ਟੈਕਸਾਸ ''ਚ ਬਾਲਣ ਲਿਜਾ ਰਹੀ ਕਿਸ਼ਤੀ ਪੁਲ ਨਾਲ ਟਕਰਾਈ, 2000 ਗੈਲਨ ਤੇਲ ਡਿੱਗਣ ਦਾ ਖਦਸ਼ਾ
Friday, May 17, 2024 - 02:53 PM (IST)
ਗੈਲਵੈਸਟਨ (ਏਜੰਸੀ): ਅਮਰੀਕਾ ਦੇ ਟੈਕਸਾਸ ਦੇ ਗੈਲਵੈਸਟਨ ਨੇੜੇ ਬਾਲਣ ਲੈ ਕੇ ਜਾ ਰਹੀ ਕਿਸ਼ਤੀ ਪੁਲ ਨਾਲ ਟਕਰਾ ਗਈ। ਇਸ ਟੱਕਰ ਕਾਰਨ 2,000 ਗੈਲਨ ਤੇਲ ਪਾਣੀ ਵਿਚ ਡਿੱਗਣ ਦੀ ਸੰਭਾਵਨਾ ਹੈ। ਅਮਰੀਕੀ ਕੋਸਟ ਗਾਰਡ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਤੱਟ ਰੱਖਿਅਕ ਬਲ ਨੇ ਦੱਸਿਆ ਕਿ ਟੱਗਬੋਟ (ਕਿਸ਼ਤੀਆਂ ਨੂੰ ਖਿੱਚਣ ਜਾਂ ਧੱਕਾ ਦੇਣ ਲਈ ਵਰਤੀ ਜਾਣ ਵਾਲੀ ਕਿਸ਼ਤੀ) ਤੋਂ ਵੱਖ ਹੋਣ ਤੋਂ ਬਾਅਦ ਬੁੱਧਵਾਰ ਨੂੰ ਪੈਲੀਕਨ ਆਈਲੈਂਡ ਕਾਜ਼ਵੇਅ ਇੱਕ ਇੱਕ ਖੰਭੇ ਨਾਲ ਟਕਰਾ ਗਿਆ, ਜਿਸ ਨਾਲ ਪੁਲ ਅੰਸ਼ਕ ਤੌਰ 'ਤੇ ਢਹਿ ਗਿਆ ਅਤੇ ਪੈਲੀਕਨ ਆਈਲੈਂਡ ਨੂੰ ਜੋੜਨ ਵਾਲੀ ਇਕਲੌਤੀ ਸੜਕ ਕੱਟੀ ਗਈ।
ਪੜ੍ਹੋ ਇਹ ਅਹਿਮ ਖ਼ਬਰ-ਟੈਕਸਾਸ 'ਚ ਭਿਆਨਕ ਤੂਫਾਨ ਨੇ ਮਚਾਈ ਤਬਾਹੀ, ਚਾਰ ਲੋਕਾਂ ਦੀ ਮੌਤ
ਮਾਰਟਿਨ ਮਰੀਨ ਦੇ ਵਾਈਸ ਪ੍ਰੈਜ਼ੀਡੈਂਟ ਰਿਕ ਫ੍ਰੀਡ ਨੇ ਇਕ ਨਿਊਜ਼ ਕਾਨਫਰੰਸ ਨੂੰ ਦੱਸਿਆ ਕਿ ਜਹਾਜ਼ ਵਿਚ 30,000 ਬੈਰਲ ਤੇਲ ਰੱਖਣ ਦੀ ਸਮਰੱਥਾ ਸੀ ਪਰ ਜਦੋਂ ਇਹ ਪੁਲ ਨਾਲ ਟਕਰਾਇਆ ਤਾਂ ਇਸ ਵਿਚ 23,000 ਬੈਰਲ ਤੇਲ ਸੀ। ਕੋਸਟ ਗਾਰਡ ਕੈਪਟਨ ਕੀਥ ਡੋਨੋਹੁਏ ਨੇ ਕਿਹਾ,"ਸਾਡੇ ਸ਼ੁਰੂਆਤੀ ਅੰਦਾਜ਼ੇ ਮੁਤਾਬਕ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਪਾਣੀ ਵਿੱਚ ਘੱਟ ਤੇਲ ਡਿੱਗਿਆ ਹੈ।" ਇਸ ਤੋਂ ਇਲਾਵਾ ਕਿਸ਼ਤੀ ਤੋਂ 5,640 ਗੈਲਨ ਵਾਧੂ ਤੇਲ ਬਰਾਮਦ ਕੀਤਾ ਗਿਆ ਹੈ ਜੋ ਪਾਣੀ ਵਿੱਚ ਨਹੀਂ ਗਿਆ ਸੀ। ਯੂ.ਐਸ ਕੋਸਟ ਗਾਰਡ ਨੇ ਦੱਸਿਆ ਕਿ 2,000 ਗੈਲਨ ਤੇਲ ਪਾਣੀ ਵਿੱਚ ਡਿੱਗਣ ਦੀ ਸੰਭਾਵਨਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।