ਮਾਤਰ ਵੰਦਨ ਸਕੀਮ ਦੇ ਨਾਂ ’ਤੇ ਠੱਗ ਕਰ ਰਹੇ ਲੋਕਾਂ ਨੂੰ ਫੋਨ

Wednesday, Sep 18, 2024 - 12:10 PM (IST)

ਫਿਰੋਜ਼ਪੁਰ (ਮਲਹੋਤਰਾ) : ਕੇਂਦਰ ਸਰਕਾਰ ਵੱਲੋਂ ਚਲਾਈ ਜਾ ਰਹੀ ਮਾਤਰ ਵੰਦਨ ਸਕੀਮ ਦੇ ਨਾਂ ਤੇ ਠੱਗ ਲੋਕਾਂ ਨੂੰ ਫੋਨ ਕਰ ਕੇ ਉਨ੍ਹਾਂ ਦਾ ਨਿੱਜੀ ਡਾਟਾ ਮੰਗ ਰਹੇ ਹਨ ਅਤੇ ਉਨ੍ਹਾਂ ਨੂੰ ਆਰਥਿਕ ਨੁਕਸਾਨ ਪਹੁੰਚਾ ਰਹੇ ਹਨ। ਜ਼ਿਲ੍ਹਾ ਸਮਾਜਿਕ ਸੁਰੱਖਿਆ, ਬਾਲ ਅਤੇ ਇਸਤਰੀ ਵਿਭਾਗ ਦੀ ਅਫ਼ਸਰ ਰਿਚੀਕਾ ਨੰਦਾ ਨੇ ਦੱਸਿਆ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਤੋਂ ਅਜਿਹੇ ਮਾਮਲੇ ਦੇਖਣ ਨੂੰ ਮਿਲ ਰਹੇ ਹਨ, ਜਿੱਥੇ ਠੱਗਾਂ ਵੱਲੋਂ ਆਪਣੇ ਆਪ ਨੂੰ ਉਕਤ ਸਕੀਮ ਦੇ ਅਧੀਨ ਕੇਂਦਰ ਸਰਕਾਰ ਦਾ ੲੈਜੰਟ ਦੱਸਦੇ ਹੋਏ ਲੋਕਾਂ ਨੂੰ ਗੁੰਮਰਾਹ ਕਰ ਕੇ ਉਨ੍ਹਾਂ ਦੇ ਬੈਂਕ ਖ਼ਾਤਿਆਂ ਦੀ ਡਿਟੇਲ ਲਈ ਜਾ ਰਹੀ ਹੈ ਅਤੇ ਲੋਕਾਂ ਨੂੰ ਧੋਖੇ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਸ ਸਕੀਮ ਦੇ ਅਧੀਨ ਪਹਿਲਾ ਬੱਚਾ ਹੋਣ ਤੇ 5000 ਰੁਪਏ ਅਤੇ ਦੂਜਾ ਬੱਚਾ ਕੁੜੀ ਹੋਣ 'ਤੇ 6000 ਰੁਪਏ ਦੀ ਰਾਸ਼ੀ ਲਾਭ ਪਾਤਰੀਆਂ ਨੂੰ ਖ਼ਾਤਿਆਂ ਵਿਚ ਸਿੱਧੀ ਟਰਾਂਸਫਰ ਕੀਤੀ ਜਾ ਰਹੀ ਹੈ ਅਤੇ ਇਸ ਵਿਚ ਕਿਸੇ ਏਜੰਟ ਦਾ ਕੋਈ ਰੋਲ ਨਹੀਂ ਹੈ। ਇਸ ਲਈ ਲੋਕ ਇਸ ਸਕੀਮ ਸਬੰਧੀ ਆਉਣ ਵਾਲੀਆਂ ਜਾਲੀ ਕਾਲਾਂ ਦੇ ਪ੍ਰਤੀ ਚੌਕੰਨੇ ਰਹਿਣ ਅਤੇ ਕਿਸੇ ਨੂੰ ਵੀ ਆਪਣੇ ਫੋਨ ’ਤੇ ਆਉਣ ਵਾਲੇ ਓ. ਟੀ. ਪੀ. ਸਬੰਧੀ ਨਾ ਦੱਸਣ।
 


Babita

Content Editor

Related News