5 ਸਾਲਾਂ ’ਚ ਖਾਣਾ 71 ਫੀਸਦੀ ਹੋਇਆ ਮਹਿੰਗਾ, ਸੈਲਰੀ ਵਧੀ ਸਿਰਫ਼ 37 ਫੀਸਦੀ

Friday, May 03, 2024 - 03:55 PM (IST)

5 ਸਾਲਾਂ ’ਚ ਖਾਣਾ 71 ਫੀਸਦੀ ਹੋਇਆ ਮਹਿੰਗਾ, ਸੈਲਰੀ ਵਧੀ ਸਿਰਫ਼ 37 ਫੀਸਦੀ

ਨਵੀਂ ਦਿੱਲੀ (ਇੰਟ.) : ਲੋਕਸਭਾ ਚੋਣਾਂ 2024 ਦੌਰਾਨ ਨੇਤਾਵਾਂ ਦੇ ਮੂੰਹ ਤੋਂ ਭਾਵੇਂ ਹੀ ਮਹਿੰਗਾਈ ਦਾ ਜ਼ਿਆਦਾ ਸ਼ੋਰ ਨਹੀਂ ਸੁਣਾਈ ਦੇ ਰਿਹਾ ਹੋਵੇ ਪਰ ਜਨਤਾ ਇਸ ਤੋਂ ਪ੍ਰੇਸ਼ਾਨ ਹੈ। ਇਕ ਸਰਵੇ ਮੁਤਾਬਕ ਕਰੀਬ 23 ਫੀਸਦੀ ਲੋਕ ਇਸ ਨੂੰ ਵੱਡਾ ਚੋਣ ਮੁੱਦਾ ਮੰਨਦੇ ਵੀ ਹਨ। ਇਸੇ ਦੌਰਾਨ ਇਕ ਅੰਗਰੇਜ਼ੀ ਅਖਬਾਰ ਨੇ ਅੰਕੜਿਆਂ ਦਾ ਵਿਸ਼ਲੇਸ਼ਣ ਕਰ ਕੇ ਇਕ ਸਿੱਟਾ ਕੱਢਿਆ ਹੈ। ਇਸ ਨਾਲ ਵੀ ਇਹ ਗੱਲ ਸਾਬਿਤ ਹੁੰਦੀ ਹੈ। ਅੰਕੜਿਆਂ ਦਾ ਵਿਸ਼ਲੇਸ਼ਣ ਕਰ ਕੇ ਸਿੱਟਾ ਕੱਢਿਆ ਗਿਆ ਹੈ ਕਿ 5 ਸਾਲਾਂ ’ਚ ਜਿਥੇ ਘਰ ’ਚ ਬਣੇ ਸ਼ਾਕਾਹਾਰੀ ਖਾਣੇ ਦੀ ਥਾਲੀ ਦੀ ਔਸਤ ਕੀਮਤ 71 ਫੀਸਦੀ ਤੱਕ ਵਧ ਗਈ ਹੈ, ਉਥੇ ਇਸ ਦੌਰਾਨ ਨਿਯਮਿਤ ਨੌਕਰੀ ਕਰਨ ਵਾਲੇ ਲੋਕਾਂ ਦੀ ਮਹੀਨਾਵਾਰ ਆਮਦਨ ਸਿਰਫ 37 ਫੀਸਦੀ ਵਧੀ ਹੈ। ਹਾਲਾਂਕਿ, ਅਸਥਾਈ ਕੰਮ ਕਰਨ ਵਾਲਿਆਂ (ਕੈਜ਼ੂਅਲ ਮਜ਼ਦੂਰਾਂ) ਦੀ ਕਮਾਈ ਇਸ ਦੌਰਾਨ 67 ਫੀਸਦੀ ਵਧੀ ਹੈ ਪਰ, ਇਕ ਸੱਚ ਇਹ ਵੀ ਹੈ ਕਿ ਇਨ੍ਹਾਂ ਮਜ਼ਦੂਰਾਂ ਦੀ ਕਮਾਈ ਦਾ ਵੱਡਾ ਹਿੱਸਾ ਖਾਣ ’ਤੇ ਹੀ ਖਰਚ ਹੁੰਦਾ ਹੈ। ਮਹਾਰਾਸ਼ਟਰ ’ਚ 2 ਵਾਰ ਦਾ ਭੋਜਨ (ਸ਼ਾਕਾਹਾਰੀ) ਬਣਾਉਣ ਲਈ ਜ਼ਰੂਰੀ ਸਮੱਗਰੀ ਦੀ ਔਸਤ ਲਾਗਤ ਇਸ ਸਾਲ 79.2 ਰੁਪਏ, ਪਿਛਲੇ ਸਾਲ 64.2 ਰੁਪਏ ਅਤੇ 2019 ’ਚ 46.2 ਰੁਪਏ ਮਿਣੀ ਗਈ। ਇਸ ਤਰ੍ਹਾਂ ਮਹਾਰਾਸ਼ਟਰ ਦੇ ਇਕ ਘਰ ’ਚ ਹਰ ਦਿਨ 2 ਸ਼ਾਕਾਹਾਰੀ ਥਾਲੀਆਂ ਬਣਾਉਣ ਦੀ ਮਹੀਨਾਵਾਰ ਲਾਗਤ 2019 ’ਚ 1,386 ਰੁਪਏ ਤੋਂ ਵਧ ਕੇ 2024 ’ਚ 2,377 ਰੁਪਏ ਹੋ ਗਈ।

ਇਹ ਖ਼ਬਰ ਵੀ ਪੜ੍ਹੋ : ਸ਼ੰਭੂ ਤੇ ਖਨੌਰੀ ਮੋਰਚਿਆਂ ’ਤੇ ਡਟੇ ਕਿਸਾਨਾਂ ਵੱਲੋਂ 7 ਮਈ ਤੋਂ ਹਰਿਆਣਾ ’ਚ ‘ਕਿਸਾਨ ਯਾਤਰਾ’ ਸ਼ੁਰੂ ਕਰਨ ਦਾ ਐਲਾਨ

ਮਹਾਰਾਸ਼ਟਰ ’ਚ ਇਕ ਵਿਅਕਤੀ ਦੀ ਦੈਨਿਕ ਔਸਤ ਦਿਹਾੜੀ 2019 ’ਚ 218 ਰੁਪਏ ਪ੍ਰਤੀ ਦਿਨ ਤੋਂ ਵਧ ਕੇ 2024 ’ਚ 365 ਰੁਪਏ ਪ੍ਰਤੀ ਦਿਨ ਹੋ ਗਈ। ਇਸੇ ਮਿਆਦ ’ਚ ਮਹਾਰਾਸ਼ਟਰ ’ਚ ਇਕ ਵਿਅਕਤੀ ਦੀ ਔਸਤ ਤਨਖਾਹ 17,189 ਤੋਂ ਵਧ ਕੇ 23,549 ਰੁਪਏ ਹੋ ਗਈ। ਇਸ ਵਿਸ਼ਲੇਸ਼ਣ ਲਈ ਇਹ ਮੰਨਿਆ ਗਿਆ ਹੈ ਕਿ ਇਕ ਔਸਤ ਭਾਰਤੀ ਪਰਿਵਾਰ ਆਪਣੀਆਂ ਦੈਨਿਕ ਆਹਾਰ ਸਬੰਧੀ ਜ਼ਰੂਰਤਾਂ ਨੂੰ ਪੂਰਾ ਕਰਨ ’ਚ ਉਦੋਂ ਸਮਰੱਥ ਹੋਵੇਗਾ, ਜੇਕਰ ਉਹ ਨਾਸ਼ਤੇ, ਦੁਪਹਿਰ ਦੇ ਖਾਣੇ ਅਤੇ ਰਾਤ ਦੇ ਖਾਣੇ ’ਚ ਹਰ ਰੋਜ਼ 2 ਥਾਲੀਆਂ ਦੇ ਬਰਾਬਰ ਭੋਜਨ ਖਾਂਦਾ ਹੈ।

ਇਸ ਤਰ੍ਹਾਂ ਕੱਢੀ ਗਈ 2 ਥਾਲੀਆਂ ਦੀ ਕੀਮਤ
ਇਸ ਜਾਣਨ ਲਈ ਕਿ ਮਹਾਰਾਸ਼ਟਰ ’ਚ ਘਰ ’ਤੇ ਔਸਤਨ 2 ਸ਼ਾਕਾਹਾਰੀ ਥਾਲੀਆਂ ਦੀ ਕੀਮਤ ਕਿੰਨੀ ਹੈ, ਲਈ, ਉਸ ਨੂੰ ਬਣਾਉਣ ’ਚ ਇਸਤੇਮਾਲ ਕੀਤੀ ਜਾਣ ਵਾਲੀ ਸਮੱਗਰੀ ਦੀ ਕੀਮਤ ਕੱਢੀ ਗਈ। ਥਾਲੀ ’ਚ ਸਫੈਦ ਚੌਲ, ਤੁਅਰ ਦਾਲ, ਪਿਆਜ਼, ਲਹਸਣ, ਹਰੀ ਮਿਰਚ, ਅਦਰਕ, ਟਮਾਟਰ, ਆਲੂ, ਮਟਰ, ਆਟਾ, ਗੋਭੀ, ਤੇਲ ਅਤੇ ਨਮਕ ਦੀਆਂ 2 ਸਰਵਿੰਗ ਲਈ ਜ਼ਰੂਰੀ ਮਾਪਦੰਡ ਕੱਢੇ ਗਏ। ਇਸ ਸਾਲ ਮਾਰਚ, ਇਕ ਸਾਲ ਪਹਿਲਾਂ (2023) ਅਤੇ 5 ਸਾਲ ਪਹਿਲਾਂ (2019) ਤੱਕ ਮਹਾਰਾਸ਼ਟਰ ’ਚ ਉਨ੍ਹਾਂ ਸਮੱਗਰੀਆਂ ਨੂੰ ਖਰੀਦਣ ਦੀ ਔਸਤ ਪ੍ਰਚੂਨ ਲਾਗਤ ਖਪਤਕਾਰ ਮਾਮਲਾ ਮੰਤਰਾਲਾ ਅਤੇ ਰਾਸ਼ਟਰੀ ਬਾਗਵਾਨੀ ਬੋਰਡ ਤੋਂ ਇਕੱਠੀ ਕੀਤੀ ਗਈ ਸੀ। ਮਹਿੰਗਾਈ ਦਾ ਹਾਲ ਇਕ ਰਿਪੋਰਟ ਮੁਤਾਬਿਕ ਮਾਰਚ 2024 ’ਚ ਸ਼ਾਕਾਹਾਰੀ ਥਾਲੀ ਦੀ ਕੀਮਤ 7 ਫੀਸਦੀ ਵਧ ਕੇ 27.3 ਰੁਪਏ ਹੋ ਗਈ, ਜਦੋਂਕਿ ਮਾਰਚ 2023 ’ਚ ਇਹ 25.5 ਰੁਪਏ ਸੀ। ਕ੍ਰਿਸਿਲ ਰੇਟਿੰਗ ਏਜੰਸੀ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਇਸ ਮਿਆਦ ’ਚ ਮਾਸਾਹਾਰੀ ਥਾਲੀ ਦੀ ਕੀਮਤ 59.2 ਰੁਪਏ ਤੋਂ 7 ਫੀਸਦੀ ਘੱਟ ਹੋ ਕੇ 54.9 ਰੁਪਏ ਹੋ ਗਈ।

ਇਹ ਖ਼ਬਰ ਵੀ ਪੜ੍ਹੋ : ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ 15 ਖ਼ਰਚਾ ਨਿਗਰਾਨ ਨਿਯੁਕਤ 

‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Anuradha

Content Editor

Related News