ਪੀ. ਐੱਨ. ਬੀ., ਐੱਚ. ਡੀ. ਐੱਫ. ਸੀ. ਬੈਂਕ ਨੇ ਘਟਾਇਆ ਵਿਆਜ

08/18/2017 12:21:26 AM

ਨਵੀਂ ਦਿੱਲੀ- 2 ਪ੍ਰਮੁੱਖ ਬੈਂਕਾਂ ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਅਤੇ ਐੱਚ. ਡੀ. ਐੱਫ. ਸੀ. ਬੈਂਕ ਨੇ ਅੱਜ 50 ਲੱਖ ਰੁਪਏ ਤੱਕ ਦੀ ਜਮ੍ਹਾ ਵਾਲੇ ਬੱਚਤ ਬੈਂਕ ਖਾਤੇ 'ਤੇ ਵਿਆਜ ਦਰ ਅੱਧਾ ਫ਼ੀਸਦੀ ਘਟਾ ਕੇ 3.5 ਫ਼ੀਸਦੀ ਕਰ ਦਿੱਤੀ । ਇਸ ਤੋਂ ਇਲਾਵਾ ਪੀ. ਐੱਨ. ਬੀ. ਨੇ ਵੱਖ-ਵੱਖ ਮਚਿਓਰਿਟੀ ਮਿਆਦ ਦੀਆਂ 1 ਕਰੋੜ ਰੁਪਏ ਤੋਂ ਘੱਟ ਦੀ ਐੱਫ. ਡੀਜ਼ 'ਤੇ ਵੀ ਵਿਆਜ਼ ਦਰਾਂ 'ਚ 0.15 ਤੋਂ 0.40 ਫ਼ੀਸਦੀ ਕਟੌਤੀ ਦਾ ਐਲਾਨ ਕੀਤਾ ਹੈ। ਨਵੀਆਂ ਵਿਆਜੇ ਦਰਾਂ 19 ਅਗਸਤ ਤੋਂ ਲਾਗੂ ਹੋਣਗੀਆਂ। ਓਧਰ ਐੱਚ. ਡੀ. ਐੱਫ. ਸੀ. ਬੈਂਕ ਨੇ ਆਪਣੇ ਇਕ ਬਿਆਨ 'ਚ ਕਿਹਾ ਕਿ ਇਸ ਸੋਧ ਤੋਂ ਬਾਅਦ ਬੱਚਤ ਖਾਤਿਆਂ 'ਚ 50 ਲੱਖ ਰੁਪਏ ਜਾਂ ਜਿਆਦਾ ਦੀ ਰਾਸ਼ੀ ਰੱਖਣ ਵਾਲੇ ਗਾਹਕਾਂ ਨੂੰ 4 ਫ਼ੀਸਦੀ ਦਾ ਵਿਆਜ ਮਿਲਦਾ ਰਹੇਗਾ। ਉਥੇ ਹੀ ਅਜਿਹੇ ਗਾਹਕ ਜਿਨ੍ਹਾਂ ਦੇ ਖਾਤਿਆਂ 'ਚ 50 ਲੱਖ ਰੁਪਏ ਤੋਂ ਘੱਟ ਦੀ ਜਮ੍ਹਾ ਹੈ ਉਨ੍ਹਾਂ ਨੂੰ 3.50 ਫ਼ੀਸਦੀ ਵਿਆਜ ਮਿਲੇਗਾ।


Related News