RBI ਨੇ IDFC ਫਸਟ ਬੈਂਕ, LIC ਹਾਊਸਿੰਗ ਫਾਈਨਾਂਸ ''ਤੇ ਕੱਸਿਆ ਸ਼ਿੰਕਜ਼ਾ, ਲਾਇਆ ਇੰਨਾ ਜੁਰਮਾਨਾ
Saturday, Apr 06, 2024 - 10:45 AM (IST)
ਮੁੰਬਈ (ਭਾਸ਼ਾ) - ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਕੁਝ ਨਿਯਮਾਂ ਦੀ ਉਲੰਘਣਾ ਲਈ IDFC ਫਸਟ ਬੈਂਕ 'ਤੇ 1 ਕਰੋੜ ਰੁਪਏ ਅਤੇ LIC ਹਾਊਸਿੰਗ ਫਾਈਨਾਂਸ 'ਤੇ 49.70 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਕੇਂਦਰੀ ਬੈਂਕ ਨੇ ਸ਼ੁੱਕਰਵਾਰ ਨੂੰ ਇਕ ਬਿਆਨ 'ਚ ਕਿਹਾ ਕਿ IDFC ਫਸਟ ਬੈਂਕ 'ਤੇ 'ਲੋਨ ਅਤੇ ਐਡਵਾਂਸ - ਸਟੈਚੂਟਰੀ ਅਤੇ ਹੋਰ ਪਾਬੰਦੀਆਂ' 'ਤੇ ਕੁਝ ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ਲਈ ਜੁਰਮਾਨਾ ਲਗਾਇਆ ਗਿਆ ਹੈ।
ਇਹ ਵੀ ਪੜ੍ਹੋ - ਰਿਕਾਰਡ ਤੇਜ਼ੀ ਤੋਂ ਬਾਅਦ ਹੇਠਾਂ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਅੱਜ ਦਾ ਨਵਾਂ ਰੇਟ
ਆਰਬੀਆਈ ਨੇ ਇੱਕ ਹੋਰ ਬਿਆਨ ਵਿੱਚ ਕਿਹਾ ਕਿ ਐਲਆਈਸੀ ਹਾਊਸਿੰਗ ਫਾਈਨਾਂਸ 'ਤੇ ਜੁਰਮਾਨਾ ਆਰਬੀਆਈ ਦੁਆਰਾ ਜਾਰੀ 'ਗੈਰ-ਬੈਂਕਿੰਗ ਵਿੱਤੀ ਕੰਪਨੀਆਂ - ਹਾਊਸਿੰਗ ਫਾਈਨਾਂਸ ਕੰਪਨੀਆਂ (ਰਿਜ਼ਰਵ ਬੈਂਕ) ਗਾਈਡਲਾਈਨਜ਼, 2021' ਦੇ ਕੁਝ ਪ੍ਰਬੰਧਾਂ ਦੀ ਪਾਲਣਾ ਨਾ ਕਰਨ ਲਈ ਲਗਾਇਆ ਗਿਆ ਹੈ। ਦੋਵਾਂ ਮਾਮਲਿਆਂ ਵਿੱਚ ਰੈਗੂਲੇਟਰੀ ਪਾਲਣਾ ਵਿੱਚ ਕਮੀਆਂ 'ਤੇ ਜੁਰਮਾਨਾ ਲਗਾਇਆ ਗਿਆ ਹੈ। ਇਹ ਸਬੰਧਤ ਗਾਹਕਾਂ ਨਾਲ ਕਿਸੇ ਵੀ ਲੈਣ-ਦੇਣ ਜਾਂ ਸਮਝੌਤੇ ਦੀ ਵੈਧਤਾ ਨੂੰ ਪ੍ਰਭਾਵਿਤ ਕਰਨ ਦਾ ਇਰਾਦਾ ਨਹੀਂ ਹੈ।
ਇਹ ਵੀ ਪੜ੍ਹੋ - ਅਪ੍ਰੈਲ ਮਹੀਨੇ ਦੇ ਪਹਿਲੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਬਦਲਾਅ, ਜਾਣੋ ਨਵੇਂ ਰੇਟ
ਇਸ ਦੌਰਾਨ, ਆਰਬੀਆਈ ਨੇ ਚਾਰ ਗੈਰ-ਬੈਂਕਿੰਗ ਵਿੱਤ ਕੰਪਨੀਆਂ (ਐੱਨਬੀਐੱਫਸੀ) ਕੁੰਡਲ ਮੋਟਰ ਫਾਈਨਾਂਸ, ਨਿਤਿਆ ਫਾਈਨਾਂਸ, ਭਾਟੀਆ ਹਾਇਰ ਪਰਚੇਜ਼ ਅਤੇ ਜੀਵਨਜਯੋਤੀ ਡਿਪਾਜ਼ਿਟ ਅਤੇ ਐਡਵਾਂਸ ਦੇ ਰਜਿਸਟ੍ਰੇਸ਼ਨ ਸਰਟੀਫਿਕੇਟ (ਸੀਓਆਰ) ਨੂੰ ਰੱਦ ਕਰ ਦਿੱਤਾ ਹੈ। ਇਸ ਤੋਂ ਬਾਅਦ ਇਹ ਕੰਪਨੀਆਂ ਹੁਣ NBFC ਕਾਰੋਬਾਰ ਨਹੀਂ ਕਰ ਸਕਦੀਆਂ। ਇਸ ਦੇ ਨਾਲ ਹੀ, ਪੰਜ ਹੋਰ NBFCs - ਗਰੋਇੰਗ ਅਪਰਚਿਊਨਿਟੀ ਫਾਈਨਾਂਸ (ਇੰਡੀਆ), ਇਨਵੇਲ ਕਮਰਸ਼ੀਅਲ, ਮੋਹਨ ਫਾਈਨਾਂਸ, ਸਰਸਵਤੀ ਪ੍ਰਾਪਰਟੀਜ਼ ਅਤੇ ਕੁਈਕਰ ਮਾਰਕੀਟਿੰਗ ਨੇ ਆਪਣੇ ਰਜਿਸਟ੍ਰੇਸ਼ਨ ਸਰਟੀਫਿਕੇਟ ਵਾਪਸ ਕਰ ਦਿੱਤੇ ਹਨ।
ਇਹ ਵੀ ਪੜ੍ਹੋ - ਦਾਦੇ ਨੇ 1994 'ਚ ਖਰੀਦੇ ਸੀ SBI ਦੇ 500 ਰੁਪਏ ਦੇ ਸ਼ੇਅਰ, ਹੁਣ ਕੀਮਤ ਜਾਣ ਪੋਤੇ ਦੇ ਉੱਡ ਗਏ ਹੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8