ਮਹਾਰਾਸ਼ਟਰ ਪਹੁੰਚਿਆ ਮਾਨਸੂਨ, 10 ਜੂਨ ਤੱਕ ਮੁੰਬਈ ’ਚ ਦਸਤਕ ਦੇਣ ਦੀ ਸੰਭਾਵਨਾ

06/06/2024 8:50:32 PM

ਮੁੰਬਈ, (ਭਾਸ਼ਾ)- ਦੱਖਣ-ਪੱਛਮੀ ਮਾਨਸੂਨ ਵੀਰਵਾਰ ਨੂੰ ਮਹਾਰਾਸ਼ਟਰ ਪਹੁੰਚ ਗਿਆ, ਜਿਸ ਨਾਲ ਸੂਬੇ ਨੂੰ ਕੁਝ ਰਾਹਤ ਮਿਲੀ। ਭਿਆਨਕ ਗਰਮੀ ਅਤੇ ਪਾਣੀ ਦੇ ਗੰਭੀਰ ਸੰਕਟ ਨਾਲ ਜੂਝ ਰਹੇ ਇਲਾਕਿਆਂ ਨੂੰ ਮਾਨਸੂਨ ਆਉਣ ਨਾਲ ਵਿਸ਼ੇਸ਼ ਰਾਹਤ ਮਿਲੀ।

ਭਾਰਤ ਮੌਸਮ ਵਿਭਾਗ (ਆਈ. ਐੱਮ. ਡੀ.) ਦੇ ਵਿਗਿਆਨੀ ਸੁਨੀਲ ਕਾਂਬਲੇ ਨੇ ਦੱਸਿਆ ਕਿ ਮਾਨਸੂਨ ਦੱਖਣੀ ਕੋਂਕਣ ਦੇ ਸਿੰਧੂਦੁਰਗ ਜ਼ਿਲੇ ਅਤੇ ਪੱਛਮੀ ਮਹਾਰਾਸ਼ਟਰ ਦੇ ਸਾਂਗਲੀ ਅਤੇ ਕੋਲ੍ਹਾਪੁਰ ’ਚ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਕਿ 9 ਤੋਂ 10 ਜੂਨ ਦਰਮਿਆਨ ਮਾਨਸੂਨ ਮੁੰਬਈ ਪਹੁੰਚ ਸਕਦਾ ਹੈ। ਮਹਾਰਾਸ਼ਟਰ ਦੇ ਕਈ ਹਿੱਸਿਆਂ ’ਚ ਲੋਕ ਪਾਣੀ ਦੇ ਗੰਭੀਰ ਸੰਕਟ ਨਾਲ ਜੂਝ ਰਹੇ ਹਨ। ਇਸ ਦੇ ਨਾਲ ਹੀ ਗਰਮੀ ਕਾਰਨ ਸਥਿਤੀ ਹੋਰ ਵੀ ਖਰਾਬ ਹੋ ਗਈ ਹੈ। ਅਧਿਕਾਰਕ ਅੰਕੜਿਆਂ ਅਨੁਸਾਰ, ਸੂਬੇ ਦੇ 34 ਜ਼ਿਲਿਆਂ ਦੇ 11,565 ਪਿੰਡਾਂ ਅਤੇ ਬਸਤੀਆਂ ਨੂੰ ਵੀਰਵਾਰ ਤੱਕ ਸਰਕਾਰੀ ਅਤੇ ਨਿੱਜੀ ਟੈਂਕਰਾਂ ਰਾਹੀਂ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ।


Rakesh

Content Editor

Related News