ਪੀ. ਸੀ. ਬੀ. ਨੇ ਚੈਂਪੀਅਨਸ ਟਰਾਫੀ ਲਈ ਲਾਹੌਰ, ਕਰਾਚੀ ਤੇ ਰਾਵਲਪਿੰਡੀ ਨੂੰ ਚੁਣਿਆ

Monday, Apr 29, 2024 - 08:15 PM (IST)

ਪੀ. ਸੀ. ਬੀ. ਨੇ ਚੈਂਪੀਅਨਸ ਟਰਾਫੀ ਲਈ ਲਾਹੌਰ, ਕਰਾਚੀ ਤੇ ਰਾਵਲਪਿੰਡੀ ਨੂੰ ਚੁਣਿਆ

ਲਾਹੌਰ, (ਭਾਸ਼ਾ)– ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਅਗਲੇ ਸਾਲ ਚੈਂਪੀਅਨਸ ਟਰਾਫੀ ਲਈ ਕਰਾਚੀ, ਲਾਹੌਰ ਤੇ ਰਾਵਲਪਿੰਡੀ ਨੂੰ ਚੁਣਿਆ ਹੈ। ਭਾਰਤ ਦੀ ਹਿੱਸੇਦਾਰੀ ਤੈਅ ਕਰਨ ਲਈ ‘ਹਾਈਬ੍ਰਿਡ ਮਾਡਲ’ ਦੀਆਂ ਅਟਕਲਾਂ ਵਿਚਾਲੇ ਪੀ. ਸੀ.ਬੀ. ਨੇ ਕਿਹਾ ਕਿ ਟੂਰਨਾਮੈਂਟ ਪਾਕਿਸਤਾਨ ਵਿਚ ਹੀ ਹੋਵੇਗਾ। ਪਿਛਲੀ ਵਾਰ ਇੰਗਲੈਂਡ ਵਿਚ 2017 ਵਿਚ ਹੋਈ ਚੈਂਪੀਅਨਸ ਟਰਾਫੀ ਅਗਲੇ ਸਾਲ ਫਰਵਰੀ-ਮਾਰਚ ਵਿਚ ਹੋ ਸਕਦੀ ਹੈ। 

ਭਾਰਤ ਨੇ ਅਜੇ ਤਕ ਆਪਣੀ ਹਿੱਸੇਦਾਰੀ ਦੀ ਪੁਸ਼ਟੀ ਨਹੀਂ ਕੀਤੀ ਹੈ ਤੇ ਅਜਿਹੀਆਂ ਅਟਕਲਾਂ ਹਨ ਕਿ ਆਈ. ਸੀ. ਸੀ. ਹਾਈਬ੍ਰਿਡ ਮਾਡਲ ਦਾ ਇਸਤੇਮਾਲ ਕਰਕੇ ਭਾਰਤ ਦੇ ਮੈਚ ਨਿਰਪੱਖ ਸਥਾਨ ’ਤੇ ਕਰਵਾ ਸਕਦਾ ਹੈ, ਜੇਕਰ ਭਾਰਤੀ ਟੀਮ ਨੂੰ ਸਰਕਾਰ ਤੋਂ ਯਾਤਰਾ ਕਰਨ ਦੀ ਮਨਜ਼ੂਰੀ ਨਹੀਂ ਮਿਲਦੀ ਤਾਂ। ਆਈ. ਸੀ. ਸੀ. ਨੇ ਸਾਫ ਤੌਰ ’ਤੇ ਕਿਹਾ ਹੈ ਕਿ ਉਹ ਕਿਸੇ ਮੈਂਬਰ ਦੇਸ਼ ਨੂੰ ਉਸਦੀ ਸਰਕਾਰੀ ਨੀਤੀ ਦੀ ਉਲੰਘਣਾ ਕਰਨ ਨੂੰ ਨਹੀਂ ਕਹੇਗਾ।

ਪੀ. ਸੀ. ਬੀ. ਮੁਖੀ ਮੋਹਸਿਨ ਨਕਵੀ ਨੇ ਕਿਹਾ, ‘‘ਅਸੀਂ ਆਈ. ਸੀ. ਸੀ. ਚੈਂਪੀਅਨਸ ਟਰਾਫੀ ਦੇ ਮੈਚਾਂ ਲਈ ਸ਼ੈਡਿਊਲ ਭੇਜ ਦਿੱਤਾ ਹੈ। ਆਈ. ਸੀ. ਸੀ. ਦੇ ਸੁਰੱਖਿਆ ਵਫਦ ਨਾਲ ਮੀਟਿੰਗ ਚੰਗੀ ਰਹੀ। ਉਨ੍ਹਾਂ ਨੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਤੇ ਅਸੀਂ ਵੀ ਉਨ੍ਹਾਂ ਨੂੰ ਸਾਰੀ ਜਾਣਕਾਰੀ ਦਿੱਤੀ।’’ ਪਿਛਲੇ ਸਾਲ ਏਸ਼ੀਆ ਕੱਪ ਦਾ ਆਯੋਜਨ ਵੀ ਹਾਈਬ੍ਰਿਡ ਮਾਡਲ ’ਤੇ ਕੀਤਾ ਗਿਆ ਸੀ। ਭਾਰਤ ਦੇ ਮੈਚ ਸ਼੍ਰੀਲੰਕਾ ਵਿਚ ਕਰਵਾਏ ਗਏ ਸਨ ਜਦਕਿ ਟੂਰਨਾਮੈਂਟ ਦਾ ਅਧਿਕਾਰਤ ਮੇਜ਼ਬਾਨ ਪਾਕਿਸਤਾਨ ਸੀ।


author

Tarsem Singh

Content Editor

Related News