ਫ਼ੌਜੀ ਅਤੇ ਉਸਦੇ ਪਰਿਵਾਰ ਨਾਲ ਕੀਤੀ ਕੁਟਮਾਰ, ਮੁਲਜ਼ਮ ਕਾਬੂ

Tuesday, Mar 03, 2026 - 12:44 PM (IST)

ਫ਼ੌਜੀ ਅਤੇ ਉਸਦੇ ਪਰਿਵਾਰ ਨਾਲ ਕੀਤੀ ਕੁਟਮਾਰ, ਮੁਲਜ਼ਮ ਕਾਬੂ

ਡੇਰਾਬੱਸੀ (ਵਿਕਰਮ ਜੀਤ) : ਬੱਸ ਸਟੈਂਡ ’ਤੇ ਪਤਨੀ ਤੇ ਬੱਚੇ ਨਾਲ ਜਾਂਦੇ ਫ਼ੌਜੀ ਨਾਲ ਕੁੱਟਮਾਰ ਕਰ ਜ਼ਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਮਲੇ ’ਚ ਫ਼ੌਜੀ ਦੀ ਪਤਨੀ ਤੇ ਬੱਚੀ ਦੇ ਵੀ ਸੱਟ ਲੱਗੀ ਹੈ। ਪੁਲਸ ਨੇ ਮੁਲਜ਼ਮ ਤੇ ਉਸਦੀ ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਬੂ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਗੁਰਪ੍ਰੀਤ ਸਿੰਘ(24) ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਭਾਂਖਰਪੁਰ ਦੇ ਰੂਪ ’ਚ ਹੋਈ ਹੈ। ਥਾਣਾ ਮੁਖੀ ਸੁਮਿਤ ਮੋਰ ਨੇ ਦੱਸਿਆ ਕਿ ਐੱਸ ਕ੍ਰਿਸ਼ਨਾ ਰੇਡੀ ਪੁੱਤਰ ਐੱਸ ਲਕਸ਼ਮੀ ਨਰਾਇਣ ਰੇਡੀ ਵਾਸੀ ਓੜੀਸਾ ਹਾਲ ਵਾਸੀ ਐਮਯੂਨੇਸ਼ਨ ਡੀਪੂ ਦਪੱਰ ਵਿਖੇ ਰਹਿੰਦਾ ਹੈ। ਜੋ ਭਾਰਤੀ ਫ਼ੌਜ ’ਚੋਂ ਬਤੌਰ ਸਿਪਾਹੀ ਤਾਇਨਾਤ ਹੈ। ਬੀਤੀ ਸ਼ਾਮ ਓਹ ਪਤਨੀ ਨਾਲ ਕਿਸੇ ਕੰਮ ਪੈਦਲ ਜਾਂ ਰਹੇ ਸਨ।

ਪਿੱਛੋਂ ਆਏ ਇਕ ਕਾਰ ਚਾਲਕ ਨੇ ਉਨ੍ਹਾਂ ਦੇ ਅੱਗੇ ਕਾਰ ਲਾ ਦਿੱਤੀ ਅਤੇ ਉੱਤਰ ਕੇ ਬਹਿਸ ਕਰਨ ਲਗ ਗਿਆ ਤੇ ਹੱਥੋਪਾਈ ਕਰਨ ਲੱਗ ਗਿਆ। ਪੀੜਤ ਮੁਤਾਬਕ ਮੁਲਜ਼ਮ ਨੇ ਹੱਥ ’ਚ ਪਾਏ ਕੜੇ ਦਾ ਵਾਰ ਉਸਦੇ ਸਿਰ ਤੇ ਮੱਥੇ ਤੇ ਕਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਜਦੋਂ ਫ਼ੌਜੀ ਦੀ ਪਤਨੀ ਅੱਗੇ ਆਈ ਤਾਂ ਹਮਲਾਵਰ ਨਾਲ ਮੌਜੂਦ ਉਸਦੀ ਮਾਤਾ ਨੇ ਉਸਨੂੰ ਧੱਕੇ ਮਾਰੇ ਤੇ ਕੁਟਮਾਰ ਕੀਤੀ। ਹਮਲੇ ’ਚ ਉਸਦੀ ਪਤਨੀ ਤੇ ਛੋਟੀ ਬੱਚੀ ਦੇ ਵੀ ਸੱਟ ਲੱਗੀ ਹੈ। ਜ਼ਖ਼ਮੀ ਨੂੰ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ ਗਿਆ। ਜ਼ਖ਼ਮੀ ਦੀ ਸ਼ਿਕਾਇਤ ’ਤੇ ਉਕਤ ਹਮਲਾਵਰਾਂ ਖ਼ਿਲਾਫ਼ ਮਾਮਲਾ ਦਰਜ ਕਰ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ, ਜਿਸ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।


author

Babita

Content Editor

Related News