀ ਗਈ। ਏਸ਼ੀਅਨ ਪੇਂਟਸ ਦਾ ਸ਼ੇਅਰ 1.5 ਫੀਸਦੀ ਫਿਸਲ ਗਿਆ ਹੈ। ਐਕਸਿਸ ਬੈਂਕ 'ਚ 1 ਫੀਸਦੀ ਨੁਕਸਾਨ ਦੇਖਿਆ ਗਿਆ। ਇੰਡਸਇੰਡ ਬੈਂਕ ਦਾ ਸ਼ੇਅਰ 0.8 ਫੀਸਦੀ ਅਤੇ ਮਹਿੰਦਰਾ ਐਂਡ ਮਹਿੰਦਰਾ 0.7 ਫੀਸਦੀ ਹੇਠਾਂ ਆ ਗਿਆ ਹੈ। ਐੱਨ.ਐੱਸ.ਈ. 'ਤੇ 11 'ਚੋਂ 10 ਸੈਕਟਰ ਇੰਡੈਕਸ 'ਚ ਗਿਰਾਵਟ ਦੇਖੀ ਗਈ। ਮੈਟਲ ਇੰਡੈਕਸ ਸਭ ਤੋਂ ਜ਼ਿਆਦਾ 0.8 ਫੀਸਦੀ ਹੇਠਾਂ ਆ ਗਿਆ ਹੈ। ਸਿਰਫ ਆਈ.ਟੀ. ਇੰਡੈਕਸ 'ਚ 0.3 ਫੀਸਦੀ ਵਾਧਾ ਕੀਤੀ ਗਈ।
ਆਈ.ਟੀ. ਕੰਪਨੀਆਂ ਦੇ ਸ਼ੇਅਰਾਂ 'ਚ 2 ਫੀਸਦੀ ਤੱਕ ਵਾਧਾ
ਦੂਜੇ ਪਾਸੇ ਓ.ਐੱਨ.ਜੀ.ਸੀ. ਦੇ ਸ਼ੇਅਰਾਂ 'ਚ 3.4 ਫੀਸਦੀ ਉਛਾਲ ਆਇਆ। ਟੀ.ਸੀ.ਐੱਸ. 'ਚ 1.7 ਫੀਸਦੀ ਅਤੇ ਐੱਚ.ਸੀ.ਐੱਲ. ਟੈੱਕ 'ਚ 1 ਫੀਸਦੀ ਤੇਜ਼ੀ ਆਈ। ਇੰਫੋਸਿਸ ਅਤੇ ਟੈੱਕ ਮਹਿੰਦਰਾ 0.4-0.4 ਫੀਸਦੀ ਚੜ੍ਹੇ।
ਟਾਪ ਗੇਨਰਸ
ਸਨ ਫਾਰਮਾ, ਐੱਚ.ਸੀ.ਐੱਲ. ਟੈੱਕ, ਟੀ.ਸੀ.ਐੱਸ., ਗੇਲ, ਇੰਫੋਸਿਸ
ਟਾਪ ਲੂਜ਼ਰਸ
ਜੀ ਇੰਟਰਟੇਨਮੈਂਟ, ਏਸ਼ੀਅਨ ਪੇਂਟਸ, ਭਾਰਤੀ ਇੰਫਰਾਟੈੱਲ, ਆਇਸਰ ਮੋਟਰਸ, ਹਿੰਡਾਲਕੋ


Aarti dhillon

Content Editor

Related News