ਸੀ. ਬੀ. ਐੱਸ. ਈ. ਨੇ 11-12ਵੀਂ ਜਮਾਤਾਂ ਦੇ ਸਵਾਲਾਂ ’ਚ ਕੀਤਾ ਬਦਲਾਅ, ਵਿਦਿਆਰਥੀਆਂ ਦੀ ਬਦਲੇਗੀ ਇਹ ਆਦਤ

Sunday, Apr 14, 2024 - 11:45 PM (IST)

ਸੀ. ਬੀ. ਐੱਸ. ਈ. ਨੇ 11-12ਵੀਂ ਜਮਾਤਾਂ ਦੇ ਸਵਾਲਾਂ ’ਚ ਕੀਤਾ ਬਦਲਾਅ, ਵਿਦਿਆਰਥੀਆਂ ਦੀ ਬਦਲੇਗੀ ਇਹ ਆਦਤ

ਲੁਧਿਆਣਾ (ਵਿੱਕੀ)– ਹੁਣ ਵਿਦਿਆਰਥੀਆਂ ਨੂੰ ਪ੍ਰੀਖਿਆ ’ਚ ਲੰਮੇ ਉੱਤਰ ਲਿਖਣ ਲਈ ਵਿਸ਼ਿਆਂ ਨੂੰ ਰਟਣਾਂ ਨਹੀਂ ਪਵੇਗਾ। ਹਾਲ ਹੀ ’ਚ ਸੀ. ਬੀ. ਐੱਸ. ਈ. ਨੇ ਨਵਾਂ ਸਰਕੂਲਰ ਜਾਰੀ ਕੀਤਾ ਹੈ, ਜਿਸ ਦੇ ਅਨੁਸਾਰ ਹੁਣ ਕਲਾਸ 11ਵੀਂ ਤੇ 12ਵੀਂ ਦੀ ਪ੍ਰੀਖਿਆ ਕੰਪਟੈਂਸੀ ਫੋਕਸਡ ਸਵਾਲਾਂ ਦੀ ਗਿਣਤੀ ਵਧਾਈ ਜਾਵੇਗੀ।

ਮਤਲਬ 12ਵੀਂ ਬੋਰਡ ’ਚ ਹੁਣ ਕੰਪਟੈਂਸੀ ਬੇਸਡ ਸਵਾਲ ਵਰਗੇ ਮਲਟੀਪਲ ਚੁਆਇਸ ਕਵੈਸ਼ਚਨ (ਐੱਮ. ਸੀ. ਕਿਊ.) ਕੇਸ ਸਟੱਡੀ ਤੇ ਰੀਅਲ ਲਾਈਫ ਬੇਸਡ ਸਵਾਲ ਵਧਾਏ ਜਾਣਗੇ। ਉਥੇ ਲਾਂਗ ਤੇ ਸ਼ਾਰਟ ਅੰਸਰ ਟਾਈਪ ਸਵਾਲਾਂ ਨੂੰ ਘਟਾ ਕੇ ਸਿਰਫ਼ 30 ਫ਼ੀਸਦੀ ਰੱਖਿਆ ਜਾਵੇਗਾ। ਇਸ ਬਦਲਾਅ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਵਿਸ਼ਾ ਰਟਣ ਦੀ ਆਦਤ ਤੋਂ ਬਾਹਰ ਕੱਢਣਾ ਤੇ ਉਨ੍ਹਾਂ ਨੂੰ ਪ੍ਰੀਖਿਆ ਲਈ ਤਿਆਰ ਕਰਨਾ ਹੈ ਕਿਉਂਕਿ ਇਨ੍ਹਾਂ ਪ੍ਰੀਖਿਆਵਾਂ ’ਚ ਐਪਲੀਕੇਸ਼ਨ ਬੇਸਡ ਸਵਾਲ ਜ਼ਿਆਦਾ ਪੁੱਛੇ ਜਾਂਦੇ ਹਨ।

ਇਹ ਖ਼ਬਰ ਵੀ ਪੜ੍ਹੋ : ਰਾਤ ਵੇਲੇ ਕੁੜੀ ਨੂੰ ਮਿਲਣ ਆਏ ਨੌਜਵਾਨ ਦਾ ਦਾਦੇ-ਪੋਤੇ ਨੇ ਇੱਟਾਂ-ਰੌੜੇ ਮਾਰ ਕਰ ’ਤਾ ਕਤਲ

ਸਕੂਲ ਤੋਂ ਨਿਕਲਦੇ ਹੀ ਅੱਗੇ ਕਰੀਅਰ ਚੁਣਨ ਲਈ ਵਿਦਿਆਰਥੀਆਂ ਨੂੰ ਪ੍ਰਤੀਯੋਗਤਾ ਪ੍ਰੀਖਿਆ ਦਾ ਸਾਹਮਣਾ ਕਰਨਾ ਹੁੰਦਾ ਹੈ। ਇਸ ਦੌਰਾਨ ਉਨ੍ਹਾਂ ਨੂੰ ਸਕੂਲ ਪੱਧਰ ’ਤੇ ਤਿਆਰ ਕਰਨ ਲਈ ਇਹ ਬਦਲਾਅ ਕੀਤਾ ਜਾ ਰਿਹਾ ਹੈ। ਫਿਲਹਾਲ 9ਵੀਂ ਤੇ 10ਵੀਂ ਦੀਆਂ ਪ੍ਰੀਖਿਆਵਾਂ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ ਪਰ 2025 ’ਚ 11ਵੀਂ ਤੇ 12ਵੀਂ ਦੀ ਬੋਰਡ ਪ੍ਰੀਖਿਆ ’ਚ ਬੈਠਣ ਵਾਲੇ ਵਿਦਿਆਰਥੀਆਂ ਨੂੰ ਇਹ ਬਦਲਾਅ ਪੇਪਰ ’ਚ ਦੇਖਣ ਨੂੰ ਮਿਲਣਗੇ।

2024 ’ਚ ਇਹ ਸੀ ਬੋਰਡ ਪ੍ਰੀਖਿਆ ਪੈਟਰਨ

  • 40 ਫ਼ੀਸਦੀ ਐੱਮ. ਸੀ. ਕਿਊ., ਕੇਸ ਆਧਾਰਿਤ ਸਵਾਲ, ਸੋਰਸ ਬੇਸਡ ਇੰਟੀਗ੍ਰੇਟੇਡ ਸਵਾਲ, ਕੰਪਟੈਂਸੀ ਫੋਕਸਡ ਸਵਾਲ
  • 20 ਫ਼ੀਸਦੀ ਮਲਟੀਪਲ ਟਾਈਪ ਚੁਆਇਸ, ਸਿਕੇਲਡ ਰਿਸਪਾਂਸ ਟਾਈਪ
  • 40 ਫ਼ੀਸਦੀ ਸ਼ਾਰਟ ਤੇ ਲਾਂਗ ਅੰਸਰ ਵਾਲੇ ਸਵਾਲ (ਕੰਸਟ੍ਰੇਕਡ ਰਿਸਪਾਂਸ ਵਾਲੇ ਸਵਾਲ)

ਕੀ ਕਹਿੰਦੇ ਨੇ ਸੀ. ਸੀ. ਬੀ. ਐੱਸ. ਈ. ਦੇ ਸਿਟੀ ਕੋਆਡੀਨੇਟਰ
ਸੀ. ਬੀ. ਐੱਸ. ਈ. ਦੇ ਸਿਟੀ ਕੋਆਰਡੀਨੇਟਰ ਡਾ. ਏ. ਪੀ. ਸ਼ਰਮਾ ਨੇ ਦੱਸਿਆ ਕਿ ਹੁਣ ਤੱਕ ਲੰਮੇ ਉੱਤਰ ਵਿਦਿਆਰਥੀਆਂ ਨੂੰ ਲਿਖਣੇ ਹੁੰਦੇ ਸੀ। ਹੁਣ ਇਸ ਤਰ੍ਹਾਂ ਦੇ ਸਵਾਲਾਂ ਨੂੰ ਘੱਟ ਕਰ ਦਿੱਤਾ ਜਾਵੇਗਾ ਤਾਂ ਕਿ ਵਿਦਿਆਰਥੀਆਂ ਨੂੰ ਰਟਣ ਦੀ ਆਦਤ ਤੋਂ ਛੁਟਕਾਰਾ ਦਿਵਾਇਆ ਜਾ ਸਕੇ। ਇਸ ਨਵੇਂ ਪੈਟਰਨ ਨਾਲ ਵਿਦਿਆਰਥੀਆਂ ਦੀ ਐਨਾਲਿਟੀਕਲ ਸਕਿੱਲ ਨੂੰ ਪਰਖਿਆ ਜਾਵੇਗਾ, ਉਥੇ ਕੰਸੈਪਟ ਬੇਸਡ ਪ੍ਰਸ਼ਨਾਂ ਨਾਲ ਵਿਦਿਆਰਥੀਆਂ ’ਚ ਵਿਸ਼ਿਆਂ ਦੀ ਪ੍ਰੈਕਟੀਕਲ ਨਾਲੇਜ ਵਧੇਗੀ ਤੇ ਰਚਨਾਤਮਕ ਸੋਚ ਵੀ ਵਿਕਸਿਤ ਹੋਵੇਗੀ। ਇੰਟੀਗ੍ਰੇਟਿਡ ਪ੍ਰਕਿਰਿਆ ਦੇ ਹੋਣ ਨਾਲ ਸਾਰੇ ਵਿਸ਼ੇ ਆਪਸ ’ਚ ਜੁੜੇ ਹੋਣਗੇ। ਹੁਣ ਤੱਕ ਵੱਖ-ਵੱਖ ਵਿਸ਼ਾ ਪੜ੍ਹਾਏ ਜਾਣ ਨਾਲ ਇਕ ਵਿਸ਼ੇ ਦੀ ਜਾਣਕਾਰੀ ਦੂਜੇ ਵਿਸ਼ੇ ’ਚ ਲਾਗੂ ਨਹੀਂ ਕਰ ਪਾਉਂਦੇ ਸੀ ਪਰ ਇਸ ਤਰੀਕੇ ਨਾਲ ਇਹ ਗੈਪ ਖ਼ਤਮ ਹੋ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News