ਚੀਨ ਤੋਂ ਬਾਅਦ ਹੈਪੇਟਾਈਟਸ ਬੀ ਅਤੇ ਸੀ ਦੇ ਸਭ ਤੋਂ ਵੱਧ ਮਾਮਲੇ ਭਾਰਤ ’ਚ: WHO

Thursday, Apr 11, 2024 - 12:10 PM (IST)

ਚੀਨ ਤੋਂ ਬਾਅਦ ਹੈਪੇਟਾਈਟਸ ਬੀ ਅਤੇ ਸੀ ਦੇ ਸਭ ਤੋਂ ਵੱਧ ਮਾਮਲੇ ਭਾਰਤ ’ਚ: WHO

ਜਿਨੇਵਾ (ਭਾਸ਼ਾ)- ਭਾਰਤ ਵਿਚ 2022 ਵਿਚ ਹੈਪੇਟਾਈਟਸ ਬੀ ਅਤੇ ਸੀ ਦੀ ਲਾਗ ਦੇ ਕੁੱਲ 3.50 ਕਰੋੜ ਮਾਮਲੇ ਸਾਹਮਣੇ ਆਏ ਹਨ। ਇਹ ਜਾਣਕਾਰੀ ਵਿਸ਼ਵ ਸਿਹਤ ਸੰਗਠਨ (WHO) ਦੀ ਇੱਕ ਰਿਪੋਰਟ ਵਿੱਚ ਸਾਹਮਣੇ ਆਈ ਹੈ। WHO ਦੀ ਰਿਪੋਰਟ ਦੇ ਅਨੁਸਾਰ, ਹੈਪੇਟਾਈਟਸ ਬੀ ਅਤੇ ਸੀ ਦੇ ਸੰਕਰਮਣ ਦੇ ਮਾਮਲੇ ਵਿੱਚ ਭਾਰਤ ਚੀਨ ਤੋਂ ਬਾਅਦ ਦੂਜੇ ਨੰਬਰ 'ਤੇ ਹੈ। ਹੈਪੇਟਾਈਟਸ ਜਿਗਰ ਦੀ ਸੋਜ ਹੈ, ਜਿਸ ਨਾਲ ਕਈ ਸਿਹਤ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਅਤੇ ਇਹ ਘਾਤਕ ਵੀ ਹੋ ਸਕਦੀ ਹੈ। ਡਬਲਯੂ.ਐੱਚ.ਓ. ਵੱਲੋਂ ਮੰਗਲਵਾਰ ਨੂੰ ਜਾਰੀ ਕੀਤੀ ਗਲੋਬਲ ਹੈਪੇਟਾਈਟਸ ਰਿਪੋਰਟ-2024 ਅਨੁਸਾਰ 2022 ਵਿੱਚ ਦੁਨੀਆ ਭਰ ਵਿੱਚ 25.40 ਕਰੋੜ ਲੋਕ ਹੈਪੇਟਾਈਟਸ ਬੀ ਤੋਂ ਪੀੜਤ ਹੋਏ, ਜਦੋਂ ਕਿ ਹੈਪੇਟਾਈਟਸ ਸੀ ਤੋਂ ਪੀੜਤ ਹੋਣ ਵਾਲੇ ਲੋਕਾਂ ਦੀ ਗਿਣਤੀ 5 ਕਰੋੜ ਰਹੀ।

ਇਹ ਵੀ ਪੜ੍ਵੋ: ਦਰਗਾਹ 'ਤੇ ਜਾ ਰਹੇ ਸ਼ਰਧਾਲੂਆਂ ਨਾਲ ਭਰੀ ਬੱਸ ਖੱਡ 'ਚ ਡਿੱਗੀ, 17 ਲੋਕਾਂ ਦੀ ਮੌਤ

WHO ਦੇ ਅੰਕੜਿਆਂ ਅਨੁਸਾਰ, 2022 ਵਿੱਚ ਭਾਰਤ ਵਿੱਚ ਹੈਪੇਟਾਈਟਸ ਬੀ ਦੇ 2.98 ਕਰੋੜ ਮਾਮਲੇ ਸਾਹਮਣੇ ਆਏ, ਜਦੋਂ ਕਿ ਹੈਪੇਟਾਈਟਸ ਸੀ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ 55 ਲੱਖ ਰਹੀ। ਚੀਨ ਵਿੱਚ ਹੈਪੇਟਾਈਟਸ ਬੀ ਅਤੇ ਸੀ ਦੇ ਮਾਮਲਿਆਂ ਦੀ ਕੁੱਲ ਗਿਣਤੀ 8.3 ਕਰੋੜ ਰਹੀ, ਜੋ ਵਿਸ਼ਵ ਭਰ ਵਿੱਚ ਸਾਹਮਣੇ ਆਏ ਕੁੱਲ ਮਾਮਲਿਆਂ ਦਾ 27.5 ਫ਼ੀਸਦੀ ਹੈ। ਡਬਲਯੂ.ਐੱਚ.ਓ. ਦੀ ਰਿਪੋਰਟ ਦੇ ਅਨੁਸਾਰ, ਭਾਰਤ ਵਿੱਚ ਹੈਪੇਟਾਈਟਸ ਬੀ ਅਤੇ ਸੀ ਦੇ ਕੁੱਲ 3.5 ਕਰੋੜ ਮਾਮਲੇ ਸਾਹਮਣੇ ਆਏ ਹਨ, ਜੋ ਵਿਸ਼ਵ ਭਰ ਵਿੱਚ ਸਾਹਮਣੇ ਆਏ ਕੁੱਲ ਮਾਮਲਿਆਂ ਦਾ 11.6 ਫ਼ੀਸਦੀ ਹੈ। ਹੈਪੇਟਾਈਟਸ ਵਾਇਰਸ ਦੀਆਂ 5 ਮੁੱਖ ਕਿਸਮਾਂ ਹਨ, ਜਿਨ੍ਹਾਂ ਨੂੰ A, B, C, D ਅਤੇ E ਕਿਹਾ ਜਾਂਦਾ ਹੈ। ਹਾਲਾਂਕਿ ਇਹ ਸਾਰੇ ਜਿਗਰ ਦੀ ਬਿਮਾਰੀ ਦਾ ਕਾਰਨ ਬਣਦੇ ਹਨ, ਇਹ ਪ੍ਰਸਾਰਣ ਦੇ ਤਰੀਕਿਆਂ, ਬਿਮਾਰੀ ਦੀ ਗੰਭੀਰਤਾ, ​​ਭੂਗੋਲਿਕ ਵੰਡ ਅਤੇ ਰੋਕਥਾਮ ਤਰੀਕਿਆਂ ਸਮੇਤ ਮਹੱਤਵਪੂਰਨ ਤਰੀਕਿਆਂ ਵਿੱਚ ਵੱਖਰੇ ਹੁੰਦੇ ਹਨ।

ਇਹ ਵੀ ਪੜ੍ਹੋ: ਭਾਰਤ ਦਾ ਮੋਸਟ ਵਾਂਟੇਡ ਖ਼ਤਰਨਾਕ ਅੱਤਵਾਦੀ ਹਾਫਿਜ਼ ਸਈਦ ਲਾਹੌਰ ਦੇ ਹਸਪਤਾਲ ’ਚ ਦਾਖ਼ਲ, ਹਾਲਤ ਨਾਜ਼ੁਕ

WHO ਨੇ ਮੰਗਲਵਾਰ ਨੂੰ ਕਿਹਾ ਕਿ ਦੁਨੀਆ 'ਚ ਹੈਪੇਟਾਈਟਸ ਕਾਰਨ ਜਾਨ ਗੁਆਉਣ ਵਾਲੇ ਲੋਕਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਅਤੇ ਇਹ ਬੀਮਾਰੀ ਵਿਸ਼ਵ ਪੱਧਰ 'ਤੇ ਮੌਤਾਂ ਦਾ ਦੂਜਾ ਪ੍ਰਮੁੱਖ ਛੂਤ ਦਾ (ਲਾਗ) ਕਾਰਨ ਹੈ। ਦੁਨੀਆ ਭਰ ਵਿੱਚ ਹੈਪੇਟਾਈਟਸ ਦੀ ਲਾਗ ਕਾਰਨ ਹਰ ਸਾਲ ਲਗਭਗ 13 ਲੱਖ ਲੋਕ ਮਰਦੇ ਹਨ। ਡਬਲਯੂ.ਐੱਚ.ਓ. ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਦੁਨੀਆ ਦੇ 187 ਦੇਸ਼ਾਂ ਦੇ ਨਵੇਂ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਹੈਪੇਟਾਈਟਸ ਕਾਰਨ ਮੌਤਾਂ ਦੀ ਅਨੁਮਾਨਿਤ ਸੰਖਿਆ 2019 ਵਿੱਚ 11 ਲੱਖ ਤੋਂ ਵੱਧ ਕੇ 2022 ਵਿੱਚ 13 ਲੱਖ ਹੋ ਗਈ ਹੈ। ਇਨ੍ਹਾਂ ਵਿੱਚੋਂ 83 ਫ਼ੀਸਦੀ ਮੌਤਾਂ ਹੈਪੇਟਾਈਟਸ ਬੀ ਕਾਰਨ, ਜਦਕਿ 17 ਫ਼ੀਸਦੀ ਮੌਤਾਂ ਹੈਪੇਟਾਈਟਸ ਸੀ ਕਾਰਨ ਹੁੰਦੀਆਂ ਹਨ।

ਇਹ ਵੀ ਪੜ੍ਹੋ: ਭਾਰਤੀ ਵਿਦਿਆਰਥੀਆਂ ਦੀਆਂ ਮੌਤਾਂ ਦਾ ਮਾਮਲਾ, ਭਾਰਤਵੰਸ਼ੀ ਸੰਗਠਨ ਦੀ ਅਮਰੀਕੀ ਸਰਕਾਰ ਨੂੰ ਚਿਤਾਵਨੀ

WHO ਨੇ ਵਿਸ਼ਵ ਹੈਪੇਟਾਈਟਸ ਸੰਮੇਲਨ 'ਚ ਜਾਰੀ ਇਸ ਰਿਪੋਰਟ 'ਚ ਕਿਹਾ, ''ਹਰ ਰੋਜ਼ ਦੁਨੀਆ 'ਚ ਹੈਪੇਟਾਈਟਸ ਬੀ ਅਤੇ ਸੀ ਦੇ ਇਨਫੈਕਸ਼ਨ ਕਾਰਨ 3,500 ਲੋਕ ਮਰ ਰਹੇ ਹਨ।'' WHO ਦੇ ਡਾਇਰੈਕਟਰ ਜਨਰਲ ਡਾ: ਟੇਡਰੋਸ ਅਦਾਨੋਮ ਘੇਬਰੇਅਸਸ ਨੇ ਕਿਹਾ, 'ਇਹ ਰਿਪੋਰਟ ਪਰੇਸ਼ਾਨ ਕਰਨ ਵਾਲੀ ਤਸਵੀਰ ਪੇਸ਼ ਕਰਦੀ ਹੈ। ਹੈਪੇਟਾਈਟਸ ਦੀ ਲਾਗ ਨੂੰ ਰੋਕਣ ਵਿੱਚ ਵਿਸ਼ਵ ਪੱਧਰ 'ਤੇ ਤਰੱਕੀ ਦੇ ਬਾਵਜੂਦ, ਮੌਤਾਂ ਵੱਧ ਰਹੀਆਂ ਹਨ ਕਿਉਂਕਿ ਹੈਪੇਟਾਈਟਸ ਵਾਲੇ ਬਹੁਤ ਘੱਟ ਲੋਕਾਂ ਦਾ ਨਿਦਾਨ ਅਤੇ ਇਲਾਜ ਕੀਤਾ ਜਾ ਰਿਹਾ ਹੈ।'

ਇਹ ਵੀ ਪੜ੍ਹੋ: ਅਧਿਐਨ 'ਚ ਖ਼ੁਲਾਸਾ; ਗਰਭ ਅਵਸਥਾ ਦੌਰਾਨ ਹਰੇਕ 8 'ਚੋਂ 1 ਔਰਤ ਨਾਲ ਹਸਪਤਾਲਾਂ ’ਚ ਹੁੰਦੈ ਮਾੜਾ ਵਤੀਰਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8 

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


author

cherry

Content Editor

Related News