ਭਾਰਤੀ ਅਰਥਵਿਵਸਥਾ ਦੇ 2024 ’ਚ 6.5 ਫੀਸਦੀ ਵੱਧਣ ਦਾ ਅਨੁਮਾਨ : ਯੂ. ਐੱਨ. ਸੀ. ਟੀ. ਏ. ਡੀ. ਰਿਪੋਰਟ

Thursday, Apr 18, 2024 - 05:28 PM (IST)

ਭਾਰਤੀ ਅਰਥਵਿਵਸਥਾ ਦੇ 2024 ’ਚ 6.5 ਫੀਸਦੀ ਵੱਧਣ ਦਾ ਅਨੁਮਾਨ : ਯੂ. ਐੱਨ. ਸੀ. ਟੀ. ਏ. ਡੀ. ਰਿਪੋਰਟ

ਸੰਯੁਕਤ ਰਾਸ਼ਟਰ, (ਭਾਸ਼ਾ)- ਦੁਨੀਆ ਦੀ ਇਕਾਨਮਿਕ ਗ੍ਰੋਥ ਦਾ ਲੋਹਾ ਦੁਨੀਆ ਦੀ ਹਰੇਕ ਏਜੰਸੀ ਮੰਨ ਰਹੀ ਹੈ। ਇਕ ਦਿਨ ਪਹਿਲਾਂ ਇੰਟਰਨੈਸ਼ਨਲ ਮਾਨਿਟਰੀ ਫੰਡ (ਆਈ. ਐੱਮ. ਐੱਫ.) ਨੇ ਭਾਰਤ ਦੀ ਇਕਾਨਮਿਕ ਗ੍ਰੋਥ ਦਾ ਅਨੁਮਾਨ ਲਾਇਆ ਸੀ ਅਤੇ ਕਿਹਾ ਸੀ ਕਿ ਭਾਰਤ ਦੀ ਅਰਥਵਿਵਸਥਾ ਦੁਨੀਆ ਦੀ ਸਭ ਤੋਂ ਤੇਜ਼ ਇਕਾਨਮੀ ਬਣੀ ਰਹੇਗੀ। ਕੁਝ ਅਜਿਹਾ ਹੀ ਅਨੁਮਾਨ ਸੰਯੁਕਤ ਰਾਸ਼ਟਰ ਦੀ ਰਿਪੋਰਟ ’ਚ ਵੀ ਲਾਇਆ ਗਿਆ ਹੈ। ਇਹ ਅਨੁਮਾਨ ਸਾਲ 2024 ਲਈ ਹੈ।

ਭਾਰਤ ਦੀ ਦੂਜੀ ਅਤੇ ਤੀਜੀ ਤਿਮਾਹੀ ਲਈ ਭਾਰਤ ਦੀ ਗ੍ਰੋਥ ਰੇਟ ਸਾਰੇ ਅਨੁਮਾਨਾਂ ਤੋਂ ਬਿਹਤਰ ਰਹੀ ਸੀ। ਤੀਜੀ ਤਿਮਾਹੀ ’ਚ ਤਾਂ ਗ੍ਰੋਥ ਦਾ ਅੰਕੜਾ 8 ਫੀਸਦੀ ਤੋਂ ਉੱਪਰ ਪਹੁੰਚ ਗਿਆ ਸੀ। ਭਾਰਤ ਦੀ ਇਕਾਨਮੀ ਦੇ 2024 ’ਚ 6.5 ਫੀਸਦੀ ਵੱਧਣ ਦਾ ਅਨੁਮਾਨ ਹੈ। ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ’ਚ ਇਹ ਗੱਲ ਕਹੀ ਗਈ। ਰਿਪੋਰਟ ’ਚ ਕਿਹਾ ਗਿਆ ਕਿ ਮਲਟੀ ਨੈਸ਼ਨਲ ਕੰਪਨੀਜ਼ ਆਪਣੀ ਸਪਲਾਈ ਚੇਨ ’ਚ ਵਿਭਿੰਨਤ ਲਿਆਉਣ ਲਈ ਦੇਸ਼ ’ਚ ਮੈਨੂਫੈਕਚਰਿੰਗ ਪ੍ਰਾਸੈੱਸ ਦਾ ਵਿਸਥਾਰ ਕਰ ਰਹੀਆਂ ਹਨ, ਜਿਸ ਦਾ ਭਾਰਤੀ ਬਰਾਮਦ ’ਤੇ ਸਾਕਾਰਾਤਮਕ ਪ੍ਰਭਾਵ ਦੇਖਣ ਨੂੰ ਮਿਲੇਗਾ। ਸੰਯੁਕਤ ਰਾਸ਼ਟਰ ਵਪਾਰ ਅਤੇ ਵਿਕਾਸ (ਯੂ. ਐੱਨ. ਸੀ. ਟੀ. ਏ. ਡੀ.) ਨੇ ਆਪਣੀ ਰਿਪੋਰਟ ’ਚ ਕਿਹਾ ਹੈ ਕਿ ਭਾਰਤ ’ਚ 2023 ’ਚ 6.7 ਫੀਸਦੀ ਅਤੇ 2024 ’ਚ 6.5 ਫੀਸਦੀ ਦੀ ਦਰ ਨਾਲ ਵਿਕਾਸ ਕਰਨ ਦੀ ਉਮੀਦ ਹੈ। ਇਹ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਮੁੱਖ ਅਰਥਵਿਵਸਥਾ ਰਹੇਗੀ।

ਸਟਰਾਂਗ ਡਿਮਾਂਡ ਨਾਲ ਹੋਇਆ ਲਾਭ

ਰਿਪੋਰਟ ’ਚ ਕਿਹਾ ਗਿਆ ਹੈ ਕਿ 2023 ’ਚ ਵਿਸਥਾਰ, ਮਜ਼ਬੂਤ ਜਨਤਕ ਨਿਵੇਸ਼ ਖਰਚੇ ਦੇ ਨਾਲ-ਨਾਲ ਸੇਵਾਵਾਂ ਦੇ ਖੇਤਰ ਦੀ ਗਤੀਸ਼ੀਲਤਾ ਦੁਆਰਾ ਚਲਾਇਆ ਗਿਆ ਸੀ। ਇਸ ਨੂੰ ਖਪਤਕਾਰ ਸੇਵਾਵਾਂ ਲਈ ਮਜ਼ਬੂਤ ​​​​ਸਥਾਨਕ ਮੰਗ ਅਤੇ ਦੇਸ਼ ਦੀਆਂ ਵਪਾਰਕ ਸੇਵਾਵਾਂ ਦੀ ਬਰਾਮਦ ਲਈ ਮਜ਼ਬੂਤ ​​ਬਾਹਰੀ ਮੰਗ ਤੋਂ ਲਾਭ ਹੋਇਆ। ਰਿਪੋਰਟ ’ਚ ਬਹੁਰਾਸ਼ਟਰੀ ਕੰਪਨੀਆਂ ਵੱਲੋਂ ਨਿਰਮਾਣ ਆਧਾਰ ਵਜੋਂ ਭਾਰਤ ਦਾ ਜ਼ਿਆਦਾ ਰੁਖ ਕਰਨ ਦੀ ਗੱਲ ’ਤੇ ਧਿਆਨ ਦਿੱਤਾ ਗਿਆ ਕਿਉਂਕਿ ਉਹ ਆਪਣੀ ਸਪਲਾਈ ਚੇਨ ’ਚ ਵਿਭਿੰਨਤਾ ਲਿਆ ਰਹੀਆਂ ਹਨ।

ਵਿਦੇਸ਼ੀ ਕੰਪਨੀਆਂ ਦੇ ਨਿਵੇਸ਼ ਨਾਲ ਫਾਇਦਾ

ਵਿਸ਼ਵ ਬਾਡੀਜ਼ ’ਚ ਪਿਛਲੇ ਹਫਤੇ ਪੇਸ਼ 2024 ਫਾਈਨਾਂਸਿੰਗ ਫਾਰ ਸਸਟੇਨਏਬਲ ਡਿਵੈੱਲਪਮੈਂਟ ਰਿਪੋਰਟ : ਫਾਈਨਾਂਸਿੰਗ ਫਾਰ ਡਿਵੈੱਲਪਮੈਂਟ ਐਟ ਏ ਕ੍ਰੋਸਰੋਡ ’ਚ ਕਿਹਾ ਗਿਆ ਸੀ ਕਿ ਦੱਖਣੀ ਏਸ਼ੀਆ, ਖਾਸ ਕਰ ਕੇ ਭਾਰਤ ’ਚ ਨਿਵੇਸ਼ ਮਜ਼ਬੂਤ ਬਣਿਆ ਹੋਇਆ ਹੈ। ਇਸ ’ਚ ਪ੍ਰਤੱਖ ਤੌਰ ’ਤੇ ਬਹੁਰਾਸ਼ਟਰੀ ਕੰਪਨੀਆਂ ਦੀ ਵਧਦੀ ਰੁਚੀ ਨਾਲ ਭਾਰਤ ਨੂੰ ਫਾਇਦਾ ਮਿਲ ਰਿਹਾ ਹੈ। ਚੀਨ ਦੇ ਸੰਦਰਭ ’ਚ ਕਿਹਾ ਗਿਆ ਕਿ ਉਹ ਵਿਕਸਿਤ ਅਰਥਵਿਵਸਥਾਵਾਂ ਦੀ ਸਪਲਾਈ ਲੜੀ ਵਿਭਿੰਨਤਾ ਰਣਨੀਤੀਆਂ ਦੇ ਸੰਦਰਭ ’ਚ ਭਾਰਤ ਨੂੰ ਇਕ ਬਦਲਵੇਂ ਨਿਰਮਾਣ ਆਧਾਰ ਦੇ ਰੂਪ ’ਚ ਦੇਖਦੇ ਹਨ।


author

Rakesh

Content Editor

Related News