ਘਰੇਲੂ ਮੋਟਰ ਵਾਹਨ ਦੀ ਪ੍ਰਚੂਨ ਵਿਕਰੀ ’ਚ ਅਪ੍ਰੈਲ ’ਚ 27 ਫੀਸਦੀ ਦਾ ਵਾਧਾ : ਫਾਡਾ

Thursday, May 09, 2024 - 12:13 PM (IST)

ਨਵੀਂ ਦਿੱਲੀ (ਭਾਸ਼ਾ) - ਭਾਰਤ ’ਚ ਯਾਤਰੀ ਵਾਹਨਾਂ ਦੀ ਪ੍ਰਚੂਨ ਵਿਕਰੀ ਅਪ੍ਰੈਲ ’ਚ ਸਾਲਾਨਾ ਆਧਾਰ ’ਤੇ 27 ਫੀਸਦੀ ਵਧ ਕੇ 22,06,070 ਇਕਾਈ ਹੋ ਗਈ। ਉਦਯੋਗਿਕ ਸੰਸਥਾ ਫਾਡਾ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਅਪ੍ਰੈਲ 2023 ’ਚ ਕੁੱਲ ਵਾਹਨ ਰਜਿਸਟ੍ਰੇਸ਼ਨ 17,40,649 ਯੂਨਿਟ ਰਹੀ ਸੀ। ਯਾਤਰੀ ਵਾਹਨਾਂ ਦੀ ਪ੍ਰਚੂਨ ਵਿਕਰੀ ਪਿਛਲੇ ਮਹੀਨੇ 16 ਫੀਸਦੀ ਵਧ ਕੇ 3,35,123 ਇਕਾਈ ਹੋ ਗਈ, ਜਦੋਂਕਿ 2023 ਦੇ ਇਸੇ ਮਹੀਨੇ ਇਹ 2,89,056 ਇਕਾਈਆਂ ਸੀ।

ਇਹ ਵੀ ਪੜ੍ਹੋ :     ਪਿਤਾ ਦੀ ਮੌਤ ਤੋਂ ਬਾਅਦ ਮਾਂ ਨੇ ਵੀ ਛੱਡਿਆ ਸਾਥ, 10 ਸਾਲਾ ਜਸਪ੍ਰੀਤ ਨੂੰ ਆਨੰਦ ਮਹਿੰਦਰਾ ਨੇ ਦਿੱਤੀ ਇਹ ਆਫ਼ਰ

ਦੋਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ 33 ਫੀਸਦੀ ਵਧੀ

ਇਸੇ ਤਰ੍ਹਾਂ ਅਪ੍ਰੈਲ ’ਚ ਦੋਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ 33 ਫੀਸਦੀ ਵਧ ਕੇ 16,43,510 ਯੂਨਿਟ ਹੋ ਗਈ, ਜਦੋਂਕਿ ਅਪ੍ਰੈਲ 2023 ’ਚ ਇਹ 12,33,763 ਯੂਨਿਟ ਸੀ। ਅਪ੍ਰੈਲ ’ਚ ਵਪਾਰਕ ਵਾਹਨਾਂ ਦੀ ਪ੍ਰਚੂਨ ਵਿਕਰੀ ’ਚ ਸਾਲ ਦਰ ਸਾਲ 2 ਫੀਸਦੀ ਦਾ ਸਾਲਾਨਾ ਵਾਧਾ ਹੋਇਆ ਅਤੇ ਇਹ 90,707 ਇਕਾਈ ਰਹੀ। ਅਪ੍ਰੈਲ ’ਚ ਤਿੰਨ ਪਹੀਆ ਵਾਹਨਾਂ ਦੀ ਵਿਕਰੀ ਸਾਲਾਨਾ ਆਧਾਰ ’ਤੇ 9 ਫੀਸਦੀ ਵਧ ਕੇ 80,105 ਇਕਾਈ ਹੋ ਗਈ, ਜਦੋਂਕਿ ਟਰੈਕਟਰਾਂ ਦੀ ਵਿਕਰੀ ਇਕ ਫੀਸਦੀ ਵਧ ਕੇ 56,625 ਇਕਾਈਆਂ ਰਹੀ।

ਇਹ ਵੀ ਪੜ੍ਹੋ :     ਸਰਕਾਰੀ ਸਕੂਲਾਂ 'ਚ ਬੈਨ ਹੋਏ ਅਧਿਆਪਕਾਂ ਦੇ ਮੋਬਾਈਲ ਫੋਨ, ਫੜ੍ਹੇ ਜਾਣ 'ਤੇ ਹੋਵੇਗੀ ਵੱਡੀ ਕਾਰਵਾਈ

ਫੈੱਡਰੇਸ਼ਨ ਆਫ ਆਟੋਮੋਬਾਈਲ ਡੀਲਰਜ਼ ਐਸੋਸੀਏਸ਼ਨ (ਫਾਡਾ) ਦੇ ਪ੍ਰਧਾਨ ਮਨੀਸ਼ ਰਾਜ ਸਿੰਘਾਨੀਆ ਨੇ ਕਿਹਾ ਕਿ ਯਾਤਰੀ ਵਾਹਨ ਸ਼੍ਰੇਣੀ ’ਚ ਸਾਲਾਨਾ ’ਚ ਸਾਲਾਨਾ ਆਧਾਰ ’ਤੇ ਦੋਹਰੇ ਅੰਕ ਦਾ ਵਾਧਾ ਦਰਜ ਕੀਤਾ ਗਿਆ, ਜਿਸ ਨੂੰ ਮਾਡਲਾਂ ਦੀ ਬਿਹਤਰ ਉਪਲੱਬਧਤਾ ਅਤੇ ਅਨੁਕੂਲ ਬਾਜ਼ਾਰ ਭਾਵਨਾਵਾਂ (ਖਾਸ ਕਰ ਕੇ ਨਵਰਾਤਰੀ ਅਤੇ ਗੁੜੀ ਪੜਵਾ ਵਰਗੇ ਤਿਉਹਾਰਾਂ ਦੌਰਾਨ) ਤੋਂ ਸਮਰਥਨ ਮਿਲਿਆ। ਫਾਡਾ ਅਨੁਸਾਰ ਉਸ ਨੇ ਦੇਸ਼ ਭਰ ਦੇ 1,503 ਆਰ. ਟੀ. ਓਜ਼ ’ਚੋਂ 1,360 ਤੋਂ ਵਾਹਨ ਰਿਟੇਲ ਡੇਟਾ ਇਕੱਠਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ :     ਔਰਤ ਨੇ ਪੰਜ ਕੁੜੀਆਂ ਨੂੰ ਦਿੱਤਾ ਜਨਮ, ਡਾਕਟਰ ਨੇ ਕਿਹਾ ਮੇਰੇ ਲਈ ਪਹਿਲਾ ਤਜਰਬਾ
ਇਹ ਵੀ ਪੜ੍ਹੋ :      ਚੀਨ ਦੀ ਇਸ ਹਰਕਤ ਕਾਰਨ ਦੁਨੀਆ ਭਰ 'ਚ ਲਗਾਤਰ ਵਧ ਰਹੀਆਂ ਸੋਨਾ ਦੀਆਂ ਕੀਮਤਾਂ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News