‘ਤਿੱਖੀ ਧੁੱਪ’ ’ਚ ਪ੍ਰੇਸ਼ਾਨੀ : ਮੁੰਬਈ-ਜੰਮੂਤਵੀ ਵਰਗੀਆਂ ਟਰੇਨਾਂ ਨੇ ਕਰਵਾਈ 3-4 ਘੰਟੇ ਉਡੀਕ, ਜਨ-ਸੇਵਾ 7 ਘੰਟੇ ਲੇਟ

Tuesday, Jun 18, 2024 - 04:11 AM (IST)

‘ਤਿੱਖੀ ਧੁੱਪ’ ’ਚ ਪ੍ਰੇਸ਼ਾਨੀ : ਮੁੰਬਈ-ਜੰਮੂਤਵੀ ਵਰਗੀਆਂ ਟਰੇਨਾਂ ਨੇ ਕਰਵਾਈ 3-4 ਘੰਟੇ ਉਡੀਕ, ਜਨ-ਸੇਵਾ 7 ਘੰਟੇ ਲੇਟ

ਜਲੰਧਰ (ਪੁਨੀਤ) – ਟਰੇਨਾਂ ਦੇ ਲੇਟ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਦੁਪਹਿਰੇ ਪਹੁੰਚਣ ਵਾਲੀਆਂ ਕਈ ਟਰੇਨਾਂ ਸ਼ਾਮ ਅਤੇ ਰਾਤ ਨੂੰ ਪਹੁੰਚੀਆਂ, ਜਿਸ ਨਾਲ ਯਾਤਰੀਆਂ ਦੀਆਂ ਦਿੱਕਤਾਂ ਵਿਚ ਵਾਧਾ ਹੋਇਆ ਕਿਉਂਕਿ ਤਿੱਖੀ ਧੁੱਪ ਵਿਚ ਸਟੇਸ਼ਨ ਪਹੁੰਚੇ ਯਾਤਰੀਆਂ ਨੂੰ ਭਿਆਨਕ ਗਰਮੀ ਵਿਚਕਾਰ ਲੰਮੀ ਉਡੀਕ ਕਰਨੀ ਪਈ। ਅੰਮ੍ਰਿਤਸਰ ਜਾਣ ਵਾਲੀ 14617 ਜਨ-ਸੇਵਾ ਐਕਸਪ੍ਰੈੱਸ (ਪੂਰਨੀਆਂ ਕੋਟ) ਜਲੰਧਰ ਦੇ ਆਪਣੇ ਨਿਰਧਾਰਿਤ ਸਮੇਂ ਦੁਪਹਿਰ 3 ਵਜੇ ਤੋਂ ਸਾਢੇ 8 ਘੰਟੇ ਦੀ ਦੇਰੀ ਨਾਲ 10.30 ਦੇ ਲੱਗਭਗ ਸਟੇਸ਼ਨ ’ਤੇ ਆਈ। ਇਸ ਕਾਰਨ ਦੁਪਹਿਰ ਤੋਂ ਆਏ ਯਾਤਰੀਆਂ ਨੂੰ ਕਾਫੀ ਦਿੱਕਤਾਂ ਉਠਾਉਣ ’ਤੇ ਮਜਬੂਰ ਹੋਣਾ ਪਿਆ।

ਇਹ ਵੀ ਪੜ੍ਹੋ- ਲੱਦਾਖ ਤੋਂ ਝਾਰਖੰਡ ਤੱਕ, ਉੱਤਰ-ਪੱਛਮੀ ਭਾਰਤ 'ਚ ਗਰਮੀ ਦਾ ਪ੍ਰਕੋਪ

14649 ਸਰਯੂ-ਯਮੁਨਾ ਦੁਪਹਿਰ 3.23 ਤੋਂ ਲੱਗਭਗ 2 ਘੰਟੇ ਦੀ ਦੇਰੀ ਨਾਲ 5.23 ’ਤੇ ਸਟੇਸ਼ਨ ਪਹੁੰਚੀ। ਦੁਪਹਿਰ ਦੇ ਸਮੇਂ ਦੇਰੀ ਨਾਲ ਆਉਣ ਵਾਲੀਆਂ ਟਰੇਨਾਂ ਵਿਚ ਮੁੰਬਈ ਤੋਂ ਅੰਮ੍ਰਿਤਸਰ ਜਾਣ ਵਾਲੀ 11057 ਦੁਪਹਿਰ 2.15 ਦੇ ਆਪਣੇ ਸਮੇਂ ਤੋਂ 2.40 ਘੰਟੇ ਦੀ ਦੇਰੀ ਨਾਲ 4.55 ਵਜੇ ਸਟੇਸ਼ਨ ’ਤੇ ਆਈ। ਇਸੇ ਤਰ੍ਹਾਂ ਦੁਪਹਿਰ 3.25 ’ਤੇ ਆਉਣ ਵਾਲੀ 11078 ਜੰਮੂਤਵੀ-ਪੁਣੇ ਸ਼ਾਮ 6.50 ਵਜੇ ਪੁੱਜੀ ਅਤੇ ਸਵਾ 3 ਘੰਟੇ ਦੀ ਉਡੀਕ ਕਰਵਾਈ। ਦੁਪਹਿਰ 2.20 ਵਜੇ ਆਉਣ ਵਾਲੀ ਹਿਮਗਿਰੀ ਐਕਸਪ੍ਰੈੱਸ ਢਾਈ ਘੰਟੇ ਦੀ ਦੇਰੀ ਨਾਲ ਸ਼ਾਮ 5 ਵਜੇ ਪਹੁੰਚੀ।

ਪਸ਼ਚਿਮ ਐਕਸਪ੍ਰੈੱਸ 12925 ਲੱਗਭਗ ਇਕ ਘੰਟੇ ਦੀ ਦੇਰੀ ਨਾਲ ਪੁੱਜੀ। ਉਥੇ ਹੀ, 18310 ਸੰਭਲਪੁਰ ਐਕਸਪ੍ਰੈੱਸ 1.18 ਘੰਟੇ ਦੀ ਦੇਰੀ ਨਾਲ ਆਈ। ਟਰੇਨ ਨੰਬਰ 15531 ਸਹਰਸਾ-ਅੰਮ੍ਰਿਤਸਰ ਆਪਣੇ ਨਿਰਧਾਰਿਤ ਸਮੇਂ ਸਵੇਰੇ 11.10 ਤੋਂ 1.14 ਘੰਟੇ ਦੀ ਦੇਰੀ ਨਾਲ 12.24 ਵਜੇ ਸਟੇਸ਼ਨ ’ਤੇ ਪੁੱਜੀ। ਲੁਧਿਆਣਾ ਤੋਂ ਅੰਮ੍ਰਿਤਸਰ ਜਾਣ ਵਾਲੀ 04591 ਸਵੇਰੇ 9.45 ਤੋਂ 1.25 ਘੰਟੇ ਦੀ ਦੇਰੀ ਨਾਲ 11.10 ’ਤੇ ਪੁੱਜੀ। ਬਾੜਮੇਰ ਤੋਂ ਜੰਮੂਤਵੀ ਜਾਣ ਵਾਲੀ 14661 ਲੱਗਭਗ ਇਕ ਘੰਟਾ ਲੇਟ ਰਹੀ। ਇਸ ਸਭ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਵੀ ਪੜ੍ਹੋ- ਕੁੜੀਆਂ ਨੂੰ ਬੰਧਕ ਬਣਾ ਕੇ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਹੇਠ 9 ਵਿਅਕਤੀਆਂ ਖ਼ਿਲਾਫ਼ ਕੇਸ ਦਰਜ

ਅੰਮ੍ਰਿਤਸਰ ਤੋਂ ਵਿਸ਼ਾਖਾਪਟਨਮ ਅਤੇ ਦੁਰਗ ਜਾਣ ਵਾਲੀਆਂ ਟਰੇਨਾਂ ਰਹਿਣਗੀਆਂ ਰੱਦ
ਰੇਲਵੇ ਵੱਲੋਂ ਜਾਰੀ ਕੀਤੀ ਗਈ ਸੂਚਨਾ ਮੁਤਾਬਕ ਕਈ ਟਰੇਨਾਂ ਆਉਣ ਵਾਲੇ ਦਿਨਾਂ ਵਿਚ ਰੱਦ ਰਹਿਣਗੀਆਂ, ਜਿਸ ਕਾਰਨ ਇਨ੍ਹਾਂ ਟਰੇਨਾਂ ਦੀ ਪਹਿਲਾਂ ਤੋਂ ਬੁਕਿੰਗ ਕਰਵਾਉਣ ਵਾਲੇ ਯਾਤਰੀਆਂ ਨੂੰ ਪੂਰਾ ਰਿਫੰਡ ਦਿੱਤਾ ਜਾਵੇਗਾ। ਇਸੇ ਸਿਲਸਿਲੇ ਵਿਚ ਵਿਸ਼ਾਖਾਪਟਨਮ ਤੋਂ ਅੰਮ੍ਰਿਤਸਰ ਜਾਣ ਵਾਲੀ ਟਰੇਨ ਨੰਬਰ 20807 ਨੂੰ ਜੁਲਾਈ ਮਹੀਨੇ ਦੀ 5, 6 ਅਤੇ 9 ਤਰੀਕ ਨੂੰ ਰੱਦ ਰੱਖਿਆ ਜਾਵੇਗਾ। ਵਾਪਸੀ ’ਤੇ 20808 ਟਰੇਨ ਨੰਬਰ 6, 7 ਅਤੇ 10 ਜੁਲਾਈ ਨੂੰ ਨਹੀਂ ਚੱਲੇਗੀ।

ਵਿਭਾਗ ਵੱਲੋਂ ਸਮਾਂ ਰਹਿੰਦੇ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਤਾਂ ਕਿ ਉਕਤ ਟਰੇਨ ਸਬੰਧੀ ਯਾਤਰੀ ਦੂਜੀਆਂ ਟਰੇਨਾਂ ਵਿਚ ਆਪਣੀਆਂ ਟਿਕਟਾਂ ਦੀ ਬੁਕਿੰਗ ਆਦਿ ਕਰਵਾ ਲੈਣ। ਇਸੇ ਤਰ੍ਹਾਂ ਊਧਮਪੁਰ ਤੋਂ ਦੁਰਗ ਜਾਣ ਵਾਲੀ 12550 ਦੀ 11 ਜੁਲਾਈ, 20847 ਦੀ 3 ਜੁਲਾਈ, ਜਦੋਂ ਕਿ 20848 ਦੀ 5 ਜੁਲਾਈ ਨੂੰ ਆਵਾਜਾਈ ਨਹੀਂ ਹੋਵੇਗੀ। ਉਕਤ ਟਰੇਨਾਂ ਰੱਦ ਰਹਿਣਗੀਆਂ।

ਇਹ ਵੀ ਪੜ੍ਹੋ- ਵਾਰੰਟੀ ਸਮੇਂ ਦੌਰਾਨ ਮੋਬਾਈਲ ਡਿਸਪਲੇ ਹੋਈ ਖ਼ਰਾਬ , ਕੰਪਨੀ ਨੂੰ 8 ਹਜ਼ਾਰ ਰੁਪਏ ਹਰਜਾਨਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇                             

https://whatsapp.com/channel/0029Va94hsaHAdNVur4L170e


author

Inder Prajapati

Content Editor

Related News