ਮਹਿੰਗਾ ਹੋਣ ਦੇ ਬਾਵਜੂਦ ਅਕਸ਼ੈ ਤ੍ਰਿਤੀਆ 'ਤੇ ਖੂਬ ਹੋਈ ਸੋਨੇ ਦੀ ਖਰੀਦਦਾਰੀ, 22 ਟਨ ਵਿਕਿਆ ਸੋਨਾ

05/11/2024 11:29:51 AM

ਮੁੰਬਈ (ਭਾਸ਼ਾ) - ਸੋਨੇ ਦੀਆਂ ਕੀਮਤਾਂ ਵਿਚ ਪਿਛਲੇ ਸਾਲ ਦੇ ਮੁਕਾਬਲੇ 'ਚ 15-17 ਫ਼ੀਸਦੀ ਦਾ ਵਾਧਾ ਹੋਣ ਦੇ ਬਾਵਜੂਦ ਅਕਸ਼ੈ ਤ੍ਰਿਤੀਆ 'ਤੇ ਸ਼ੁੱਕਰਵਾਰ ਨੂੰ ਸੋਨੇ ਅਤੇ ਸੋਨੇ ਦੇ ਗਹਿਣਿਆਂ ਦੀ ਮੰਗ ਜ਼ਿਆਦਾ ਰਹੀ। ਗਹਿਣਿਆਂ ਦੀ ਖਰੀਦਦਾਰੀ ਲਈ ਸ਼ੁਭ ਦਿਨ ਮੰਨੇ ਜਾਣ ਵਾਲੇ ਅਕਸ਼ੈ ਤ੍ਰਿਤੀਆ 'ਤੇ ਸਾਰਾ ਦਿਨ ਪ੍ਰਚੂਨ ਦੀਆਂ ਦੁਕਾਨਾਂ 'ਤੇ ਖਰੀਦਦਾਰਾਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ। ਦੱਸ ਦੇਈਏ ਕਿ ਉੱਚੀਆਂ ਕੀਮਤਾਂ ਦੇ ਬਾਵਜੂਦ ਅਕਸ਼ੈ ਤ੍ਰਿਤੀਆ 'ਤੇ ਦੇਸ਼ 'ਚ ਕੁੱਲ 20 ਤੋਂ 22 ਟਨ ਸੋਨੇ ਦੀ ਵਿਕਰੀ ਹੋਈ ਹੈ, ਜਦਕਿ ਪਹਿਲਾਂ 25 ਟਨ ਦੇ ਕਰੀਬ ਵਿਕਰੀ ਹੋਣ ਦਾ ਅਨੁਮਾਨ ਲਾਇਆ ਜਾ ਰਿਹਾ ਸੀ। 

ਇਹ ਵੀ ਪੜ੍ਹੋ - ਗਹਿਣੇ ਖਰੀਦਣ ਵਾਲੇ ਲੋਕਾਂ ਨੂੰ ਝਟਕਾ, ਮਹਿੰਗਾ ਹੋਇਆ ਸੋਨਾ-ਚਾਂਦੀ, ਚੈਕ ਕਰੋ ਅੱਜ ਦਾ ਰੇਟ

ਆਲ ਇੰਡੀਆ ਜੇਮਸ ਐਂਡ ਜਵੈਲਰੀ ਡੋਮੇਸਟਿਕ ਕੌਂਸਲ ਦੇ ਚੇਅਰਮੈਨ ਸੰਯਮ ਮਹਿਰਾ ਨੇ ਦੱਸਿਆ, "ਸਾਨੂੰ ਦੇਸ਼ ਭਰ ਤੋਂ ਖ਼ਾਸ ਕਰਕੇ ਦੱਖਣੀ ਖੇਤਰ ਤੋਂ ਚੰਗੀਆਂ ਗਾਹਕ ਰਿਪੋਰਟਾਂ ਮਿਲ ਰਹੀਆਂ ਹਨ, ਕਿਉਂਕਿ ਅਕਸ਼ੈ ਤ੍ਰਿਤੀਆ ਦੱਖਣ ਵਿੱਚ ਸੋਨਾ ਖਰੀਦਣ ਲਈ ਇੱਕ ਮਹੱਤਵਪੂਰਨ ਤਿਉਹਾਰ ਹੈ।" ਮਹਿਰਾ ਨੇ ਕਿਹਾ, “ਹਾਲਾਂਕਿ ਅਸੀਂ ਮਾਤਰਾ ਦੇ ਲਿਹਾਜ਼ ਨਾਲ ਕਾਰੋਬਾਰ ਵਿਚ ਪੰਜ ਤੋਂ 7 ਫ਼ੀਸਦੀ ਦੀ ਮਾਮੂਲੀ ਗਿਰਾਵਟ ਦੀ ਉਮੀਦ ਕਰ ਰਹੇ ਹਨ। ਅਜਿਹਾ ਕਰਨ ਦੀ ਵਜ੍ਹਾ ਇਹ ਹੈ ਕਿ ਵੀਰਵਾਰ ਨੂੰ ਸੋਨੇ ਦੀ ਕੀਮਤ 800 ਰੁਪਏ ਪ੍ਰਤੀ 10 ਗ੍ਰਾਮ ਵਧੀ ਹੈ, ਜਦੋਂ ਕਿ ਪਿਛਲੇ ਸਾਲ ਅਪ੍ਰੈਲ 'ਚ ਇਹ 60,000 ਰੁਪਏ ਪ੍ਰਤੀ 10 ਗ੍ਰਾਮ ਸੀ। ਇਸ 'ਚ 15-17 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। 

ਇਹ ਵੀ ਪੜ੍ਹੋ - Gold Loan ਲੈਣ ਵਾਲੇ ਲੋਕਾਂ ਲਈ ਅਹਿਮ ਖ਼ਬਰ, RBI ਨੇ ਜਾਰੀ ਕੀਤੀਆਂ ਸਖ਼ਤ ਹਦਾਇਤਾਂ

ਇਸ ਦੇ ਨਾਲ ਹੀ ਦੇਸ਼ ਭਰ ਵਿੱਚ ਸੋਨੇ ਦੀ ਕੁੱਲ ਵਿਕਰੀ ਵਿੱਚ ਦੱਖਣੀ ਭਾਰਤ ਦਾ ਸਭ ਤੋਂ ਵੱਧ 40 ਫ਼ੀਸਦੀ ਹਿੱਸਾ ਸੀ। ਲਗਭਗ 25 ਫ਼ੀਸਦੀ ਸੋਨਾ ਪੱਛਮੀ ਭਾਰਤ ਵਿੱਚ, 20 ਫ਼ੀਸਦੀ ਪੂਰਬੀ ਭਾਰਤ ਵਿੱਚ ਅਤੇ 15 ਫ਼ੀਸਦੀ ਉੱਤਰੀ ਭਾਰਤ ਵਿੱਚ ਵਿਕਿਆ। ਮਿਹਰਾ ਨੇ ਕਿਹਾ ਕਿ ਦੱਖਣ 'ਚ ਵਿਆਹ ਦੇ ਭਾਰੀ ਗਹਿਣਿਆਂ ਦੀ ਜ਼ਿਆਦਾ ਮੰਗ ਹੈ, ਜਦਕਿ ਉੱਤਰੀ ਅਤੇ ਹੋਰ ਖੇਤਰਾਂ 'ਚ ਹਲਕੇ ਵਜ਼ਨ ਦੇ ਗਹਿਣਿਆਂ ਦੀ ਮੰਗ ਹੈ। ਵਿਸ਼ਵ ਗੋਲਡ ਕਾਉਂਸਿਲ ਦੇ ਖੇਤਰੀ ਮੁੱਖ ਕਾਰਜਕਾਰੀ ਅਧਿਕਾਰੀ ਸਚਿਨ ਜੈਨ ਨੇ ਕਿਹਾ ਕਿ ਜਨਵਰੀ-ਮਾਰਚ ਵਿੱਚ ਗਹਿਣਿਆਂ ਦੀ ਮੰਗ ਵਿੱਚ ਮਾਮੂਲੀ ਵਾਧਾ ਹੋਇਆ ਸੀ, ਜਦੋਂ ਕਿ ਅਪ੍ਰੈਲ ਬਹੁਤ ਸ਼ਾਂਤ ਮਹੀਨਾ ਸੀ। ਪੀਐਨਜੀ ਜਵੈਲਰਜ਼ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਸੌਰਭ ਗਾਡਗਿਲ ਨੇ ਵੀ ਕਿਹਾ ਕਿ ਸੋਨੇ ਦੀਆਂ ਉੱਚੀਆਂ ਕੀਮਤਾਂ ਦਾ ਮੰਗ 'ਤੇ ਕੋਈ ਅਸਰ ਨਹੀਂ ਪਿਆ ਹੈ।

ਇਹ ਵੀ ਪੜ੍ਹੋ - 'ਸੋਨੇ' ਤੋਂ ਜ਼ਿਆਦਾ ਰਿਟਰਨ ਦੇਵੇਗੀ 'ਚਾਂਦੀ', 1 ਲੱਖ ਰੁਪਏ ਪ੍ਰਤੀ ਕਿਲੋ ਤੱਕ ਹੋ ਸਕਦੀ ਹੈ 'ਕੀਮਤ'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News