ਸਰਹੱਦੀ ਖੇਤਰ ਪਿੰਡ ਚੌਤਰਾ ਦੇ ਖੇਤਾਂ ''ਚ ਡਿੱਗਾ ਹੋਇਆ ਡਰੋਨ ਬਰਾਮਦ
Thursday, May 02, 2024 - 02:33 PM (IST)

ਦੌਰਾਂਗਲਾ/ਦੀਨਾਨਗਰ(ਹਰਜਿੰਦਰ ਸਿੰਘ ਗੋਰਾਇਆ)- ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਪੁਲਸ ਸਟੇਸ਼ਨ ਦੌਰਾਂਗਲਾ ਦੇ ਸਰਹੱਦੀ ਖੇਤਰ ਦੇ ਪਿੰਡ ਚੌਤਰਾ ਵਿਖੇ ਖੇਤਾਂ ਵਿੱਚੋਂ ਜ਼ਮੀਨ 'ਤੇ ਡਿੱਗਿਆ ਹੋਇਆ ਇੱਕ ਡਰੋਨ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਹ ਵੀ ਪੜ੍ਹੋ- ਇਟਲੀ ’ਚ ਸਿੱਖ ਭਾਈਚਾਰੇ ਨੂੰ ਮਿਲੀ ਵੱਡੀ ਰਾਹਤ, ਟ੍ਰੈਵਲ ਕਰਨ ਮੌਕੇ ਕਿਰਪਾਨ ਰੱਖਣ ’ਤੇ ਹੁਣ ਨਹੀਂ ਹੋਵੇਗਾ ਪਰਚਾ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਦੀਨਾਨਗਰ ਸੁਖਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਵਿਲੇਜ ਡਿਫੈਂਸ ਕਮੇਟੀ ਦੇ ਕਿਸੇ ਮੈਂਬਰ ਨੇ ਫੋਨ ਕਰਕੇ ਦੱਸਿਆ ਕਿ ਪਿੰਡ ਚੌਤਰਾ ਦੇ ਆਲੇ-ਦੁਆਲੇ ਘੁੰਮ ਰਿਹਾ ਇੱਕ ਡਰੋਨ ਜੋ ਜ਼ਮੀਨ ਤੇ ਡਿੱਗ ਗਿਆ ਹੈ। ਪੁਲਸ ਵੱਲੋਂ ਮੌਕੇ 'ਤੇ ਫੋਰਸ ਸਮੇਤ ਫੋਨ 'ਚ ਦੇਖਿਆ ਗਿਆ ਤਾਂ ਇਹ ਡਰੋਨ ਸਕੂਲ ਦੇ ਨੇੜੇ ਖੇਤਾਂ ਵਿੱਚ ਪਿਆ ਹੋਇਆ ਸੀ।
ਇਹ ਵੀ ਪੜ੍ਹੋ- ਤਰਨਤਾਰਨ 'ਚ ਵੱਡੀ ਵਾਰਦਾਤ, ਧਾਰਮਿਕ ਸਥਾਨ ਕੋਲ ਸਿਗਰਟ ਪੀਣ ਤੋਂ ਰੋਕਣ ਵਾਲੇ ਵਿਅਕਤੀ ਦਾ ਕਤਲ
ਇਸ ਡਰੋਨ ਨਾਲ 3 ਬੀ ਕੈਮਰਾ ਅਤੇ 32 ਜੀ. ਬੀ. ਮੈਮੋਰੀ ਵਾਲਾ ਇਕ ਕਾਰਡ ਲੱਗਾ ਹੋਇਆ ਸੀ। ਇਸ ਡਰੋਨ ਨੂੰ ਬੀ. ਐੱਸ. ਐੱਫ਼. ਦੇ ਅਧਿਕਾਰੀਆਂ ਵੱਲੋਂ ਇਸ ਦੀ ਜਾਂਚ ਪੜਤਾਲ ਕਰਨ ਲਈ ਤਕਨੀਕੀ ਫੋਰੈਸਿਕ ਟੀਮ ਨੂੰ ਦਿੱਲੀ ਵਿਖੇ ਭੇਜ ਦਿੱਤਾ ਗਿਆ। ਉਧਰ ਦੂਜੇ ਪਾਸੇ ਦੌਰਾਂਗਲਾ ਪੁਲਸ ਵੱਲੋਂ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਘਰ ’ਚ ਇਕੱਲੀ ਰਹਿੰਦੀ ਔਰਤ ਦਾ ਬੇਰਹਿਮੀ ਨਾਲ ਕਤਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8