ਮੋਬਾਇਲ ਫੋਨ ਦੀ ਵਿਕਰੀ 2.4 ਫੀਸਦੀ ਘਟ ਕੇ 33.37 ਅਰਬ ਡਾਲਰ ਰਹੇਗੀ

Tuesday, Nov 12, 2019 - 10:37 AM (IST)

ਮੁੰਬਈ—ਇਸ ਸਾਲ ਮੋਬਾਇਲ ਫੋਨ ਦੀ ਵਿਕਰੀ 'ਚ ਗਿਰਾਵਟ ਆਵੇਗੀ। ਇਕ ਰਿਪੋਰਟ ਮੁਤਾਬਕ ਸਾਲ ਦੇ ਦੌਰਾਨ ਉਪਭੋਕਤਾਵਾਂ ਦਾ ਮੋਬਾਇਲ ਉਪਕਰਨਾਂ 'ਤੇ ਖਰਚ 2.4 ਫੀਸਦੀ ਘੱਟ ਕੇ 33.37 ਅਰਬ ਡਾਲਰ ਰਹਿ ਜਾਵੇਗਾ। ਸੰਸਾਰਕ ਵਿਸ਼ਲੇਸ਼ਕ ਕੰਪਨੀ ਗਾਰਟਰ ਨੇ ਸੋਮਵਾਰ ਨੂੰ ਕਿਹਾ ਕਿ ਮੋਬਾਇਲ ਫੋਨ ਗਾਹਕ ਆਪਣੀ ਖਰੀਦ ਦੀ ਯੋਜਨਾ ਨੂੰ ਟਾਲ ਰਹੇ ਹਨ। 2020 'ਚ ਕੁੱਲ ਆਈ.ਟੀ. ਵਿਕਰੀ 6.3 ਫੀਸਦੀ ਵਧ ਕੇ 35.46 ਅਰਬ ਡਾਲਰ 'ਤੇ ਪਹੁੰਚ ਜਾਵੇਗੀ।
ਮੋਬਾਇਲ ਫੋਨ ਦੀ ਵਿਕਰੀ 'ਚ ਗਿਰਾਵਟ ਦਾ ਅਨੁਮਾਨ ਆਰਥਿਕ ਸੁਸਤੀ ਦੇ ਮੱਦੇਨਜ਼ਰ ਲਗਾਇਆ ਗਿਆ ਹੈ। ਇਸ ਨਾਲ ਨਿੱਜੀ ਉਪਭੋਗ ਘਟਿਆ ਹੈ। ਅਜਿਹੇ 'ਚ ਨੇੜਲੇ ਭਵਿੱਖ 'ਚ ਇਸ 'ਚ ਵਿਸ਼ੇਸ਼ ਸੁਧਾਰ ਦੀ ਉਮੀਦ ਨਹੀਂ ਹੈ। ਹਾਲਾਂਕਿ ਇਕ ਹਾਲੀਆ ਰਿਪੋਰਟ ਮੁਤਾਬਕ ਮੋਬਾਇਲ ਫੋਨ ਦੀ ਅਗਵਾਈ 'ਚ ਹਾਲ 'ਚ ਸੰਪੰਨ ਤਿਉਹਾਰੀ ਸੀਜ਼ਨ 'ਚ ਈ-ਕਾਮਰਸ ਕੰਪਨੀਆਂ ਦੀ ਵਿਕਰੀ 'ਚ ਜ਼ੋਰਦਾਰ ਉਛਾਲ ਆਇਆ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਅਗਲੇ 2019 'ਚ ਕਿਨਾਰੇ 'ਤੇ ਰਹਿਣ ਵਾਲੇ ਗਾਹਕ 2020 'ਚ ਮੋਬਾਇਲ ਫੋਨ ਖਰੀਦਣਾ ਸ਼ੁਰੂ ਕਰਨਗੇ। ਅਜਿਹੇ 'ਚ 2020 'ਚ ਆਈ.ਟੀ. 'ਚ ਕੁੱਲ ਖਰਚ 6.6 ਫੀਸਦੀ ਵਧੇਗਾ। 2019 'ਚ ਇਸ 'ਚ ਦੋ ਫੀਸਦੀ ਦਾ ਵਾਧਾ ਹੋਵੇਗਾ।


Aarti dhillon

Content Editor

Related News