ਪੱਟੀ ''ਚ ਨਵ-ਵਿਆਹੁਤਾ ਨੂੰ ਗੋਲੀ ਮਾਰਨ ਵਾਲਾ ਗ੍ਰਿਫ਼ਤਾਰ, ਪੁਲਸ ਹਿਰਾਸਤ ’ਚੋਂ ਭੱਜਣ ਦੀ ਕੀਤੀ ਕੋਸ਼ਿਸ਼, ਟੁੱਟਿਆ ਪੈਰ

Thursday, Feb 26, 2026 - 08:50 AM (IST)

ਪੱਟੀ ''ਚ ਨਵ-ਵਿਆਹੁਤਾ ਨੂੰ ਗੋਲੀ ਮਾਰਨ ਵਾਲਾ ਗ੍ਰਿਫ਼ਤਾਰ, ਪੁਲਸ ਹਿਰਾਸਤ ’ਚੋਂ ਭੱਜਣ ਦੀ ਕੀਤੀ ਕੋਸ਼ਿਸ਼, ਟੁੱਟਿਆ ਪੈਰ

ਤਰਨਤਾਰਨ (ਰਮਨ ਚਾਵਲਾ) - ਬੀਤੇ ਕੁਝ ਦਿਨ ਪਹਿਲਾਂ ਕਸਬਾ ਪੱਟੀ ਦੀ ਗਾਰਡਨ ਕਾਲੋਨੀ ਵਿਚ ਇਕ ਨਵ-ਵਿਆਹੁਤਾ, ਜੋ ਆਪਣੇ ਪਤੀ ਨਾਲ ਦਵਾਈ ਲੈ ਕੇ ਘਰ ਪਰਤ ਰਹੀ ਸੀ ਨੂੰ ਰਸਤੇ ਵਿਚ ਇਕ ਨੌਜਵਾਨ ਵੱਲੋਂ ਸਿਰ ਵਿਚ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ। ਇਸ ਮਾਮਲੇ ’ਚ ਪੁਲਸ ਨੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਅਤੇ ਵਾਰਦਾਤ ਵਿਚ ਵਰਤੇ ਗਏ ਪਿਸਤੌਲ ਨੂੰ ਬਰਾਮਦ ਕਰਨ ’ਚ ਵੱਡੀ ਸਫਲਤਾ ਹਾਸਲ ਕੀਤੀ ਹੈ। ਜ਼ਿਕਰਯੋਗ ਹੈ ਕਿ ਮੁਲਜ਼ਮ ਨੂੰ ਜਦੋਂ ਪੁਲਸ ਨਿਸ਼ਾਨਦੇਹੀ ਉਪਰ ਲੈ ਕੇ ਜਾ ਰਹੀ ਸੀ ਤਾਂ ਉਸ ਵੱਲੋਂ ਪੁਲਸ ਨੂੰ ਚਕਮਾ ਦੇ ਕੇ ਭੱਜਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਦੌਰਾਨ ਉਸ ਵੱਲੋਂ ਇਕ ਉੱਚੀ ਜਗ੍ਹਾ ਤੋਂ ਛਲਾਂਗ ਮਾਰਨ ਦੌਰਾਨ ਉਸ ਦਾ ਪੈਰ ਫਰੈਕਚਰ ਹੋ ਗਿਆ।

ਇਹ ਵੀ ਪੜ੍ਹੋ : ਗਰਮੀ 'ਚ ਲੱਗੇਗਾ ਮਹਿੰਗਾਈ ਦਾ ਝਟਕਾ: AC ਦੀਆਂ ਕੀਮਤਾਂ 'ਚ ਹੋਵੇਗਾ ਜ਼ਬਰਦਸਤ ਵਾਧਾ

ਜਾਣਕਾਰੀ ਦਿੰਦੇ ਹੋਏ ਜ਼ਿਲ੍ਹੇ ਦੇ ਐੱਸ. ਐੱਸ. ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਬੀਤੇ ਕੁਝ ਦਿਨ ਪਹਿਲਾਂ ਪੱਟੀ ਦੇ ਗਾਰਡਨ ਕਾਲੋਨੀ ’ਚ ਰੂਬੀ ਨਾਮਕ ਔਰਤ, ਜੋ ਆਪਣੇ ਪਤੀ ਸਮੇਤ ਸਕੂਟਰ ਉਪਰ ਸਵਾਰ ਹੋ ਕਿਸੇ ਕੰਮ ਲਈ ਜਾ ਰਹੀ ਸੀ ਤਾਂ ਰਸਤੇ ਵਿਚ ਉਸ ਤੋਂ ਇਕ ਕਰਨ ਨਾਮ ਦਾ ਨੌਜਵਾਨ ਰੋਕ ਕੇ ਪਹਿਲਾਂ ਜਿੱਥੇ ਉਸਦੇ ਪਤੀ ਉਪਰ ਹਮਲਾ ਕਰਦਾ ਹੈ ਅਤੇ ਬਾਅਦ ’ਚ ਰੂਬੀ ਦੇ ਸਿਰ ’ਚ ਗੋਲੀ ਮਾਰ ਕੇ ਉਸ ਨੂੰ ਜ਼ਖਮੀ ਕਰ ਮੌਕੇ ਤੋਂ ਫਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ’ਚ ਥਾਣਾ ਸਿਟੀ ਪੱਟੀ ਵਿਖੇ ਪਰਚਾ ਦਰਜ ਕਰ ਲਿਆ ਗਿਆ ਸੀ ਅਤੇ ਪੁਲਸ ਵੱਲੋਂ ਬੀਤੇ ਕੱਲ ਸ਼ਾਮ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਇਹ ਵੀ ਪੜ੍ਹੋ : ਬਿਹਾਰ: ਚਲਦੇ ਵਿਆਹ 'ਚ ਆ ਗਿਆ ਆਸ਼ਕ, ਲਾੜੇ ਸਾਹਮਣੇ ਮਾਰੀ ਲਾੜੀ ਨੂੰ ਗੋਲੀ (ਵੀਡੀਓ)

ਐੱਸ. ਐੱਸ. ਪੀ. ਨੇ ਦੱਸਿਆ ਕਿ ਜਦੋਂ ਥਾਣਾ ਸਿਟੀ ਪੱਟੀ ਦੀ ਪੁਲਸ ਮੁਲਜ਼ਮ ਕਰਨ ਨੂੰ ਹਥਿਆਰ ਦੀ ਬਰਾਮਦਗੀ ਲਈ ਨਿਸ਼ਾਨਦੇਹੀ ਉਪਰ ਲੈ ਕੇ ਗਈ ਤਾਂ ਉਸ ਵੱਲੋਂ ਹਥਿਆਰ ਬਰਾਮਦ ਕਰਵਾਉਣ ਤੋਂ ਬਾਅਦ ਭੱਜਣ ਦੀ ਕੋਸ਼ਿਸ਼ ਕੀਤੀ ਗਈ। ਜਦੋਂ ਉਸ ਵੱਲੋਂ ਉੱਚੀ ਜਗ੍ਹਾ ਤੋਂ ਛਲਾਂਗ ਮਾਰੀ ਗਈ ਤਾਂ ਉਸਦਾ ਪੈਰ ਫਰੈਕਚਰ ਹੋ ਗਿਆ। ਐੱਸ. ਐੱਸ. ਪੀ. ਨੇ ਦੱਸਿਆ ਕਿ ਮੁਲਜ਼ਮ ਦਾ ਇਲਾਜ ਸਰਕਾਰੀ ਹਸਪਤਾਲ ਤੋਂ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਕਰਨ ਪਾਸੋਂ ਬਰਾਮਦ ਕੀਤਾ ਗਿਆ ਪਿਸਤੌਲ ਨਾਜਾਇਜ਼ ਪਾਇਆ ਗਿਆ ਹੈ ਅਤੇ ਇਸ ਦੀ ਬਰੀਕੀ ਨਾਲ ਜਾਂਚ ਕਰਨ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਵਾਰਦਾਤ ਲਈ ਵਰਤਿਆ ਗਿਆ ਪਿਸਤੌਲ ਕਿਸੇ ਵਿਅਕਤੀ ਦਾ ਸੀ, ਜਿਸ ਨੂੰ ਉਸ ਦਾ ਬੱਚਾ ਘਰੋਂ ਚੋਰੀ ਕਰਕੇ ਲੈ ਗਿਆ ਅਤੇ ਕਰਨ ਵੱਲੋਂ ਉਸ ਬੱਚੇ ਪਾਸੋਂ ਪਿਸਤੌਲ ਖੋਹ ਕੇ ਵਾਰਦਾਤ ਲਈ ਵਰਤਿਆ ਗਿਆ। ਐੱਸ. ਐੱਸ. ਪੀ. ਨੇ ਦੱਸਿਆ ਕਿ ਪਿਸਤੌਲ ਦੇ ਮਾਲਕ ਖਿਲਾਫ ਵੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਮੁਫ਼ਤ ਰਾਸ਼ਨ ਲੈਣ ਵਾਲਿਆਂ ਦਾ ਕੱਟਿਆ ਜਾਵੇਗਾ ਨਾਮ! 1 ਅਪ੍ਰੈਲ ਤੋਂ ਲਾਗੂ ਹੋਣਗੇ ਇਹ ਨਵੇਂ ਨਿਯਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News