PSU ਨੇ ਭਰ ਦਿੱਤਾ ਸਰਕਾਰ ਦਾ ਖਜ਼ਾਨਾ, ਡਿਵੀਡੈਂਡ ਤੋਂ ਹੋਣ ਵਾਲੀ ਕਮਾਈ ਨੇ ਕਾਇਮ ਕੀਤਾ ਨਵਾਂ ਰਿਕਾਰਡ

03/19/2024 10:12:48 AM

ਨਵੀਂ ਦਿੱਲੀ (ਇੰਟ.) - ਚਾਲੂ ਵਿੱਤੀ ਸਾਲ ਦੌਰਾਨ ਸਰਕਾਰ ਨੂੰ ਡਿਵੀਡੈਂਡ ਤੋਂ ਸ਼ਾਨਦਾਰ ਕਮਾਈ ਹੋ ਰਹੀ ਹੈ। ਪਬਲਿਕ ਸੈਕਟਰ ਅੰਡਰਟੇਕਿੰਗ (ਪੀ. ਐੱਸ. ਯੂ.) ਨੇ ਹੁਣ ਤੱਕ ਚਾਲੂ ਵਿੱਤੀ ਸਾਲ 'ਚ ਇੰਨਾ ਡਿਵੀਡੈਂਡ ਦੇ ਦਿੱਤਾ ਹੈ ਕਿ ਸਰਕਾਰ ਦਾ ਖਜ਼ਾਨਾ ਭਰ ਗਿਆ ਹੈ ਅਤੇ ਨਵਾਂ ਰਿਕਾਰਡ ਬਣ ਗਿਆ ਹੈ।

ਇਹ ਵੀ ਪੜ੍ਹੋ - iPhone ਖਰੀਦਣ ਦੇ ਚਾਹਵਾਨ ਲੋਕਾਂ ਲਈ ਖ਼ਾਸ ਖ਼ਬਰ: iPhone 15 Plus 'ਤੇ ਮਿਲ ਰਿਹਾ ਵੱਡਾ ਆਫਰ

ਵਿੱਤੀ ਮੰਤਰਾਲਾ ਦੇ ਤਾਜ਼ਾ ਅੰਕੜਿਆਂ ਅਨੁਸਾਰ ਉਨ੍ਹਾਂ ਨਾਨ-ਫਾਇਨਾਂਸ਼ੀਅਲ ਸੈਂਟਰਲ ਪਬਲਿਕ ਸੈਕਟਰ ਇੰਟਰਪ੍ਰਾਈਜਿਜ਼ (ਸੀ. ਪੀ. ਐੱਸ. ਈ.) ਨੇ ਚਾਲੂ ਵਿੱਤੀ ਸਾਲ 'ਚ ਹੁਣ ਤੱਕ ਸਰਕਾਰ ਨੂੰ 61,149 ਕਰੋੜ ਰੁਪਏ ਦਾ ਡਿਵੀਡੈਂਡ ਦੇ ਦਿੱਤਾ ਹੈ, ਜਿਨ੍ਹਾਂ 'ਚ ਸਰਕਾਰ ਕੋਲ ਮਾਇਨੌਰਿਟੀ ਸਟੇਕ ਹੈ। ਇਹ ਅੰਕੜਾ ਇਨ੍ਹਾਂ ਕੰਪਨੀਆਂ ਤੋਂ ਮਿਲੇ ਡਿਵੀਡੈਂਡ ਦਾ ਨਵਾਂ ਰਿਕਾਰਡ ਹੈ। ਨਵਾਂ ਰਿਕਾਰਡ ਹੁਣੇ ਹੀ ਬਣ ਚੁੱਕਾ ਹੈ, ਜਦਕਿ ਅਜੇ ਚਾਲੂ ਵਿੱਤੀ ਸਾਲ ਨੂੰ ਖ਼ਤਮ ਹੋਣ 'ਚ ਦੋ ਹਫ਼ਤਿਆਂ ਦਾ ਸਮਾਂ ਬਚਿਆ ਹੋਇਆ ਹੈ।

ਇਹ ਵੀ ਪੜ੍ਹੋ - ਵੱਡੀ ਖ਼ਬਰ : ਇਨ੍ਹਾਂ ਸੂਬਿਆਂ 'ਚ ਸਭ ਤੋਂ ਮਹਿੰਗਾ ਮਿਲ ਰਿਹਾ ਪੈਟਰੋਲ-ਡੀਜ਼ਲ, ਜਾਣੋ ਤੁਹਾਡੇ ਇਲਾਕੇ ਕੀ ਹੈ ਕੀਮਤ?

ਸੋਧੇ ਅੰਦਜ਼ਿਆਂ ਤੋਂ ਵੀ ਟੱਪਿਆ ਅੰਕੜਾ
ਵਿੱਤੀ ਸੈਕਟਰ ਤੋਂ ਪੀ. ਐੱਸ. ਯੂ. ਤੋਂ ਮਿਲੇ ਡਿਵੀਡੈਂਡ ਦਾ ਇਹ ਅੰਕੜਾ ਵਿੱਤੀ ਸਾਲ 2023-24 ਲਈ ਸੋਧੇ ਅੰਦਾਜ਼ਿਆਂ ਤੋਂ ਵੀ 22 ਫ਼ੀਸਦੀ ਜ਼ਿਆਦਾ ਹੈ। ਸਭ ਤੋਂ ਪਹਿਲਾਂ ਚਾਲੂ ਵਿੱਤੀ ਸਾਲ 'ਚ ਇਨ੍ਹਾਂ ਪੀ. ਐੱਸ. ਯੂ. ਤੋਂ 43,000 ਕਰੋੜ ਰੁਪਏ ਦੇ ਡਿਵੀਡੈਂਡ ਦਾ ਟੀਚਾ ਤੈਅ ਕੀਤਾ ਗਿਆ ਸੀ। ਬਾਅਦ 'ਚ ਉਸ ਨੂੰ ਸੋਧ ਕੇ 50,000 ਕਰੋੜ ਰੁਪਏ ਕੀਤਾ ਗਿਆ। ਹੁਣ ਤੱਕ ਡਿਵੀਡੈਂਡ ਤੋਂ ਹੋਈ ਕੁਲੈਕਸ਼ਨ ਸੋਧੇ ਅੰਦਾਜ਼ੇ ਤੋਂ ਲੱਗਭਗ 1,100 ਕਰੋੜ ਰੁਪਏ ਜ਼ਿਆਦਾ ਹੈ।

ਇਹ ਵੀ ਪੜ੍ਹੋ - ਗਰਮੀ ਦੀਆਂ ਛੁੱਟੀਆਂ 'ਚ ਹਵਾਈ ਸਫ਼ਰ ਕਰਨ ਵਾਲੇ ਲੋਕਾਂ ਲਈ ਵੱਡੀ ਖ਼ਬਰ, 60% ਮਹਿੰਗਾ ਹੋਵੇਗਾ ਕਿਰਾਇਆ

ਇਸ ਮਹੀਨੇ ਆਏ ਇੰਨੇ ਹਜ਼ਾਰ ਕਰੋੜ
ਅੰਕੜੇ ਦੱਸਦੇ ਹਨ ਕਿ ਮਾਰਚ ਮਹੀਨੇ 'ਚ ਹੁਣ ਤੱਕ ਇਹ ਸਰਕਾਰੀ ਕੰਪਨੀਆਂ ਖਜ਼ਾਨੇ 'ਚ ਲੱਗਭਗ 10,000 ਕਰੋੜ ਰੁਪਏ ਦਾ ਡਿਵੀਡੈਂਡ ਜਮ੍ਹਾ ਕਰਵਾ ਚੁੱਕੀਆਂ ਹਨ। ਮਹੀਨੇ ਦੇ ਆਖਰੀ ਦੋ ਹਫ਼ਤਿਆਂ 'ਚ ਡਿਵੀਡੈਂਡ ਤੋਂ ਹੋਰ ਕੁਲੈਕਸ਼ਨ ਆਉਣ ਦੀ ਉਮੀਦ ਹੈ, ਜਿਸ ਨਾਲ ਸਰਕਾਰੀ ਖਜ਼ਾਨੇ ਨੂੰ ਹੋਰ ਜ਼ਿਆਦਾ ਫ਼ਾਇਦਾ ਹੋ ਸਕਦਾ ਹੈ, ਨਾਲ ਹੀ ਡਿਵੀਡੈਂਡ ਤੋਂ ਕਮਾਈ ਦਾ ਰਿਕਾਰਡ ਹੋਰ ਵੱਡਾ ਹੋ ਸਕਦਾ ਹੈ। ਡਿਵੀਡੈਂਡ ਤੋਂ ਹੋਈ ਕਮਾਈ ਦਾ ਰਿਕਾਰਡ ਬਣਾਉਣ 'ਚ ਤੇਲ ਕੰਪਨੀਆਂ ਨੇ ਵੱਡਾ ਯੋਗਦਾਨ ਦਿੱਤਾ ਹੈ।

ਇਹ ਵੀ ਪੜ੍ਹੋ - iPhone ਖਰੀਦਣ ਵਾਲੇ ਲੋਕਾਂ ਲਈ ਵੱਡੀ ਖ਼ਬਰ, 35 ਹਜ਼ਾਰ ਰੁਪਏ ਤੋਂ ਘੱਟ ਹੋਈਆਂ ਕੀਮਤਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News