ਜੰਡਿਆਲਾ ਗੁਰੂ ''ਚ ਖ਼ੌਫ਼ਨਾਕ ਘਟਨਾ, ਮੋਬਾਇਲ ਖੋਹਣ ਦਾ ਵਿਰੋਧ ਕਰਨ ''ਤੇ ਨੌਜਵਾਨ ਨੂੰ ਮਾਰ ''ਤੀ ਗੋਲ਼ੀ

Tuesday, Sep 24, 2024 - 01:54 PM (IST)

ਜੰਡਿਆਲਾ ਗੁਰੂ ''ਚ ਖ਼ੌਫ਼ਨਾਕ ਘਟਨਾ, ਮੋਬਾਇਲ ਖੋਹਣ ਦਾ ਵਿਰੋਧ ਕਰਨ ''ਤੇ ਨੌਜਵਾਨ ਨੂੰ ਮਾਰ ''ਤੀ ਗੋਲ਼ੀ

ਅੰਮ੍ਰਿਤਸਰ : ਅੰਮ੍ਰਿਤਸਰ ਦੇ ਹਲਕਾ ਜੰਡਿਆਲਾ ਦੇ ਪਿੰਡ ਵਡਾਲਾ ਜੌਹਲ ਵਿਖੇ ਬੀਤੇ ਦਿਨੀਂ ਤਿੰਨ ਨੌਜਵਾਨਾਂ ਵੱਲੋਂ ਇਕ ਪ੍ਰਵਾਸੀ ਕੋਲੋਂ ਮੋਬਾਇਲ ਖੋਹਣ ਦੌਰਾਨ ਉਸਨੂੰ ਮਾਰੀ ਗਈ ਸੀ, ਜਿਸ ਦੀ ਹਸਪਤਾਲ ਚ ਮੌਤ ਹੋ ਗਈ। ਪੁਲਸ ਵੱਲੋਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਕਰਵਾਇਆ ਜਾ ਰਿਹਾ ਹੈ। ਪੀੜਤ ਪਰਿਵਾਰ ਨੇ ਪੁਲਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ। ਇਸ ਮੌਕੇ ਗੱਲਬਾਤ ਕਰਦੇ ਹੋਏ ਪੀੜਤ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਅਸੀਂ 15 ਦਿਨ ਪਹਿਲਾਂ ਯੂ. ਪੀ. ਤੋਂ ਅੰਮ੍ਰਿਤਸਰ ਦੇ ਪਿੰਡ ਵਡਾਲਾ ਜੌਹਲ ਵਿਖੇ ਕੰਮਕਾਜ ਲਈ ਆਏ ਸਾਂ। ਦੋ ਦਿਨ ਪਹਿਲਾਂ ਹੀ ਮੇਰੇ ਭਰਾ ਕੋਲੋਂ ਤਿੰਨ ਨੌਜਵਾਨਾਂ ਨੇ ਘਰ ਦੇ ਬਾਹਰ ਮੋਬਾਇਲ ਖੋਹਣ ਦੀ ਕੋਸ਼ਿਸ਼ ਕੀਤੀ, ਜਦੋਂ ਉਸ ਦੇ ਭਰਾ ਨੇ ਫੋਨ ਨਾ ਛੱਡਿਆ ਤਾਂ ਉਨ੍ਹਾਂ ਨੇ ਉਸ ਨੂੰ ਗੋਲ਼ੀ ਮਾਰ ਦਿੱਤੀ ਤੇ ਮੋਬਾਈਲ ਖੋਹ ਕੇ ਫਰਾਰ ਹੋ ਗਏ। ਮੇਰੇ ਭਰਾ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। 

ਇਹ ਵੀ ਪੜ੍ਹੋ : ਪੰਜਾਬ 'ਚ ਵੱਧ ਰਹੀ ਗਰਮੀ ਦਰਮਿਆਨ ਮੌਸਮ ਵਿਭਾਗ ਨਵੀਂ ਅਪਡੇਟ, ਕੀਤੀ ਇਹ ਵੱਡੀ ਭਵਿੱਖਬਾਣੀ

ਉੱਥੇ ਹੀ ਮੌਕੇ 'ਤੇ ਪੁੱਜੇ ਪੁਲਸ ਅਧਿਕਾਰੀ ਵਿਕਟਰ ਮਸੀਹ ਨੇ ਦੱਸਿਆ ਕਿ ਇਹ ਪ੍ਰਵਾਸੀ ਲੋਕ ਹਨ ਤੇ ਯੂ. ਪੀ. ਤੋਂ ਵਡਾਲਾ ਜੌਹਲ ਪਿੰਡ ਵਿਚ ਕੰਮ ਕਰਨ ਲਈ ਆਏ ਸਨ। ਇਸ ਦੌਰਾਨ ਤਿੰਨ ਨੌਜਵਾਨ ਅਨਿਲ ਕੁਮਾਰ ਨੂੰ ਗੋਲੀ ਮਾਰ ਕੇ ਉਸਦਾ ਮੋਬਾਇਲ ਖੋਹ ਕੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਦੇ ਹਵਾਲੇ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਲੇ-ਦੁਆਲੇ ਦੇ ਸੀ. ਸੀ. ਟੀ. ਵੀ. ਖੰਘਾਲੇ ਜਾ ਰਹੇ ਹਨ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ। 

ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਸਕੂਲ ਵਿਚੋਂ ਦਿਨ ਦਿਹਾੜੇ ਬੱਚਾ ਅਗਵਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Gurminder Singh

Content Editor

Related News