ਸ਼ਿਆਮ ਲਾਲ ਕਾਲਜ ਨੇ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਨੂੰ 5-2 ਨਾਲ ਹਰਾਇਆ

Monday, Apr 08, 2024 - 07:13 PM (IST)

ਸ਼ਿਆਮ ਲਾਲ ਕਾਲਜ ਨੇ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਨੂੰ 5-2 ਨਾਲ ਹਰਾਇਆ

ਨਵੀਂ ਦਿੱਲੀ, (ਵਾਰਤਾ)– ਸ਼ਿਆਮ ਲਾਲ ਕਾਲਜ ਨੇ ਤੀਜੇ ਪੀ. ਐੱਸ. ਪੀ. ਬੀ. ਬਾਬਾ ਦੀਪ ਸਿੰਘ ਹਾਕੀ ਟੂਰਨਾਮੈਂਟ ਦੇ ਪੁਰਸ਼ ਵਰਗ ਵਿਚ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਨੂੰ 5-2 ਨਾਲ ਹਰਾਇਆ। ਸ਼ਿਆਮ ਲਾਲ ਕਾਲਜ ਵੱਲੋਂ ਆਸ਼ੀਸ਼ ਨੇ 2 ਗੋਲ, ਦੀਪਕ ਮੋਹਿਤ ਤੇ ਆਸ਼ੀਸ਼ ਗੁਪਤਾ ਨੇ 1-1 ਗੋਲ ਕੀਤਾ। ਖਾਲਸਾ ਵੱਲੋਂ ਵਿਪਿਨ ਨੰਦਲਾਲ ਤੇ ਅਲਤਾਫ ਨੇ 1-1 ਗੋਲ ਕੀਤਾ। ਸ਼ਿਆਮ ਲਾਲ ਕਾਲਜ ਦੇ ਲਲਿਤ ਨੂੰ ‘ਮੈਨ ਆਫ ਦਿ ਮੈਚ’ ਦਾ ਐਵਾਰਡ ਮਿਲਿਆ।

ਉੱਥੇ ਹੀ, ਇਕ ਹੋਰ ਮੁਕਾਬਲੇ ਵਿਚ ਸ਼੍ਰੀ ਰਾਮ ਕਾਲਜ ਆਫ ਕਾਮਰਸ ਨੇ ਕਰੋੜੀਮਲ ਕਾਲਜ ਨੂੰ 2-1 ਨਾਲ ਹਰਾਇਆ। ਸ਼੍ਰੀਰਾਮ ਕਾਲਜ ਵੱਲੋਂ ਵਿਭਾਂਸੂ ਤੇ ਲਖਨ ਨੇ 1-1 ਗੋਲ ਕੀਤਾ ਜਦਕਿ ਕਰੋੜੀਮਲ ਕਾਲਜ ਵੱਲੋਂ ਵਿਜੇ ਨੇ ਇਕ ਗੋਲ ਕੀਤਾ। ‘ਮੈਨ ਆਫ ਦਿ ਮੈਚ’ ਦਾ ਐਵਾਰਡ ਸ਼੍ਰੀ ਰਾਮ ਕਾਲਜ ਆਫ ਕਾਮਰਸ ਦੇ ਖਿਡਾਰੀ ਲਖਨ ਨੂੰ ਮਿਲਿਆ। 

ਮਹਿਲਾ ਵਰਗ ਦੇ ਪਹਿਲੇ ਮੈਚ ਵਿਚ ਇੰਦਰਾ ਗਾਂਧੀ ਇੰਸਟੀਚਿਊਟ ਆਫ ਫਿਜ਼ੀਕਲ ਐਜੂਕੇਸ਼ਨ ਸਪੋਰਟਸ ਸਾਇੰਸੇਜ਼ ਨੇ ਭਾਰਤੀ ਕਾਲਜ ਨੂੰ 8-0 ਨਾਲ ਹਰਾਇਆ। ਪਿੰਕੀ ਨੇ 3, ਕੰਚਨ ਨੇ 2, ਨੇਹਾ ਸਿੰਘ, ਨੇਹਾ ਰਾਣੀ ਤੇ ਸ਼ਾਲਿਨੀ ਨੇ 1-1 ਗੋਲ ਕੀਤਾ। ‘ਪਲੇਅਰ ਆਫ ਦਿ ਮੈਚ’ ਦਾ ਐਵਾਰਡ ਇੰਦਰਾ ਗਾਂਧੀ ਕਾਲਜ ਦੀ ਪਿੰਕੀ ਨੂੰ ਮਿਲਿਆ। ਇਕ ਹੋਰ ਮੁਕਾਬਲੇ ਵਿਚ ਦਿੱਲੀ ਯੂਨੀਵਰਸਿਟੀ ਐਲੂਮਨਾਈ ਨੇ ਵਿਵੇਕਾਨੰਦ ਕਾਲਜ ਨੂੰ 2-1 ਨਾਲ ਹਰਾਇਆ। ਦਿੱਲੀ ਯੂਨੀਵਰਸਿਟੀ ਐਲੂਮਨਾਈ ਵੱਲੋਂ ਸੁਨੀਤਾ ਨੇ 2 ਗੋਲ ਤੇ ਵਿਵੇਕਾਨੰਦ ਕਾਲਜ ਵੱਲੋਂ ਪ੍ਰੇਰਣਾ ਨੇ ਇਕ ਗੋਲ ਕੀਤਾ। ਸੁਨੀਤਾ ਨੂੰ ‘ਪਲੇਅਰ ਆਫ ਦਿ ਮੈਚ’ ਦਾ ਐਵਾਰਡ ਮਿਲਿਆ।


author

Tarsem Singh

Content Editor

Related News