NOC ਦਾ ਨੋਟੀਫਿਕੇਸ਼ਨ ਜਾਰੀ ਨਹੀਂ, ਕੁਲੈਕਟਰ ਰੇਟ ’ਚ ਕਰ 'ਤਾ 25 ਫੀਸਦੀ ਵਾਧਾ, ਅੱਜ ਤੋਂ ਹੋਇਆ ਲਾਗੂ

Monday, Sep 16, 2024 - 12:00 PM (IST)

NOC ਦਾ ਨੋਟੀਫਿਕੇਸ਼ਨ ਜਾਰੀ ਨਹੀਂ, ਕੁਲੈਕਟਰ ਰੇਟ ’ਚ ਕਰ 'ਤਾ 25 ਫੀਸਦੀ ਵਾਧਾ, ਅੱਜ ਤੋਂ ਹੋਇਆ ਲਾਗੂ

ਅੰਮ੍ਰਿਤਸਰ (ਨੀਰਜ)- ਜ਼ਮੀਨ ਜਾਈਦਾਦ ਦੀਆਂ ਰਜਿਸਟਰੀਆਂ ’ਤੇ ਐੱਨ. ਓ. ਸੀ. ਦੀ ਸ਼ਰਤ ਖਤਮ ਕਰਨ ਦਾ ਨੋਟੀਫਿਕੇਸ਼ਨ ਅਜੇ ਤੱਕ ਜਾਰੀ ਨਹੀਂ ਕੀਤਾ ਗਿਆ, ਇਸ ਦੇ ਉਲਟ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕੁਲੈਕਟਰ ਰੇਟਾਂ ’ਚ 8 ਤੋਂ 25 ਫੀਸਦੀ ਤੱਕ ਦਾ ਵਾਧਾ ਕਰ ਦਿੱਤਾ ਹੈ, ਜੋ ਪੂਰੇ ਜ਼ਿਲ੍ਹੇ ’ਚ 16 ਸਤੰਬਰ ਤੋਂ ਲਾਗੂ ਕਰ ਦਿੱਤਾ ਜਾਵੇਗਾ।

ਤਹਿਸੀਲ ਅੰਮ੍ਰਿਤਸਰ 1, ਤਹਿਸੀਲ ਅੰਮ੍ਰਿਤਸਰ 2 ’ਚ ਨਵੇਂ ਕੁਲੈਕਟਰ ਰੇਟਾਂ ਦਾ ਡਾਟਾ ਫੀਡ ਕੀਤਾ ਗਿਆ ਸੀ ਪਰ ਤਹਿਸੀਲ 3 ’ਚ ਐਤਵਾਰ ਤੱਕ ਡਾਟਾ ਫੀਡ ਹੁੰਦਾ ਰਿਹਾ। ਪ੍ਰਸ਼ਾਸਨ ਦੇ ਇਸ ਫੈਸਲੇ ਕਾਰਨ ਪ੍ਰਾਪਰਟੀ ਵਪਾਰੀਆਂ ਅਤੇ ਰੀਅਲ ਅਸਟੇਟ ਸੈਕਟਰ ਵਿਚ ਮੰਦੀ ਛਾ ਗਈ ਹੈ ਕਿਉਂਕਿ ਪਹਿਲਾਂ ਹੀ ਐੱਨ. ਓ. ਸੀ. ਨਾ ਮਿਲਣ ਕਾਰਨ ਲੋਕ ਪ੍ਰੇਸ਼ਾਨ ਸਨ, ਪੈਸੇ ਖਰਚ ਕੇ ਵੀ ਨਗਰ ਨਿਗਮ, ਪੁੱਡਾ ਤੇ ਹੋਰ ਵਿਭਾਗਾਂ ਤੋਂ ਐੱਨ. ਓ. ਸੀ. ਨਹੀਂ ਮਿਲ ਰਹੀ ਸੀ, ਹੁਣ ਇਸ ਫੈਸਲੇ ਦੀ ਹਰ ਪਾਸੇ ਆਲੋਚਨਾ ਹੋ ਰਹੀ ਹੈ।

ਇਹ ਵੀ ਪੜ੍ਹੋ- ਸ੍ਰੀ ਹੇਮਕੁੰਟ ਸਾਹਿਬ ਜਾਂਦੇ ਦੋ ਨੌਜਵਾਨਾਂ ਦੀ ਮੌਤ, ਪਿੱਛੋਂ ਆਈ ਤੇਜ਼ ਰਫ਼ਤਾਰ ਕਾਰ ਨੇ ਮਾਰ 'ਤੇ ਸਰਦਾਰ ਮੁੰਡੇ

ਤਹਿਸੀਲ 1 ’ਚ ਸ਼ਹਿਰੀ ਖੇਤਰਾਂ ਵਿਚ ਨਵੇਂ ਕੁਲੈਕਟਰ ਰੇਟ

-ਹਾਲ ਬਾਜ਼ਾਰ ਵਿਚ 31500 ਤੋਂ 35000 ਰੁਪਏ, ਗੋਲ ਹੱਟੀ ਚੌਕ ’ਚ 31500 ਤੋਂ 35000, ਗਲੀ ਜੇਲ੍ਹ ਵਾਲੀ ’ਚ 31500 ਤੋਂ 35000, ਚੌਕ ਬਿਜਲੀ ਵਾਲਾ ’ਚ 31500 ਤੋਂ 35000, ਕੱਟੜਾ ਬੱਗੀਆ ’ਚ 31500 ਤੋਂ 35000, ਗਲੀ ਅਰੋੜਾ ’ਚ 31,500 ਤੋਂ 35,000, ਚੌਂਕ ਫਰੀਦ ’ਚ 31500 ਤੋਂ 35000, ਕਟੜਾ ਸ਼ੇਰ ਸਿੰਘ ’ਚ 31500 ਤੋਂ 35000 ਅਤੇ ਕੂਚਾ ਦਾਈ ਖਾਨਾ ’ਚ 31500 ਤੋਂ 35000 ਰੁਪਏ ਤੱਕ ਹੋਵੇਗਾ।

-ਰੀਜੈਂਟ ਚੌਕ, ਚੌਕ ਬਿਜਲੀ ਵਾਲਾ, ਕਟੜਾ ਜੈਮਲ ਸਿੰਘ, ਧਰਮ ਸਿੰਘ ਮਾਰਕੀਟ, ਚੌਕ ਫੁਵਾਰਾ, ਕਰਮੋ ਿਡਓੜੀ, ਕਰਮੋ ਵਾਲੀ ਗਲੀ ਜਿੱਥੇ ਰਿਹਾਇਸ਼ੀ ਕੁਲੈਕਟਰ ਰੇਟ 31500 ਰੁਪਏ ਸੀ, ਉਥੇ 35,000 ਰੁਪਏ ਕਰ ਦਿੱਤਾ ਗਿਆ ਹੈ। ਉਕਤ ਬਾਜ਼ਾਰਾਂ ’ਚ ਕਮਰਸੀ਼ਅਲ ਰੇਟ ਪਹਿਲਾਂ 104000 ਰੁਪਏ ਸੀ, ਹੁਣ 115000 ਰੁਪਏ ਕਰ ਦਿੱਤਾ ਗਿਆ ਹੈ।

-ਸਿਰਫ਼ ਸ਼ਹਿਰੀ ਖੇਤਰਾਂ ਵਿਚ ਸ਼ਾਸਤਰੀ ਮਾਰਕੀਟ, ਕਟੜਾ ਆਹਲੂਵਾਲੀਆ, ਗੁਰੂ ਬਾਜ਼ਾਰ, ਗੁਰੂ ਕਾ ਮਹਿਲ, ਚੌਰਸਤੀ ਅਟਾਰੀ, ਚੌਂਕ ਫੁੱਲਾਂ ਵਾਲਾ, ਬਾਜ਼ਾਰ ਕਸੇਰੀਆਂ, ਪਟੇਲ ਚੌਕ, ਮਜੀਠ ਮੰਡੀ, ਦਾਲ ਮੰਡੀ, ਸ਼ਕਤੀ ਨਗਰ, ਬਾਜ਼ਾਰ ਪਡਪੁੰਜਾ, ਸਵਾਂਕ ਮੰਡੀ, ਗੰਡਾਵਾਲਾ ਬਾਜ਼ਾਰ, ਬਾਜ਼ਾਰ ਸ਼ਤਰੀਆਂ, ਢਾਬ ਬਸਤੀ ਰਾਮ, ਢਾਬ ਖੜੀਕਾਂ ਅਤੇ ਬਾਬਾ ਦੀਪ ਸਿੰਘ ਕਾਲੋਨੀ ਵਿਚ ਰਿਹਾਇਸ਼ੀ ਕੁਲੈਕਟਰ ਰੇਟ ਪਹਿਲਾਂ 31500 ਰੁਪਏ ਸੀ, ਹੁਣ 35,000 ਰੁਪਏ ਕਰ ਦਿੱਤਾ ਗਿਆ ਹੈ। ਇਨ੍ਹਾਂ ਖੇਤਰਾਂ ਵਿੱਚ ਕਮਰਸ਼ੀਅਲ ਕੁਲੈਕਟਰ ਰੇਟ 104000 ਸੀ, ਜੋ ਹੁਣ 1,15,000 ਰੁਪਏ ਕਰ ਦਿੱਤਾ ਗਿਆ ਹੈ।

- ਸਿਰਫ਼ ਸ਼ਹਿਰੀ ਖੇਤਰਾਂ ਵਿਚ ਮਾਈ ਸੇਵਾ ਬਾਜ਼ਾਰ, ਪ੍ਰਤਾਪ ਬਾਜ਼ਾਰ, ਬਾਜ਼ਾਰ ਦਰਸ਼ਨੀ ਡਿਉੜੀ ਅਤੇ ਸਰਾਏ ਗੁਰੂ ਰਾਮਦਾਸ ਵਿਚ ਰਿਹਾਇਸ਼ੀ ਕੁਲੈਕਟਰ ਰੇਟ 31500 ਸੀ, ਹੁਣ 35000 ਰੁਪਏ ਹੈ। ਕੈਰੋ ਮਾਰਕੀਟ ’ਚ 31500 ਤੋਂ 35000 ਰੁਪਏ ਹੈ। ਅਜੀਤ ਨਗਰ ਵਿਚ 17000 ਤੋਂ ਵਧਾ ਕੇ 19000, ਅਖਾੜਾ ਕੱਲੂ ’ਚ 13000 ਤੋਂ ਵਧਾ ਕੇ 14500, ਭਗਤਾਂਵਾਲਾ ਵਿਚ 13000 ਤੋਂ 14500, ਗਲੀ ਕੰਬੋਜ ’ਚ 13000 ਤੋਂ 14500, ਰਾਮਾਨੰਦ ਬਾਗ ’ਚ 13,000 ਤੋਂ 14,500, ਨੀਵਾਂ ਗਲੀ 5000 ਤੋਂ 7000, ਭੂਸ਼ਣ ਪੁਰਾ ’ਚ 13000 ਤੋਂ 14500, ਲੱਕੜਮੰਡੀ ’ਚ 13000 ਤੋਂ 14500, ਭਗਤਾਂਵਾਲਾ ’ਚ 13000, ਸੰਤ ਨਗਰ ਵਿੱਚ 9500 ਤੋਂ 10500 ਰੁਪਏ ਕਲੈਕਟਰ ਰੇਟ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- ਸ੍ਰੀ ਦਰਬਾਰ ਸਾਹਿਬ ਮੱਥਾ ਟੇਕ ਕੇ ਵਾਪਸ ਆ ਰਹੀ ਸੰਗਤ ਦੀ ਗੱਡੀ ਹਾਦਸਾਗ੍ਰਸਤ, ਇਕ ਸ਼ਰਧਾਲੂ ਦੀ ਮੌਤ

-ਸ਼ਹਿਰੀ ਖੇਤਰ ਵਿਚ ਭਗਤਾਂਵਾਲਾ ਤੋਂ ਲਾਹੌਰੀ ਗੇਟ, ਕ੍ਰਿਸ਼ਨਾਨਗਰ, ਗਿਲਵਾਲੀ ਗੇਟ ਤੋਂ ਭਗਤਾਂਵਾਲਾ, ਚੌਕ ਬਾਬਾ ਸਾਹਿਬ, ਚੌਕ ਬਾਬਾ ਬੋਹੜੀ ਵਾਲਾ, ਚੌਕ ਪਰਾਗ, ਕਰੋੜੀ ਚੌਕ, ਚੌਕ ਮੋਨੀ, ਲਛਮਣਸਰ ਚੌਕ, ਚੌਕ ਚਾਟੀਵਿੰਡ, ਚੌਕ ਚਿੰਤਪੁਰਨੀ, ਚੌਕ ਚੀੜਾ, ਚੌਕ ਚਬੂਤਰਾ, ਜੌੜਾ ਪਿੱਪਲ ਅੰਦਰੂਨ ਹਾਥੀ ਗੇਟ, ਬੇਰੀ ਗੇਟ, ਕਿਲਾ ਭੰਗੀਆਂ, ਕਟੜਾ ਭਾਈ ਸੰਤ ਸਿੰਘ, ਮਿਸ਼ਰੀ ਬਾਜ਼ਾਰ ਅਤੇ ਕਟੜਾ ਮੋਤੀ ਰਾਮ ’ਚ 14500 ਰੁਪਏ ਸੀ, ਹੁਣ 16000 ਰੁਪਏ ਹੋ ਜਾਵੇਗਾ। ਇਨ੍ਹਾਂ ਖੇਤਰਾਂ ਵਿੱਚ ਕਮਰਸ਼ੀਅਲ ਰੇਟ ਹੁਣ 65,000 ਤੋਂ 72000 ਰੁਪਏ ਹੋਵੇਗਾ।

-ਸਿਰਫ਼ ਸ਼ਹਿਰੀ ਖੇਤਰਾਂ ਵਿਚ ਖੂਹ ਸੁਨਿਆਰਾ, ਕਟੜਾ ਦੂਲੋ, ਬੰਬੇ ਵਾਲਾ ਖੂਹ, ਟੋਭਾ ਭਾਈਸਾਲੋ, ਮਹਾਂ ਸਿੰਘ ਗੇਟ, ਸ਼ੇਰਾਂ ਵਾਲਾ ਗੇਟ, ਕਨ੍ਹਈਆ ਬਾਜ਼ਾਰ, ਕਟੜਾ ਕਰਮ ਸਿੰਘ, ਨਮਕ ਮੰਡੀ, ਬੋਰੀਆਂ ਵਾਲਾ ਬਾਜ਼ਾਰ, ਸੱਤੋਵਾਲਾ ਬਾਜ਼ਾਰ, ਕਟੜਾ ਦਲ ਸਿੰਘ, ਕੋਟ ਮੀਤ ਸਿੰਘ, ਰਾਮਸਰ ਰੋਡ ਅਤੇ ਕਟੜਾ ਨਿਹਾਲ ਸਿੰਘ ਵਿੱਚ ਪਹਿਲਾਂ ਕੁਲੈਕਟਰ ਰੇਟ 14500 ਰੁਪਏ ਸੀ, ਹੁਣ 16000 ਰੁਪਏ ਹੋ ਜਾਵੇਗਾ। ਇਨ੍ਹਾਂ ਖੇਤਰਾਂ ਵਿਚ ਪਹਿਲਾਂ ਕੁਲੈਕਟਰ ਰੇਟ ਕਮਰਸ਼ੀਅਲ ਪਹਿਲਾ 65,000 ਸੀ, ਹੁਣ 72,000 ਰੁਪਏ ਕਰ ਦਿੱਤਾ ਗਿਆ ਹੈ।

- ਮਹਾਨਗਰ ਦੇ ਪੌਸ਼ ਇਲਾਕੇ ਲਾਰੈਂਸ ਰੋਡ ਵਿੱਚ ਕੁਲੈਕਟਰ ਰੇਟ 33000 ਤੋਂ 36500 ਰੁਪਏ ਕਰ ਦਿੱਤਾ ਹੈ, ਮਾਲ ਰੋਡ ’ਚ 36500 ਤੋਂ 38500, ਸ਼ਾਸਤਰੀ ਨਗਰ ’ਚ 33000 ਤੋਂ 36500, ਬ੍ਰਹਮ ਨਗਰ ’ਚ 37000 ਤੋਂ 41000, ਕੋਰਟ ਰੋਡ ’ਚ 36500 ਤੋਂ 42000 ਕਰ ਦਿੱਤਾ ਗਿਆ ਹੈ। ਕੂਪਰ ਰੋਡ ’ਚ 36500 ਤੋਂ 40000 ਰੁਪਏ, ਕਵਿੰਜ ਰੋਡ ’ਚ 36500 ਤੋਂ 40000, ਟੇਲਰ ਰੋਡ 32000 ਤੋਂ 35000, ਕਸ਼ਮੀਰ ਐਵੀਨਿਊ ’ਚ 17500 ਤੋਂ 20500 ਅਤੇ ਰੇਸ ਕੋਰਸ ਰੋਡ ’ਚ 30000 ਤੋਂ 33000 ਰੁਪਏ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- 13 ਸਾਲਾ ਕੁੜੀ ਨਾਲ ਗੁਆਂਢ 'ਚ ਰਹਿੰਦੇ 2 ਮੁੰਡਿਆਂ ਨੇ ਕੀਤਾ ਜਬਰ-ਜ਼ਿਨਾਹ, ਵੀਡੀਓ ਬਣਾ ਕੇ ਕਰ 'ਤੀ ਵਾਇਰਲ

ਰਾਹਤ ਦੇਣ ਦੀ ਬਜਾਏ ਜਨਤਾ ’ਤੇ ਪਾਇਆ ਆਰਥਿਕ ਬੋਝ

ਡੀਡ ਰਾਈਟਰਜ਼ ਐਸੋਸੀਏਸ਼ਨ ਦੇ ਪ੍ਰਧਾਨ ਨਰੇਸ਼ ਸ਼ਰਮਾ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਅਤੇ ਐੱਨ. ਓ. ਸੀ. ਦੀ ਸ਼ਰਤ ਹੋਣ ਕਾਰਨ ਪ੍ਰਾਪਰਟੀ ਦਾ ਕਾਰੋਬਾਰ ਪਹਿਲਾਂ ਹੀ ਤਬਾਹੀ ਦੀ ਕਗਾਰ ’ਤੇ ਹੈ। ਸਰਕਾਰ ਨੇ ਐੱਨ. ਓ. ਸੀ. ਦੀ ਸ਼ਰਤ ਖਤਮ ਕਰਨ ਦਾ ਐਲਾਨ ਕੀਤਾ ਪਰ ਅਜੇ ਤੱਕ ਨੋਟੀਫਿਕੇਸ਼ਨ ਨਹੀਂ ਆਇਆ। ਲੋਕਾਂ ਨੂੰ ਰਾਹਤ ਦੇਣ ਦੀ ਬਜਾਏ ਉਲਟਾ ਹੋਰ ਆਰਥਿਕ ਬੋਝ ਪਾ ਦਿੱਤਾ ਗਿਆ ਹੈ, ਜਦਕਿ ਪ੍ਰਾਪਰਟੀ ਦਾ ਕਾਰੋਬਾਰ ਗੰਭੀਰ ਮੰਦੀ ਦੇ ਦੌਰ ਵਿੱਚ ਹੈ। ਸਰਕਾਰ ਨੂੰ ਕੁਲੈਕਟਰ ਰੇਟ ਵਾਪਸ ਲੈਣੇ ਚਾਹੀਦੇ ਹਨ।

ਜਿੱਥੇ ਕੁਲੈਕਟਰ ਰੇਟ ਜ਼ਿਆਦਾ ਹਨ, ਉਥੇ ਘੱਟ ਕੀਤੇ ਜਾਣ

ਕਾਲੋਨਾਈਜ਼ਰ ਐਸੋਸੀਏਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਕੁੱਕੂ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਰਜਿਸ਼ਟਰੀ ਕਰਵਾਉਣ ਲਈ ਪੁਰਾਣੇ ਅਸ਼ਟਾਮ ਖਰੀਦੇ ਹਨ, ਉਨ੍ਹਾਂ ਦੀ ਰਜਿਸ਼ਟਰੀ ਪਹਿਲੇ ਰੇਟਾਂ ’ਤੇ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਜਿਨ੍ਹਾਂ ਇਲਾਕਿਟਾ ’ਚ ਜ਼ਰੂਰਤ ਤੋਂ ਵੱਧ ਕੁਲੈਕਟਰ ਰੇਟ ਹਨ, ਉਨ੍ਹਾਂ ਨੂੰ ਘਟਾਇਆ ਜਾਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News