ਸਿੱਧਵਾਂ ਨਹਿਰ ਐਕਸਪ੍ਰੈੱਸ-ਵੇਅ ''ਤੇ ਇਕ ਮਹੀਨਾ ਬੰਦ ਰਹੇਗੀ ਆਵਾਜਾਈ!
Monday, Sep 16, 2024 - 04:40 PM (IST)
ਲੁਧਿਆਣਾ (ਹਿਤੇਸ਼)- ਸਿੱਧਵਾਂ ਨਹਿਰ ਐਕਸਪ੍ਰੈੱਸ-ਵੇ ’ਤੇ ਫਲਾਈਓਵਰ ਦੇ ਟੁੱਟੇ ਹਿੱਸੇ ਦੀ ਰਿਪੇਅਰ ਪੁਰਾਣੇ ਠੇਕੇਦਾਰ ਨੂੰ ਹੀ ਕਰਨੀ ਹੋਵੇਗੀ, ਜਿਥੇ ਇਕ-ਅੱਧੇ ਦਿਨ ’ਚ ਕੰਮ ਸ਼ੁਰੂ ਹੋ ਸਕਦਾ ਹੈ। ਜ਼ਿਕਰਯੋਗ ਹੋਵੇਗਾ ਕਿ ਪੀ. ਡਬਲਯੂ. ਡੀ. ਵਿਭਾਗ ਵੱਲੋਂ ਦੋਰਾਹਾ ਤੋਂ ਫਿਰੋਜ਼ਪੁਰ ਰੋਡ ਤੱਕ ਨਹਿਰ ਦੇ ਕਿਨਾਰੇ ਬਣਾਏ ਗਏ ਐਕਸਪ੍ਰੈੱਸ-ਵੇ ’ਤੇ ਜਵੱਦੀ ਤੋਂ ਸ਼ੁਰੂ ਹੋ ਕੇ ਬੀ. ਆਰ. ਐੱਸ. ਨਗਰ ਵੱਲੋਂ ਆਉਣ ਵਾਲੇ ਫਲਾਈਓਵਰ ਦਾ ਇਕ ਵੱਡਾ ਹਿੱਸਾ ਕੁਝ ਦਿਨ ਪਹਿਲਾਂ ਟੁੱਟ ਕੇ ਹੇਠਾਂ ਡਿੱਗ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ - ਬਾਬੇ ਨੇ ਜਨਾਨੀ ਨਾਲ ਰਲ਼ ਕੇ ਕੀਤਾ ਅਜਿਹਾ ਕਾਰਾ! ਆਪ ਹੀ ਵੇਖ ਲਓ ਵੀਡੀਓ
ਇਸ ਤੋਂ ਬਾਅਦ ਅਧਿਕਾਰੀਆਂ ਵੱਲੋਂ ਸਾਈਟ ਵਿਜ਼ਿਟ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਸੇ ਪੁਆਇੰਟ ’ਤੇ ਕੁਝ ਸਾਲ ਪਹਿਲਾਂ ਹੀ ਪੁਲ ਟੁੱਟਣ ਦੀ ਘਟਨਾ ਹੋਈ ਸੀ ਪਰ ਉਸ ਸਮੇਂ ਪੀ. ਡਬਲਯੂ. ਡੀ. ਵਿਭਾਗ ਦੇ ਅਧਿਕਾਰੀਆਂ ਵੱਲੋਂ ਰਿਪੇਅਰ ਦੇ ਨਾਂ ’ਤੇ ਖਾਨਾਪੂਰਤੀ ਹੋਣ ਦੀ ਵਜ੍ਹਾ ਨਾਲ ਦੋਬਾਰਾ ਉਸੇ ਪੁਆਇੰਟ ’ਤੇ ਪੁਲ ਟੁੱਟਣ ਦਾ ਹਾਦਸਾ ਹੋ ਗਿਆ। ਇਸ ਘਟਨਾ ਨੂੰ ਲੈ ਕੇ ਖੜ੍ਹੇ ਹੋ ਰਹੇ ਸਵਾਲਾਂ ਦੇ ਮੱਦੇਨਜ਼ਰ ਪੀ. ਡਬਲਯੂ. ਡੀ. ਵਿਭਾਗ ਦੇ ਅਧਿਕਾਰੀਆਂ ਵੱਲੋਂ ਪੁਰਾਣੇ ਠੇਕੇਦਾਰ ’ਤੇ ਹੀ ਪੁਲ ਦੀ ਰਿਪੇਅਰ ਕਰਨ ਦਾ ਦਬਾਅ ਬਣਾਇਆ ਗਿਆ ਹੈ, ਜਿਸ ਕੰਪਨੀ ਵੱਲੋਂ ਇਕ-ਅੱਧੇ ਦਿਨ ’ਚ ਸਾਈਟ ’ਤੇ ਕੰਮ ਸ਼ੁਰੂ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਇਸ ਦੇ ਲਈ ਬਾਕਾਇਦਾ ਜੀ. ਐੱਨ. ਈ. ਕਾਲਜ ਦੇ ਮਾਹਿਰਾਂ ਦੀ ਟੀਮ ਵੱਲੋਂ ਡਿਜ਼ਾਈਨ ਫਾਈਨਲ ਕਰਵਾਇਆ ਗਿਆ ਹੈ, ਜਿਸ ਦੀ ਪੁਸ਼ਟੀ ਪੀ. ਡਬਲਯੂ. ਡੀ. ਵਿਭਾਗ ਦੇ ਐਕਸੀਅਨ ਪ੍ਰਦੀਪ ਕੁਮਾਰ ਵੱਲੋਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੱਕ ਕੋਈ ਸਮੱਸਿਆ ਨਾ ਹੋਵੇ ਉਸ ਦੇ ਹਿਸਾਬ ਨਾਲ ਪੁਲ ਦੀ ਰਿਪੇਅਰ ਕੀਤੀ ਜਾਵੇਗੀ। ਇਸ ਦੀ ਜ਼ਿੰਮੇਦਾਰੀ ਪੁਰਾਣੀ ਕੰਪਨੀ ਨੂੰ ਹੀ ਦਿੱਤੀ ਗਈ ਹੈ ਅਤੇ ਇਸ ’ਤੇ ਪੀ. ਡਬਲਯੂ. ਡੀ. ਵਿਭਾਗ ਦਾ ਕੋਈ ਖਰਚ ਨਹੀਂ ਹੋਵੇਗਾ। ਬਿੱਲ ਫਾਈਨਲ ਨਾ ਹੋਣ ਅਤੇ ਪੁਰਾਣੇ ਨੋਟਿਸ ’ਤੇ ਕਾਰਵਾਈ ਨਾ ਕਰਨ ਦੇ ਮੁੱਦੇ ’ਤੇ ਪਰਦਾ ਪਾਉਣ ਲਈ ਬਣਾਇਆ ਜਾ ਰਿਹਾ ਓਵਰਲੋਡ ਦਾ ਬਹਾਨਾ।
ਇਸ ਮਾਮਲੇ ’ਚ ‘ਜਗ ਬਾਣੀ’ ਵੱਲੋਂ ਖ਼ੁਲਾਸਾ ਕੀਤਾ ਗਿਆ ਹੈ ਕਿ 10 ਸਾਲ ਤੋਂ ਜ਼ਿਆਦਾ ਸਮਾਂ ਬੀਤਣ ਤੋਂ ਬਾਅਦ ਵੀ ਪੀ. ਡਬਲਯੂ. ਡੀ. ਵਿਭਾਗ ਦੇ ਅਫਸਰਾਂ ਵੱਲੋਂ ਹੁਣ ਤੱਕ ਇਸ ਪ੍ਰਾਜੈਕਟ ਦਾ ਬਿੱਲ ਫਾਈਨਲ ਨਹੀਂ ਕੀਤਾ ਗਿਆ ਹੈ, ਜਿਸ ਦੀ ਵਜ੍ਹਾ ਇਹ ਹੈ ਕਿ ਐਗਰੀਮੈਂਟ ਮੁਤਾਬਕ ਕਾਫੀ ਕੰਮ ਬਾਕੀ ਰਹਿੰਦਾ ਹੈ ਅਤੇ ਬਿੱਲ ਫਾਈਨਲ ਨਾ ਹੋਣ ਕਾਰਨ ਡਿਫੈਕਟ ਲਾਇਬਿਲਟੀ ਪੀਰੀਅਡ ਹੀ ਸ਼ੁਰੂ ਨਹੀ ਹੋਇਆ।
ਇਹ ਖ਼ਬਰ ਵੀ ਪੜ੍ਹੋ - ਲੁਧਿਆਣਾ 'ਚ ਪਈਆਂ ਭਾਜੜਾਂ! ਦੁਕਾਨਾਂ ਬੰਦ ਕਰ ਭੱਜੇ ਲੋਕ, ਰੋਕੀ ਗਈ ਆਵਾਜਾਈ
ਇਸ ਤੋਂ ਇਲਾਵਾ ਇਹ ਚਰਚਾ ਹੋ ਰਹੀ ਹੈ ਕਿ 8 ਸਾਲ ਪਹਿਲਾਂ ਇਸੇ ਪੁਆਇੰਟ ਤੋਂ ਪੁਲ ਟੁੱਟਣ ਨੂੰ ਲੈ ਕੇ ਜਾਰੀ ਨੋਟਿਸ ’ਤੇ ਕੀ ਕਾਰਵਾਈ ਕੀਤੀ ਗਈ ਸੀ, ਜਿਸ ’ਤੇ ਪਰਦਾ ਪਾਉਣ ਲਈ ਪੀ. ਡਬਲਯੂ. ਡੀ. ਵਿਭਾਗ ਦੇ ਅਫਸਰਾਂ ਵੱਲੋਂ ਫਲਾਈਓਵਰ ਤੋਂ ਓਵਰਲੋਡ ਗੱਡੀਆਂ ਗੁਜ਼ਰਨ ਕਾਰਨ ਇਕ ਦੇ ਬਾਅਦ ਇਕ ਕਰ ਕੇ ਪੁਲ ਟੁੱਟਣ ਦਾ ਬਹਾਨਾ ਬਣਾਇਆ ਜਾ ਰਿਹਾ ਹੈ।
ਇਕ ਮਹੀਨੇ ਤਕ ਬੰਦ ਕਰਨੀ ਪਵੇਗੀ ਆਵਾਜਾਈ
ਇਸ ਪੁਲ ਦੇ ਟੁੱਟਣ ਦੀ ਘਟਨਾ ਤੋਂ ਬਾਅਦ ਪੀ. ਡਬਲਯੂ. ਡੀ. ਵਿਭਾਗ ਦੇ ਅਫਸਰਾਂ ਦੀ ਸਿਫਾਰਿਸ਼ ’ਤੇ ਪੁਲਸ ਪ੍ਰਸ਼ਾਸਨ ਵੱਲੋਂ 11 ਸਤੰਬਰ ਤੋਂ 10 ਦਿਨ ਤੱਕ ਭਾਰੀ ਵਾਹਨਾਂ ਦੀ ਆਵਾਜਾਈ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ ਪਰ ਹੁਣ ਤੱਕ ਰਿਪੇਅਰ ਦਾ ਕੰਮ ਸ਼ੁਰੂ ਨਹੀਂ ਹੋਇਆ ਅਤੇ ਜੇਕਰ ਸੋਮਵਾਰ ਨੂੰ ਕੰਮ ਚਾਲੂ ਵੀ ਹੁੰਦਾ ਹੈ ਤਾਂ ਉਸ ਨੂੰ ਪੂਰਾ ਹੋਣ ’ਚ 10 ਤੋਂ 15 ਦਿਨ ਲੱਗਣ ਦੀ ਗੱਲ ਕਹੀ ਜਾ ਰਹੀ ਹੈ ਅਤੇ ਉਸ ਦੇ ਬਾਅਦ ਵੀ ਵਾਹਨਾਂ ਦੀ ਆਵਾਜਾਈ ਸ਼ੁਰੂ ਕਰਨ ਲਈ ਇੰਨੇ ਦਿਨਾਂ ਤੱਕ ਹੀ ਇੰਤਜ਼ਾਰ ਕਰਨਾ ਪਵੇਗਾ। ਇਸ ਤੋਂ ਪਹਿਲਾਂ ਰਸਤਾ ਬੰਦ ਕਰਨ ਦੀ ਵਜ੍ਹਾ ਨਾਲ ਲੋਕਾਂ ਨੂੰ ਟ੍ਰੈਫਿਕ ਜਾਮ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8