50 ਰੁਪਏ ’ਚ ਬੈਂਕ ’ਚ ਤਾਇਨਾਤ ਕੈਸ਼ੀਅਰ ਦੀ ਨਿਕਲੀ 5 ਲੱਖ ਰੁਪਏ ਦੀ ਲਾਟਰੀ

04/19/2024 2:41:52 PM

ਗੁਰਦਾਸਪੁਰ (ਵਿਨੋਦ)-ਸਥਾਨਕ ਗੀਤਾ ਭਵਨ ਰੋਡ ’ਤੇ ਸਥਿਤ ਬੱਬਰ ਰਾਜ ਸ਼੍ਰੀ ਲਾਟਰੀ ਸਟਾਲ ਤੋਂ ਇਕ ਪ੍ਰਾਇਵੇਟ ਬੈਂਕ ਵਿਚ ਤਾਇਨਾਤ ਕੈਸ਼ੀਅਰ ਵੱਲੋਂ ਪਾਈ ਗਈ50 ਰੁਪਏ ਦੀ ਲਾਟਰੀ ’ਚ 5 ਲੱਖ ਰੁਪਏ ਦੀ ਲਾਟਰੀ ਨਿਕਲੀ। ਜਿਸ ’ਤੇ ਬੱਬਰ ਰਾਜ ਸ਼੍ਰੀ ਲਾਟਰੀ ਸਟਾਲ ਦੇ ਮਾਲਕ ਵੱਲੋਂ ਲਾਟਰੀ ਜੇਤੂ ਨੌਜਵਾਨ ਦੇ ਨਾਲ ਕੇਕ ਕੱਟ ਕੇ ਖੁਸ਼ੀ ਮਨਾਈ ਗਈ। ਦੱਸਣਯੋਗ ਹੈ ਕਿ ਪਿਛਲੇਂ ਮਹੀਨੇ ਇਹੀ ਲਾਟਰੀ ਸਟਾਲ ਤੋਂ 21ਲੱਖ, 5ਲੱਖ ਤੇ 50ਹਜ਼ਾਰ ਰੁਪਏ ਦੀਆਂ ਤਿੰਨ ਲਾਟਰੀਆ ਨਿਕਲੀਆਂ ਸੀ।

ਇਹ ਵੀ ਪੜ੍ਹੋ- ਵਿਦੇਸ਼ੋਂ ਆਈ ਮੰਦਭਾਗੀ ਖ਼ਬਰ ਨੇ ਉਜਾੜਿਆ ਪਰਿਵਾਰ, ਨੌਜਵਾਨ ਦੀ ਦਰਦਨਾਕ ਮੌਤ

ਇਸ ਸਬੰਧੀ ਜਾਣਕਾਰੀ ਦਿੰਦਿਆ ਬੱਬਰ ਰਾਜ ਸ਼੍ਰੀ ਲਾਟਰੀ ਸਟਾਲ ਦੇ ਮਾਲਕ ਬੱਬਰ ਨੇ ਦੱਸਿਆ ਕਿ ਕੱਲ ਸ਼ਾਮ 4 ਵਜੇ ਸਤਿਬੀਰ ਸਿੰਘ ਪੁੱਤਰ ਰਘੁਬੀਰ ਸਿੰਘ ਵਾਸੀ ਜੇਲ੍ਹ ਰੋਡ ਗੁਰਦਾਸਪੁਰ ਨੇ ਸਾਡੇ ਤੋਂ 50ਰੁਪਏ ਦੀ ਇਕ ਲਾਟਰੀ ਖਰੀਦੀ ਸੀ। ਜਿਸ ਦੀ ਅੱਜ 5ਲੱਖ ਰੁਪਏ ਦੀ ਲਾਟਰੀ ਨਿਕਲੀ। ਜਿਸ ’ਤੇ ਸਤਿਬੀਰ ਸਿੰਘ ਨੂੰ ਮੌਕੇ ਤੇ ਬੁਲਾ ਕੇ ਜਿੱਥੇ ਕੇਕ ਕੱਟ ਕੇ ਖੁਸ਼ੀ ਮਨਾਈ ਗਈ, ਉੱਥੇ ਉਸ ਦਾ ਸਵਾਗਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਾਡੇ ਸਟਾਲ ਤੋਂ ਪਹਿਲਾਂ ਵੀ ਤਿੰਨ ਲੋਕਾਂ ਦੀਆਂ ਲਾਟਰੀਆਂ ਨਿਕਲੀਆਂ ਹਨ।

ਇਹ ਵੀ ਪੜ੍ਹੋ- ਅੰਮ੍ਰਿਤਸਰ ਤੋਂ ਵੱਡੀ ਖ਼ਬਰ, ਪਤੀ ਦੀ ਪ੍ਰੇਮੀਕਾ ਨੂੰ ਦੇਖ ਗੁੱਸੇ ਨਾਲ ਲਾਲ ਹੋਈ ਪਤਨੀ, ਫਿਰ ਚਲਾ ਦਿੱਤੀਆਂ ਇੱਟਾਂ,ਵੀਡੀਓ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News