ICICI ਬੈਂਕ ਨੇ 17,000 ਗਾਹਕਾਂ ਦੇ ਬਲਾਕ ਕੀਤੇ ਕ੍ਰੈਡਿਟ ਕਾਰਡ, ਜਾਣੋ ਕੀ ਹੈ ਮਾਮਲਾ

04/26/2024 6:30:19 PM

ਬਿਜ਼ਨੈੱਸ ਡੈਸਕ : ਦੇਸ਼ ਦੇ ਪ੍ਰਮੁੱਖ ਬੈਂਕਾਂ ਵਿੱਚ ਸ਼ਾਮਲ ICICI ਬੈਂਕ ਨੇ ਆਪਣੇ 17,000 ਗਾਹਕਾਂ ਦੇ ਕ੍ਰੈਡਿਟ ਕਾਰਡ ਬਲਾਕ ਕਰ ਦਿੱਤੇ ਹਨ। ਦਰਅਸਲ, ਬੁੱਧਵਾਰ ਨੂੰ ਆਈਸੀਆਈਸੀਆਈ ਬੈਂਕ ਦੀ ਮੋਬਾਈਲ ਐਪ ਆਈਮੋਬਾਈਲ ਦੀਆਂ ਸੇਵਾਵਾਂ ਵਿੱਚ ਮੁਸ਼ਕਲਾਂ ਆਈਆਂ। ਬੈਂਕ ਦੇ ਅਨੁਸਾਰ, ਹਾਲ ਹੀ ਵਿੱਚ ਜਾਰੀ ਕੀਤੇ ਗਏ ਲਗਭਗ 17,000 ਕ੍ਰੈਡਿਟ ਕਾਰਡਾਂ ਦੇ ਵੇਰਵੇ ਗਲਤ ਉਪਭੋਗਤਾਵਾਂ ਨਾਲ ਜੁੜੇ ਪਾਏ ਜਾਣ ਤੋਂ ਬਾਅਦ ਬਲਾਕ ਕਰ ਦਿੱਤੇ ਗਏ ਹਨ। ICICI ਬੈਂਕ ਨੇ ਕਿਹਾ ਕਿ ਹਾਲਾਂਕਿ ਇਸ ਮਾਮਲੇ 'ਚ ਕਿਸੇ ਵੀ ਕਾਰਡ ਦੀ ਦੁਰਵਰਤੋਂ ਦੀ ਕੋਈ ਸੂਚਨਾ ਨਹੀਂ ਹੈ, ਪਰ ਉਹ ਗਾਹਕ ਨੂੰ ਹੋਏ ਕਿਸੇ ਵੀ ਵਿੱਤੀ ਨੁਕਸਾਨ ਦੀ ਭਰਪਾਈ ਕਰਨ ਲਈ ਤਿਆਰ ਹੈ। 

ਇਹ ਵੀ ਪੜ੍ਹੋ - ਕੈਨੇਡਾ 'ਚ ਹਾਦਸੇ ਦੌਰਾਨ ਫਿਰੋਜ਼ਪੁਰ ਦੇ ਨੌਜਵਾਨ ਦੀ ਮੌਤ, ਟਰਾਲੇ ਦੇ ਉੱਡੇ ਪਰਖੱਚੇ, 1 ਸਾਲ ਪਹਿਲਾਂ ਗਿਆ ਸੀ ਵਿਦੇਸ਼

ਜਾਣੋ ਕਿਉਂ ਲਿਆ ਇਹ ਫ਼ੈਸਲਾ
ਦਰਅਸਲ, ਬੈਂਕ ਨੇ ਇਹ ਫ਼ੈਸਲਾ ਇਸ ਲਈ ਕੀਤਾ ਹੈ, ਕਿਉਂਕਿ ਬੈਂਕ ਦੇ ਨਵੇਂ ਗਾਹਕਾਂ ਦੇ ਕ੍ਰੈਡਿਟ ਕਾਰਡ ਨੰਬਰ ਕੁਝ ਪੁਰਾਣੇ ਗਾਹਕਾਂ ਦੇ ਕਾਰਡਾਂ ਨਾਲ ਗ਼ਲਤੀ ਨਾਲ ਲਿੰਕ ਹੋ ਗਏ ਸਨ। ਇਸ ਗੜਬੜੀ ਕਾਰਨ ਚੁਣੇ ਗਏ ਪੁਰਾਣੇ ਗਾਹਕਾਂ ਨੇ ਬੈਂਕ ਦੀ ਮੋਬਾਈਲ ਐਪ 'ਤੇ ਨਵੇਂ ਕਾਰਡ ਧਾਰਕਾਂ ਦੇ ਪੂਰੇ ਵੇਰਵੇ ਦੇਖਣੇ ਸ਼ੁਰੂ ਕਰ ਦਿੱਤੇ। ਬੁੱਧਵਾਰ ਸ਼ਾਮ ਤੋਂ ਹੀ ਬੈਂਕ ਦੀ ਇਸ ਗਲਤੀ ਦੀ ਸੋਸ਼ਲ ਮੀਡੀਆ 'ਤੇ ਚਰਚਾ ਸੀ। ਹਾਲਾਂਕਿ ਹੁਣ ਇਸ ਨੂੰ ਠੀਕ ਕਰ ਦਿੱਤਾ ਗਿਆ ਹੈ। ਗਲਤ ਮੈਪਿੰਗ ਦੇ ਕਾਰਨ, ਬੈਂਕ ਦੇ ਪੁਰਾਣੇ ਉਪਭੋਗਤਾ ਨਵੇਂ ਕ੍ਰੈਡਿਟ ਕਾਰਡ ਗਾਹਕ ਬਾਰੇ ਪੂਰੀ ਜਾਣਕਾਰੀ ਦੇਖਣ ਦੇ ਯੋਗ ਸਨ। ਹਾਲਾਂਕਿ ਹੁਣ ਇਸ ਨੂੰ ਠੀਕ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ - ਕੈਨੇਡਾ ਤੋਂ ਆਏ ਮੁੰਡੇ ਦਾ ਸ਼ਰਮਨਾਕ ਕਾਰਾ, ਪੈਸਿਆਂ ਲਈ ਪਿਤਾ ਦਾ ਚਾੜ੍ਹ ਦਿੱਤਾ ਕੁਟਾਪਾ (ਵੇਖੋ ਤਸਵੀਰਾਂ)

ਕੁੱਲ ਕਾਰਡ ਪੋਰਟਫੋਲੀਓ ਦਾ ਸਿਰਫ਼ 0.1 ਫ਼ੀਸਦੀ 
ਆਈਸੀਆਈਸੀਆਈ ਬੈਂਕ ਦੇ ਅਨੁਸਾਰ ਇਸ ਸਮੱਸਿਆ ਨਾਲ ਪ੍ਰਭਾਵਿਤ ਕ੍ਰੈਡਿਟ ਉਸਦੇ ਕੁੱਲ ਕਾਰਡ ਪੋਰਟਫੋਲੀਓ ਦਾ ਸਿਰਫ਼ 0.1 ਫ਼ੀਸਦੀ ਹੈ। ਬੈਂਕ ਮੁਤਾਬਕ ਇਨ੍ਹਾਂ ਸਾਰੇ ਕਾਰਡਾਂ ਨੂੰ ਬਲਾਕ ਕਰ ਦਿੱਤਾ ਗਿਆ ਹੈ ਅਤੇ ਗਾਹਕਾਂ ਨੂੰ ਨਵੇਂ ਕਾਰਡ ਜਾਰੀ ਕੀਤੇ ਜਾਣਗੇ। ਮੋਬਾਈਲ ਐਪ ਵਿੱਚ ਸਮੱਸਿਆ ਤੋਂ ਬਾਅਦ ਬੈਂਕ ਨੇ ਵੀਰਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਕਿਹਾ, “ਸਾਡੇ ਗਾਹਕ ਸਾਡੀ ਪਹਿਲੀ ਤਰਜੀਹ ਹਨ। ਅਸੀਂ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹਾਂ। ਸਾਨੂੰ ਪਤਾ ਲੱਗਾ ਹੈ ਕਿ ਹਾਲ ਹੀ ਵਿੱਚ ਜਾਰੀ ਕੀਤੇ ਗਏ 17,000 ਨਵੇਂ ਕ੍ਰੈਡਿਟ ਕਾਰਡ ਸਾਡੇ ਡਿਜੀਟਲ ਚੈਨਲ ਵਿੱਚ ਗ਼ਲਤ ਉਪਭੋਗਤਾਵਾਂ ਨਾਲ ਜੁੜੇ ਹੋਏ ਹਨ। ਇਹ ਬੈਂਕ ਦੇ ਕੁੱਲ ਕ੍ਰੈਡਿਟ ਕਾਰਡ ਪੋਰਟਫੋਲੀਓ ਦਾ ਸਿਰਫ਼ 0.1 ਫ਼ੀਸਦੀ ਹੈ। ਇਸ ਸਮੱਸਿਆ ਨਾਲ ਤੁਰੰਤ ਨਿਪਟਣ ਲਈ ਇਨ੍ਹਾਂ ਕਾਰਡਾਂ ਨੂੰ ਫਿਲਹਾਲ ਬਲਾਕ ਕੀਤਾ ਜਾ ਰਿਹਾ ਹੈ। ਗਾਹਕਾਂ ਨੂੰ ਨਵੇਂ ਕਾਰਡ ਜਾਰੀ ਕੀਤੇ ਜਾ ਰਹੇ ਹਨ। ਅਸੀਂ ਗਾਹਕਾਂ ਨੂੰ ਹੋਈ ਅਸੁਵਿਧਾ ਲਈ ਮੁਆਫ਼ੀ ਚਾਹੁੰਦੇ ਹਾਂ। ਅਜੇ ਤੱਕ ਸਾਨੂੰ ਇਨ੍ਹਾਂ ਕਾਰਡਾਂ ਦੀ ਦੁਰਵਰਤੋਂ ਬਾਰੇ ਕੋਈ ਸੂਚਨਾ ਨਹੀਂ ਮਿਲੀ ਹੈ। ਹਾਲਾਂਕਿ, ਅਸੀਂ ਭਰੋਸਾ ਦਿਵਾਉਂਦੇ ਹਾਂ ਕਿ ਜੇਕਰ ਕਿਸੇ ਗਾਹਕ ਨੂੰ ਇਸ ਕਾਰਨ ਕੋਈ ਵਿੱਤੀ ਨੁਕਸਾਨ ਹੁੰਦਾ ਹੈ, ਤਾਂ ਬੈਂਕ ਉਸ ਨੂੰ ਉਚਿਤ ਮੁਆਵਜ਼ਾ ਦੇਵੇਗਾ।

ਇਹ ਵੀ ਪੜ੍ਹੋ - ਸੋਨੇ ਦੇ ਗਹਿਣੇ ਖਰੀਦਣ ਵਾਲੇ ਲੋਕਾਂ ਲਈ ਖ਼ਾਸ ਖ਼ਬਰ, 71 ਹਜ਼ਾਰ ਤੋਂ ਹੇਠਾਂ ਡਿੱਗੀਆਂ ਕੀਮਤਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News