ਪਾਕਿਸਤਾਨ: ਕਲਾਸ ਰੂਮ ''ਚ ਡਿੱਗਾ ਪੱਖਾ, ਮਹਿਲਾ ਅਧਿਆਪਕ ਜ਼ਖ਼ਮੀ
Sunday, May 12, 2024 - 01:51 PM (IST)
ਪੇਸ਼ਾਵਰ (ਏਐਨਆਈ): ਪਾਕਿਸਤਾਨ ਵਿਖੇ ਖੈਬਰ ਪਖਤੂਨਖਵਾ (ਕੇਪੀ) ਵਿੱਚ ਇੱਕ ਸਰਕਾਰੀ ਸਕੂਲ ਦੀ ਅਧਿਆਪਕਾ ਉਸ ਸਮੇਂ ਜ਼ਖਮੀ ਹੋ ਗਈ, ਜਦੋਂ ਇੱਕ ਕਲਾਸ ਸੈਸ਼ਨ ਦੌਰਾਨ ਛੱਤ ਵਾਲਾ ਪੱਖਾ ਉਸ Äਤੇ ਡਿੱਗ ਗਿਆ। ਏ.ਆਰ.ਵਾਈ ਨਿਊਜ਼ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ARY ਨਿਊਜ਼ ਦੁਆਰਾ ਵੀਡੀਓ ਵਿੱਚ ਕੈਦ ਇਹ ਘਟਨਾ ਪੇਸ਼ਾਵਰ ਦੇ ਚੁਗਲ ਪੁਰਾ ਖੇਤਰ ਦੇ ਸਰਕਾਰੀ ਗਰਲਜ਼ ਪ੍ਰਾਇਮਰੀ ਸਕੂਲ ਵਿੱਚ ਉਸ ਸਮੇਂ ਵਾਪਰੀ, ਜਦੋਂ ਅਧਿਆਪਕ ਪਾਠ ਪੜ੍ਹਾ ਰਿਹਾ ਸੀ।
ਪੜ੍ਹੋ ਇਹ ਅਹਿਮ ਖ਼ਬਰ-ਨੇਪਾਲ ਦੇ ਪਰਬਤਾਰੋਹੀ ਕਾਮੀ ਰੀਤਾ ਦਾ ਕਮਾਲ, ਰਿਕਾਰਡ 29ਵੀਂ ਵਾਰ ਮਾਊਂਟ ਐਵਰੈਸਟ ਕੀਤਾ ਸਰ
ARY ਨਿਊਜ਼ ਅਨੁਸਾਰ ਹਾਦਸੇ ਤੋਂ ਬਾਅਦ ਸਕੂਲ ਦੇ ਸਟਾਫ ਦੁਆਰਾ ਅਧਿਆਪਕ ਨੂੰ ਤੁਰੰਤ ਇੱਕ ਨੇੜਲੇ ਪ੍ਰਾਈਵੇਟ ਹਸਪਤਾਲ ਵਿੱਚ ਲਿਜਾਇਆ ਗਿਆ। ਪੱਖੇ ਦੇ ਅਚਾਨਕ ਡਿੱਗਣ ਨਾਲ ਵਿਦਿਆਰਥੀਆਂ ਵਿੱਚ ਦਹਿਸ਼ਤ ਫੈਲ ਗਈ, ਜਿਸ ਕਾਰਨ ਉਹ ਚੀਕਾਂ ਮਾਰਨ ਲੱਗੇ ਅਤੇ ਘਬਰਾਹਟ ਵਿਚ ਭੱਜਣ ਲੱਗੇ। ਐਸ.ਡੀ.ਓ ਸਿੱਖਿਆ ਸ਼ਮੀਮ ਅਖਤਰ ਨੇ ਘਟਨਾ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਸਕੂਲ ਦੀ ਇਮਾਰਤ 1916 ਤੋਂ ਪਹਿਲਾਂ ਦੀ ਹੈ ਅਤੇ ਖਸਤਾ ਹਾਲਤ ਵਿੱਚ ਹੈ। ਉਸਨੇ ਅੱਗੇ ਕਿਹਾ, "ਅਸੀਂ ਸਿੱਖਿਆ ਵਿਭਾਗ ਨੂੰ ਇੱਕ ਰਿਪੋਰਟ ਭੇਜ ਦਿੱਤੀ ਹੈ ਪਰ ਬਦਕਿਸਮਤੀ ਨਾਲ, ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ, ਜਿਸ ਨਾਲ ਬੱਚੇ ਖ਼ਤਰਨਾਕ ਹਾਲਤਾਂ ਵਿੱਚ ਪੜ੍ਹ ਰਹੇ ਹਨ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।