ਸਟੀਲ ਮਹਿੰਗਾ ਹੋਣ ਦਾ ਖਦਸ਼ਾ, OCT ’ਚ ਉਤਪਾਦਨ 3.4 ਫੀਸਦੀ ਡਿੱਗਾ

11/28/2019 7:47:12 AM

ਨਵੀਂ ਦਿੱਲੀ— ਭਾਰਤ ਦਾ ਕੱਚਾ ਇਸਪਾਤ (ਸਟੀਲ) ਉਤਪਾਦਨ ਅਕਤੂਬਰ ਮਹੀਨੇ ’ਚ ਇਕ ਸਾਲ ਪਹਿਲਾਂ ਇਸੇ ਮਹੀਨੇ ਦੇ ਮੁਕਾਬਲੇ 3.4 ਫੀਸਦੀ ਘਟ ਕੇ 90.89 ਲੱਖ ਟਨ ਰਿਹਾ। ਵਿਸ਼ਵ ਇਸਪਾਤ ਸੰਘ (ਵਰਲਡ ਸਟੀਲ) ਦੀ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਗਈ ਹੈ।

 

ਵਰਲਡ ਸਟੀਲ ਨੇ ਆਪਣੀ ਤਾਜ਼ਾ ਰਿਪੋਰਟ ’ਚ ਕਿਹਾ ਹੈ ਕਿ ਇਕ ਸਾਲ ਪਹਿਲਾਂ ਇਸ ਮਹੀਨੇ ਦੌਰਾਨ ਭਾਰਤ ’ਚ ਕੱਚੇ ਇਸਪਾਤ ਦਾ ਉਤਪਾਦਨ 94.08 ਲੱਖ ਟਨ ਰਿਹਾ ਸੀ। ਰਿਪੋਰਟ ਮੁਤਾਬਕ ਇਸ ਦੌਰਾਨ ਕੌਮਾਂਤਰੀ ਇਸਪਾਤ ਉਤਪਾਦਨ ’ਚ ਵੀ ਹਲਕੀ ਗਿਰਾਵਟ ਆਈ ਹੈ। ਅਕਤੂਬਰ 2019 ’ਚ ਵਿਸ਼ਵ ਇਸਪਾਤ ਉਤਪਾਦਨ 15 ਕਰੋਡ਼ 15 ਲੱਖ ਟਨ ਰਿਹਾ, ਜੋ ਇਕ ਸਾਲ ਪਹਿਲਾਂ ਇਸੇ ਮਹੀਨੇ ਦੇ ਉਤਪਾਦਨ 15.58 ਕਰੋਡ਼ ਟਨ ਦੇ ਮੁਕਾਬਲੇ 2.8 ਫੀਸਦੀ ਘੱਟ ਰਿਹਾ।

ਰਿਪੋਰਟ ’ਚ ਕਿਹਾ ਗਿਆ ਹੈ, ਚੀਨ ਦਾ ਕੱਚਾ ਇਸਪਾਤ ਉਤਪਾਦਨ ਜਿੱਥੇ ਅਕਤੂਬਰ 2019 ’ਚ ਇਕ ਸਾਲ ਪਹਿਲਾਂ ਦੇ ਮੁਕਾਬਲੇ 0.6 ਫੀਸਦੀ ਘਟ ਕੇ 8.15 ਕਰੋਡ਼ ਟਨ ਰਿਹਾ, ਉਥੇ ਹੀ ਭਾਰਤ ਦਾ ਇਸਪਾਤ ਉਤਪਾਦਨ 3.4 ਫੀਸਦੀ ਘਟ ਕੇ 90.98 ਲੱਖ ਟਨ ਰਿਹਾ। ਚੀਨ ’ਚ ਅਕਤੂਬਰ 2018 ’ਚ 8.20 ਕਰੋਡ਼ ਟਨ ਅਤੇ ਭਾਰਤ ’ਚ 94.08 ਲੱਖ ਟਨ ਇਸਪਾਤ ਦਾ ਉਤਪਾਦਨ ਹੋਇਆ ਸੀ। ਇਸ ਦੌਰਾਨ ਜਾਪਾਨ ਦਾ ਇਸਪਾਤ ਉਤਪਾਦਨ 4.9 ਫੀਸਦੀ ਘਟ ਕੇ 81.57 ਲੱਖ ਟਨ ਰਿਹਾ। ਅਮਰੀਕਾ ’ਚ ਇਸ ਦੌਰਾਨ 74.07 ਲੱਖ ਟਨ ਉਤਪਾਦਨ ਹੋਇਆ।


Related News