ਸੂਰਜੀ ਊਰਜਾ ਉਤਪਾਦਨ ਦੇ ਮਾਮਲੇ ’ਚ ਜਾਪਾਨ ਨੂੰ ਪਛਾੜ ਤੀਜੇ ਸਥਾਨ ’ਤੇ ਪੁੱਜਾ ਭਾਰਤ

Thursday, May 09, 2024 - 12:47 PM (IST)

ਨਵੀਂ ਦਿੱਲੀ (ਭਾਸ਼ਾ) - ਸੂਰਜੀ ਊਰਜਾ ਦੀ ਵਰਤੋਂ ’ਤੇ ਜ਼ੋਰ ਦੇਣ ਦੇ ਨਾਲ ਭਾਰਤ ਪਿਛਲੇ ਸਾਲ ਜਾਪਾਨ ਨੂੰ ਪਛਾੜਦੇ ਹੋਏ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਸੂਰਜੀ ਊਰਜਾ ਉਤਪਾਦਕ ਬਣ ਗਿਆ ਹੈ। ਗਲੋਬਲ ਐਨਰਜੀ ਸੈਕਟਰ ’ਚ ਕੰਮ ਕਰ ਰਹੀ ਖੋਜ ਸੰਸਥਾ ਅੰਬਰ ਦੀ ਇਕ ਰਿਪੋਰਟ ’ਚ ਇਹ ਗੱਲ ਕਹੀ ਗਈ ਹੈ। ਭਾਰਤ 2015 ’ਚ ਸੂਰਜੀ ਊਰਜਾ ਦੀ ਵਰਤੋਂ ਦੇ ਮਾਮਲੇ ’ਚ 9ਵੇਂ ਸਥਾਨ ’ਤੇ ਸੀ। ‘ਗਲੋਬਲ ਇਲੈਕਟ੍ਰੀਸਿਟੀ ਰਿਵਿਊ’ ਸਿਰਲੇਖ ਤੋਂ ਜਾਰੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਸਾਲ 2023 ’ਚ ਕੌਮਾਂਤਰੀ ਬਿਜਲੀ ਉਤਪਾਦਨ ਦਾ 5.5 ਫ਼ੀਸਦੀ ਸੂਰਜੀ ਊਰਜਾ ਦੇ ਰੂਪ ’ਚ ਆਵੇਗਾ। 

ਇਹ ਵੀ ਪੜ੍ਹੋ - Air India Express ਦੀਆਂ 90 ਉਡਾਣਾਂ ਰੱਦ, ਹਵਾਈ ਅੱਡੇ 'ਤੇ ਫਸੇ ਕਈ ਯਾਤਰੀ, ਅੱਖਾਂ 'ਚੋਂ ਨਿਕਲੇ ਹੰਝੂ

ਦੂਜੇ ਪਾਸੇ ਗਲੋਬਲ ਰੁਝਾਨ ਦੇ ਅਨੁਸਾਰ, ਭਾਰਤ ਨੇ ਪਿਛਲੇ ਸਾਲ ਕੁਲ ਬਿਜਲੀ ਉਤਪਾਦਨ ਦਾ 5.8 ਫ਼ੀਸਦੀ ਸੂਰਜੀ ਊਰਜਾ ਤੋਂ ਹਾਸਲ ਕੀਤਾ ਹੈ। ਅੰਬਰ ਦੇ ਏਸ਼ੀਆ ਪ੍ਰੋਗਰਾਮ ਦੇ ਨਿਰਦੇਸ਼ਕ ਆਦਿਤਿਆ ਲੋਲਾ ਨੇ ਕਿਹਾ,“ਹਰਿਤ ਬਿਜਲੀ ਦੀ ਸਮਰੱਥਾ ਵਧਾਉਣਾ ਸਿਰਫ਼ ਬਿਜਲੀ ਖੇਤਰ ’ਚ ਕਾਰਬਨ ਨਿਕਾਸੀ ਨੂੰ ਘਟਾਉਣ ਬਾਰੇ ਨਹੀਂ ਹੈ, ਸਗੋਂ ਅਰਥਵਿਵਸਥਾ ’ਚ ਵੱਧ ਰਹੀ ਬਿਜਲੀ ਦੀ ਮੰਗ ਨੂੰ ਪੂਰਾ ਕਰਨਾ ਅਤੇ ਆਰਥਿਕ ਵਿਕਾਸ ਨੂੰ ਨਿਕਾਸੀ ਤੋਂ ਡੀ-ਲਿੰਕ ਕਰਨਾ ਵੀ ਇਸ ਦੀ ਲੋੜ ਹੈ।’’ 

ਇਹ ਵੀ ਪੜ੍ਹੋ - 'ਸੋਨੇ' ਤੋਂ ਜ਼ਿਆਦਾ ਰਿਟਰਨ ਦੇਵੇਗੀ 'ਚਾਂਦੀ', 1 ਲੱਖ ਰੁਪਏ ਪ੍ਰਤੀ ਕਿਲੋ ਤੱਕ ਹੋ ਸਕਦੀ ਹੈ 'ਕੀਮਤ'

ਰਿਪੋਰਟ ਅਨੁਸਾਰ ਸੂਰਜੀ ਊਰਜਾ ਨੇ ਲਗਾਤਾਰ 19ਵੇਂ ਸਾਲ ਦੁਨੀਆ ਦੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਬਿਜਲੀ ਸਰੋਤ ਵਜੋਂ ਆਪਣੀ ਸਥਿਤੀ ਬਰਕਰਾਰ ਰੱਖੀ ਹੈ। ਪਿਛਲੇ ਸਾਲ ਦੁਨੀਆ ਭਰ ’ਚ ਕੋਲੇ ਦੀ ਤੁਲਨਾ ’ਚ ਇਸ ਸਵੱਛ ਊਰਜਾ ਸਰੋਤ ਤੋਂ ਦੁੱਗਣੀ ਤੋਂ ਵੱਧ ਬਿਜਲੀ ਜੋੜੀ ਗਈ। ਭਾਰਤ ’ਚ 2023 ’ਚ ਸੂਰਜੀ ਊਰਜਾ ਉਤਪਾਦਨ ’ਚ ਜੋ ਵਾਧਾ ਹੈ, ਉਹ ਵਿਸ਼ਵ ’ਚ ਚੌਥਾ ਸਭ ਤੋਂ ਵੱਡਾ ਵਾਧਾ ਸੀ। ਭਾਰਤ ਇਸ ਮਾਮਲੇ ’ਚ ਚੀਨ, ਅਮਰੀਕਾ ਅਤੇ ਬ੍ਰਾਜ਼ੀਲ ਤੋਂ ਪਿੱਛੇ ਰਿਹਾ। ਇਨ੍ਹਾਂ ਚਾਰ ਦੇਸ਼ਾਂ ਦੀ ਸੂਰਜੀ ਊਰਜਾ ਦੇ ਵਾਧੇ ’ਚ ਹਿੱਸੇਦਾਰੀ 2023 ’ਚ 75 ਫ਼ੀਸਦੀ ਰਹੀ।

ਇਹ ਵੀ ਪੜ੍ਹੋ - ਗਿਰਾਵਟ ਤੋਂ ਬਾਅਦ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਆਇਆ ਵੱਡਾ ਬਦਲਾਅ, ਜਾਣੋ ਅੱਜ ਦਾ ਰੇਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News