ਜਨ ਓਸ਼ਧੀ ਕੇਂਦਰ ਤੋਂ ਖਰੀਦੋ 10 ਰੁਪਏ ''ਚ 4 ਸੈਨੇਟਰੀ ਨੈਪਕਿਨ

07/23/2019 7:15:00 PM

ਨਵੀਂ ਦਿੱਲੀ— ਔਰਤਾਂ ਦੀ ਬਿਹਤਰ ਸਿਹਤ ਦੇਖਭਾਲ ਤੇ ਮਹਾਮਾਰੀ ਦੇ ਦਿਨਾਂ 'ਚ ਇੰਫੈਕਸ਼ਨ ਨਾਲ ਬਚਾਅ ਨੂੰ ਲੈ ਕੇ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਕਈ ਪ੍ਰੋਗਰਾਮ ਚੱਲ ਰਹੇ ਹਨ। ਇਨ੍ਹਾਂ ਸਾਰਿਆਂ ਦੇ ਬਾਵਜੂਦ ਦਿਹਾਤੀ ਇਲਾਕਿਆਂ ਦੀ ਕਰੀਬ 40 ਫੀਸਦੀ ਔਰਤਾਂ ਅਨਹਾਇਜੈਨਿਕ ਤਰੀਕੇ ਨਾਲ ਇਸਤੇਮਾਲ ਕਰਦੀ ਹਨ। ਇਸ ਦਾ ਉਨ੍ਹਾਂ ਦੀ ਸਿਹਤ 'ਤੇ ਸਿੱਧਾ ਅਸਰ ਪੈ ਰਿਹਾ ਹੈ। ਇਸ ਨੂੰ ਧਿਆਨ 'ਚ ਰੱਖਦੇ ਹੋਏ ਪ੍ਰਧਾਨ ਮੰਤਰੀ ਜਨ ਓਸ਼ਧੀ ਯੋਜਨਾ (PMJAY) ਦੇ ਤਹਿਤ ਜ਼ਿਲੇ ਦੇ ਸਾਰੇ ਰਾਸ਼ਨ ਦੁਕਾਨਾਂ ਨਾਲ ਜਨ ਸੁਵਿਧਾ ਕੇਂਦਰਾਂ 'ਤੇ ਸੈਨੇਟਰੀ ਨੈਪਕਿਨ ਦੀ ਵਿਵਸਥਾ ਕੀਤੀ ਗਈ ਹੈ।

ਸਰਕਾਰ ਦਾ ਮੰਨਣਾ ਹੈ ਕਿ ਔਰਤਾਂ ਰਾਸ਼ਨ ਖਰੀਦਣ ਸਮੇਂ ਹੀ ਨੈਪਕਿਨ ਨੂੰ ਖਰੀਦ ਸਕਣਗੀਆਂ। ਇਸ ਯੋਜਨਾ ਦੇ ਤਹਿਤ, 'ਸੈਨੇਟਰੀ ਨੈਪਕਿਨ ਦੇ ਪ੍ਰਤੀ ਪੈਡ ਦੀ ਕੀਮਤ 2.50 ਰੁਪਏ ਤੈਅ ਕੀਤੀ ਗਈ ਹੈ। ਸੈਨੇਟਰੀ ਨੈਪਕਿਨ ਦੇ ਇਕ ਪੈਕੇਟ 'ਚ 4 ਪੈਡ ਹੁੰਦੇ ਹਨ ਅਤੇ ਇਸ ਦੀ ਕੀਮਤ 10 ਰੁਪਏ ਹੈ। ਦੱਸ ਦਈਏ ਕਿ ਪ੍ਰਧਾਨ ਮੰਤਰੀ ਜਨ ਓਸ਼ਧੀ ਯੋਜਨਾ ਦਾ ਟੀਚਾ ਲੋਕਾਂ ਨੂੰ ਸਸਤੀ ਕੀਮਤ 'ਤੇ ਦਵਾ ਮੁਹੱਈਆ ਕਰਵਾਉਣਾ ਹੈ। PMJAY ਕੇਂਦਰ ਸਰਕਾਰ ਦੀ ਅਭਿਲਾਸ਼ੀ ਯੋਜਨਾਵਾਂ 'ਚੋਂ ਇਕ ਹੈ।

ਹੁਣ ਤਕ ਸੈਨੇਟਰੀ ਨੈਪਕਿਨ ਦੇ 28 ਲੱਕ ਪੈਕ ਵੇਚੇ ਗਏ ਹਨ
ਪ੍ਰਧਾਨ ਮੰਤਰੀ ਭਾਰਤੀ ਜਨਧਨ ਕੇਂਦਰਾਂ ਦੇ ਜ਼ਰੀਏ 'ਜਨ ਓਸ਼ਧੀ ਸੁਵਿਧਾ' ਸੈਨੇਟਰੀ ਨੈਪਕਿਨ ਦੀ ਵਿਕਰੀ ਸਾਲ 2018-19 'ਚ ਸ਼ੁਰੂ ਹੋਈ। ਹੁਣ ਤਕ 'ਜਨ ਓਸ਼ਧੀ ਸੁਵਿਧਾ' ਸੈਨੇਟਰੀ ਨੈਪਕਿਨ ਦੇ 28 ਲੱਖ ਪੈਕ ਵੇਚੇ ਗਏ ਹਨ। PMJAY ਦੇ ਤਹਿਤ ਹੁਣ ਤਕ ਦੇਸ਼ਭਰ 'ਚ 5449 ਰਿਟੇਲ ਆਉਟਲੇਟ ਖੋਲ੍ਹੇ ਗਏ ਹਨ। ਇਸ ਦੇ ਤਹਿਤ ਵੇਚੀ ਜਾਣ ਵਾਲੀ ਦਵਾਈਆਂ ਦੇ ਲਾਜਿਸਟਿਕਸ ਤੇ ਵੰਢ ਦੇ ਲਈ ਤਿੰਨ ਆਧੁਨਿਕ ਗੋਦਾਮ ਸਥਾਪਿਤ ਕੀਤੇ ਗਏ ਹਨ ਜੋ ਕਿ ਗੁਰੂਗ੍ਰਾਮ, ਬੈਂਗਲੁਰੂ ਤੇ ਗੁਹਾਟੀ 'ਚ ਹੈ। ਇਸ ਗੱਲ ਦੀ ਜਾਣਕਾਰੀ ਕੇਂਦਰੀ ਰਸਾਇਣ ਤੇ ਖਾਦ ਮੰਤਰੀ ਡੀ.ਵੀ. ਸਦਾਨੰਦ ਗੌੜਾ ਨੇ ਲੋਕ ਸਭਾ 'ਚ ਇਕ ਸਵਾਲ ਦੇ ਲਿਖਿਤ ਜਵਾਬ 'ਚ ਦਿੱਤੀ ਹੈ।


Inder Prajapati

Content Editor

Related News