ਉੱਜੜ ਰਹੀਆਂ ਮਾਵਾਂ ਦੀਆਂ ਕੁੱਖਾਂ, ਨਸ਼ੇ ਦੀ ਦਲਦਲ ''ਚ ਡੁੱਬਦੀ ਜਾ ਰਹੀ ਪੰਜਾਬ ਦੀ ਜਵਾਨੀ

Thursday, Sep 26, 2024 - 07:19 PM (IST)

ਉੱਜੜ ਰਹੀਆਂ ਮਾਵਾਂ ਦੀਆਂ ਕੁੱਖਾਂ, ਨਸ਼ੇ ਦੀ ਦਲਦਲ ''ਚ ਡੁੱਬਦੀ ਜਾ ਰਹੀ ਪੰਜਾਬ ਦੀ ਜਵਾਨੀ

ਮਹਿਤਪੁਰ (ਮਨੋਜ ਚੋਪੜਾ)- ਸਬ-ਤਹਿਸੀਲ ਮਹਿਤਪੁਰ ’ਚ ਦੇਸ਼ ਦਾ ਭਵਿੱਖ ਮੈਡੀਕਲ ਨਸ਼ੇ ਦਾ ਸੇਵਨ ਕਰਕੇ ਆਪਣੀ ਕੀਮਤੀ ਜਾਨ ਖ਼ਤਰੇ ’ਚ ਪਾ ਰਿਹਾ ਹੈ ਪਰ ਸਬੰਧਤ ਪ੍ਰਸ਼ਾਸਨ ਬੇਖ਼ਬਰ ਹੋ ਕੇ ਕੁੱਭਕਰਨੀ ਨੀਂਦ ਸੁੱਤਾ ਪਿਆ ਹੈ। ਇਲਾਕੇ ’ਚ ਹਰੇਕ ਗਲੀ-ਮੁਹੱਲੇ, ਬਾਜ਼ਾਰਾਂ ’ਚ ਪਰੈਗਾ ਨਾਂ ਦੀਆਂ ਗੋਲ਼ੀਆਂ ਦਾ ਮਿਲਣਾ ਅਤੇ ਸਕੂਲੀ ਵਿਦਿਆਰਥੀਆਂ ਦਾ ਇਸ ਨੂੰ ਸੇਵਨ ਕਰਨਾ ਚਿੰਤਾ ਦਾ ਵਿਸ਼ਾ ਹੈ। ਪੰਜਾਬ ਦੀ ਨੌਜਵਾਨੀ ਦਿਨ ਪ੍ਰਤੀ ਨਸ਼ੇ ਦੀ ਦਲਦਲ ’ਚ ਡੁੱਬਦੀ ਜਾ ਰਹੀ ਹੈ। ਨਸ਼ਾ ਤਾਂ ਪੰਜਾਬ ’ਚੋਂ ਤਾਂ ਕੀ ਖ਼ਤਮ ਹੋਣਾ ਪਰ ਪੰਜਾਬ ਦੇ ਨੌਜਵਾਨ ਹੀ ਪੰਜਾਬ ’ਚੋਂ ਖ਼ਤਮ ਹੁੰਦੇ ਜਾ ਰਹੇ ਹਨ। ਮਾਵਾਂ ਦੀਆਂ ਕੁੱਖਾਂ ਖਾਲੀ ਹੋ ਚੁੱਕੀਆਂ ਹਨ, ਜਿਸ ਦੀ ਤਾਜ਼ਾ ਉਦਾਹਰਨ ਮਹਿਤਪੁਰ ਇਲਾਕੇ ’ਚ ਵਿਕ ਰਿਹਾਂ ਸ਼ਰੇਆਮ ਮੈਡੀਕਲ ਨਸ਼ਾ ਹੈ, ਜਿਸ ਦੀ ਲਪੇਟ ’ਚ ਨਾਬਾਲਗ ਬੱਚੇ-ਬੱਚੀਆਂ ਤੇ ਨੌਜਵਾਨ ਹਨ, ਕਿਉਕਿ ਇਹ ਨਸ਼ਾ ਇੰਨੀ ਖੁੱਲ੍ਹ ਨਾਲ ਵਿਕ ਰਿਹਾ ਹੈ ਕਿ ਮਹਿਤਪੁਰ ਦਾ ਕੋਈ ਗਲੀ-ਮੁਹੱਲਾਂ ਅਜਿਹਾ ਨਹੀਂ ਜਿੱਥੇ ਨਸ਼ਾ ਨਾ ਮਿਲਦਾ ਹੋਵੇ।

ਇਹ ਵੀ ਪੜ੍ਹੋ- ਹੁਣ ਪੁਲਸ ਵੀ ਸੁਰੱਖਿਅਤ ਨਹੀਂ, ਮਹਿਲਾ ਸਬ-ਇੰਸਪੈਕਟਰ ਨਾਲ ਹੋ ਗਿਆ ਵੱਡਾ ਕਾਂਡ

ਲੋਕਾ ਦਾ ਕਹਿਣਾ ਹੈ ਕਿ ਮਹਿਤਪੁਰ ’ਚ ਮੈਡੀਕਲਾਂ ’ਤੇ ਨਸ਼ੇ ਦੇ ਤੌਰ 'ਤੇ ਵਿਕ ਰਹੀਂ ਪਰੈਗਾ ਗੋਲੀ, ਜੋ ਕਥਿਤ ਤੌਰ ’ਤੇ ਮਹਿਤਪੁਰ ਦੇ ਕੁਝ ਮੈਡੀਕਲ ਸਟੋਰਾਂ, ਗਲੀ-ਮੁਹੱਲਿਆਂ ਆਦਿ ’ਤੇ ਸ਼ਰੇਆਮ ਮਿਲ ਰਹੀ ਹੈ। ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਇਹ ਗੋਲੀ ਡਾਕਟਰ ਦੀ ਪਰਚੀ ਤੋਂ ਬਿਨਾਂ ਨਹੀ ਮਿਲ ਸਕਦੀ ਪਰ ਕੁਝ ਮੈਡੀਕਲ ਸਟੋਰਾਂ ਦੇ ਮਾਲਕ ਅਤੇ ਹੋਰ ਸ਼ਰੇਆਮ ਬੇਖ਼ੋਫ਼ ਹੋ ਕੇ ਧੜੱਲੇ ਨਾਲ ਇਸ ਨੂੰ ਵੇਚ ਰਹੇ ਹਨ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਹ ਨਸ਼ਾ ਵੇਚਣ ਵਾਲੇ ਬਿਨਾਂ ਕਿਸੇ ਡਰ ਖ਼ੌਫ਼ ਤੁਰਦੇ-ਫਿਰਦੇ ਬੱਸ ਸਟੈਂਡ ’ਤੇ ਖੜ੍ਹ ਕੇ ਪੁਲਸ ਦੀਆਂ ਅੱਖਾਂ ’ਚ ਘੱਟਾ ਪਾ ਕੇ ਆਉਂਦੇ-ਜਾਂਦੇ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਨੂੰ 100 ਰੁਪਏ ਤੋਂ ਲੈ ਕੇ 200 ਰੁਪਏ ਤੱਕ ਪਰੈਗਾ ਗੋਲੀਆਂ ਦਾ ਪੱਤਾ ਵੇਚ ਕੇ ਨੌਜਵਾਨਾਂ ਨੂੰ ਮੌਤ ਦੇ ਮੂੰਹ ’ਚ ਧਕੇਲ ਰਹੇ ਹਨ।

ਸਬੰਧਤ ਪ੍ਰਸ਼ਾਸਨ ਬੇਖ਼ਬਰ ਹੋ ਕੇ ਤਮਾਸ਼ਾ ਵੇਖ ਰਿਹਾ ਹੈ। ਇਸ ਮੈਡੀਕਲ ਨਸ਼ੇ ਦੀ ਭੇਟ ਚੜ੍ਹੇ ਨੌਜਵਾਨ ਨਸ਼ਾ ਕਰਨ ਤੋਂ ਬਾਅਦ ਇਲਾਕੇ ’ਚ ਚੋਰੀਆਂ, ਲੁੱਟਾਂ-ਖੋਹਾਂ ਅਤੇ ਹੋਰ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਮਹਿਤਪੁਰ ਅਧੀਨ ਪਿੰਡਾਂ ’ਚ ਵੀ ਇਹ ਨਸ਼ਾ ਬਿਨਾਂ ‌ਡਰ ਵਿਕ ਰਿਹਾ ਹੈ। ਫਿਰ ਚਾਹੇ ਉਹ ਮੈਡੀਕਲ ਸਟੋਰ ਵਾਲੇ ਹੋਣ ਜਾ ਹੋਰ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਉਨ੍ਹਾਂ ਨੂੰ ਜਲੰਧਰ ਦਿਹਾਤੀ ਐੱਸ. ਐੱਸ. ਪੀ. ਹਰਕਮਲਪ੍ਰੀਤ ਸਿੰਘ ਖੱਖ ਅਤੇ ਸਬ ਡਿਵੀਜ਼ਨ ਸ਼ਾਹਕੋਟ ਦੇ ਡੀ. ਐੱਸ. ਪੀ. ਓਂਕਾਰ ਸਿੰਘ ਬਰਾੜ ’ਤੇ ਕਾਫ਼ੀ ਉਮੀਦਾਂ ਹਨ ਕਿ ਉਹ ਇਨ੍ਹਾਂ ਨਸ਼ਾ ਵੇਚਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨਗੇ।
ਇਸ ਸਬੰਧੀ ਜਦ ਡਰੱਗ ਇੰਸਪੈਕਟਰ ਲਾਜਵਿੰਦਰ ਕੁਮਾਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਹ ਗੋਲੀ ਨਿਊਰੋ ਅਤੇ ਮਾਸਪੇਸ਼ੀਆਂ ਦੇ ਦਰਦ ਨਿਵਾਰਕ ਦਵਾਈ ਹੈ ਪਰ ਕੁਝ ਲੋਕ ਇਸ ਦੀ ਦੁਰਵਰਤੋਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਡਾਕਟਰ ਦੀ ਸਲਾਹ ਨਾਲ ਹੀ ਇਸ ਦੀ ਡੋਜ਼ ਲੈਂਣੀ ਚਾਹੀਦੀ ਹੈ। ਇਸ ਦੀ ਦੁਰਵਰਤੋ ਕਰਨ ਵਾਲੇ ਨੌਜਵਾਨ ਆਪਣੀ ਮਰਜ਼ੀ ਨਾਲ ਪੰਜ-ਪੰਜ ਗੋਲੀਆਂ ਖਾ ਰਹੇ ਹਨ, ਜਿਸ ਦਾ ਸਾਡੇ ਸਰੀਰ ’ਤੇ ਬਹੁਤ ਮਾੜਾ ਅਸਰ ਪੈਂਦਾ ਹੈ।

ਇਹ ਵੀ ਪੜ੍ਹੋ- ਕੀਰਤਪੁਰ ਸਾਹਿਬ ਦੇ ਥਾਣੇ ਨੇ ਹਾਸਲ ਕੀਤੀ ਵੱਡੀ ਉਪਲੱਬਧੀ, ਹਰ ਪਾਸੇ ਹੋ ਰਹੇ ਚਰਚੇ

ਨਹੀਂ ਬਖ਼ਸ਼ੇ ਜਾਣਗੇ ਨਸ਼ਾ ਵੇਚਣ ਵਾਲੇ, ਜਲਦ ਹੋਣਗੇ ਜੇਲ੍ਹਾਂ ’ਚ : ਐੱਸ. ਐੱਸ. ਪੀ. ਖੱਖ
ਇਸ ਸਬੰਧੀ ਜਦ ਐੱਸ. ਐੱਸ. ਪੀ. ਹਰਕਮਲਪ੍ਰੀਤ ਸਿੰਘ ਖੱਖ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬਹੁਤ ਜਲਦ ਮਹਿਤਪੁਰ ਇਲਾਕੇ ’ਚੋਂ ਇਨ੍ਹਾਂ ਨਸ਼ਾ ਸਮੱਗਲਰਾਂ ਨੂੰ ਖ਼ਤਮ ਕਰਨ ਲਈ ਮੁਹਿੰਮ ਚਲਾਉਣਗੇ‌ ਅਤੇ ਦਿਨ-ਰਾਤ ਸ਼ੱਕੀ ਇਲਾਕਿਆਂ ’ਚ ਛਾਪੇਮਾਰੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਉਹ ਸੂਬੇ ਦੀ ਨੌਜਵਾਨੀ ਨੂੰ ਬਚਾਉਣ ਲਈ ਉਹ ਹਰ ਸੰਭਵ ਕੋਸ਼ਿਸ਼ ਕਰਨਗੇ।
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

shivani attri

Content Editor

Related News