ਲੋਕ ਸਭਾ ਚੋਣਾਂ: 4 ਸੀਟਾਂ ਦੇ 10 ਹਿੱਸਿਆਂ ਵਿਚ ਹੀ ਹੋਈ 70 ਫ਼ੀਸਦੀ ਤੋਂ ਵੱਧ ਵੋਟਿੰਗ, 9 ਸੀਟਾਂ ਨਹੀਂ ਛੋਹ ਸਕੀਆਂ ਅੰਕੜਾ

06/03/2024 3:50:28 PM

ਚੰਡੀਗੜ੍ਹ (ਵੈੱਬ ਡੈਸਕ): ਲੋਕ ਸਭਾ ਚੋਣਾਂ 2024 ਲਈ ਪੰਜਾਬ ਵਿਚ 1 ਜੂਨ ਨੂੰ ਵੋਟਿੰਗ ਹੋ ਚੁੱਕੀ ਹੈ। 4 ਜੂਨ ਨੂੰ ਚੋਣ ਨਤੀਜਿਆਂ ਦਾ ਐਲਾਨ ਕੀਤਾ ਜਾਣਾ ਹੈ। ਇਸ ਵਾਰ ਪੰਜਾਬ ਵਿਚ 62.80 ਫ਼ੀਸਦੀ ਵੋਟਿੰਗ ਹੋਈ ਹੈ। ਚੋਣ ਕਮਿਸ਼ਨ ਵੱਲੋਂ ਇਸ ਵਾਰ 70 ਪਾਰ ਦਾ ਟੀਚਾ ਮਿੱਥਿਆ ਗਿਆ ਸੀ, ਪਰ ਪੰਜਾਬ ਦੇ ਇਕ ਵੀ ਲੋਕ ਸਭਾ ਹਲਕੇ ਵਿਚ ਇਹ ਟੀਚਾ ਹਾਸਲ ਨਹੀਂ ਹੋ ਸਕਿਆ। ਪੰਜਾਬ ਦੇ 13 ਲੋਕ ਸਭਾ ਹਲਕਿਆਂ ਵਿਚੋਂ ਬਠਿੰਡਾ ਵਿਚ ਸਭ ਤੋਂ ਵੱਧ 69.36 ਫ਼ੀਸਦੀ ਜਦਕਿ ਅੰਮ੍ਰਿਤਸਰ 56.06 ਫ਼ੀਸਦੀ ਵੋਟਿੰਗ ਹੋਈ ਹੈ। 13 ਹਲਕਿਆਂ ਵਿਚੋਂ ਸਿਰਫ਼ 4 ਹਲਕਿਆਂ ਅਧੀਨ ਪੈਂਦੇ 10 ਇਲਾਕਿਆਂ ਵਿਚ ਹੀ 70 ਫ਼ੀਸਦੀ ਤੋਂ ਵੱਧ ਵੋਟਿੰਗ ਹੋ ਸਕੀ।

ਇਹ ਖ਼ਬਰ ਵੀ ਪੜ੍ਹੋ - ਸਿਆਸੀ ਸਰਗਰਮੀਆਂ 'ਚ ਸ਼ਾਮਲ ਹੋਣ ਵਾਲੇ ਸਰਕਾਰੀ ਮੁਲਾਜ਼ਮਾਂ ਖ਼ਿਲਾਫ਼ ਐਕਸ਼ਨ! ਫੇਸਬੁੱਕ ਪੋਸਟ ਵੇਖ ਕੀਤਾ ਸਸਪੈਂਡ

 ਚੋਣ ਕਮਿਸ਼ਨ ਵੱਲੋਂ ਐਤਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਦੀ ਘੋਖ ਕੀਤੀ ਜਾਵੇ ਤਾਂ ਪਤਾ ਲੱਗਦਾ ਹੈ ਕਿ ਬਠਿੰਡਾ ਹਲਕੇ ਅਧੀਨ ਪੈਂਦੇ 4 ਹਿੱਸਿਆਂ ਵਿਚ ਹੀ 70 ਫ਼ੀਸਦੀ ਤੋਂ ਵੱਧ ਵੋਟਿੰਗ ਹੋਈ ਹੈ। ਇਸ ਤੋਂ ਬਾਅਦ ਗੁਰਦਾਸਪੁਰ 'ਚ 3, ਫਿਰੋਜ਼ਪੁਰ 'ਚ 2 ਅਤੇ ਖਡੂਰ ਸਾਹਿਬ 'ਚ 1 ਇਲਾਕੇ 'ਚ ਹੀ 70 ਫ਼ੀਸਦੀ ਤੋਂ ਵੱਧ ਵੋਟਿੰਗ ਹੋ ਸਕੀ। ਬਾਕੀ 9 ਲੋਕ ਸਭਾ ਹਲਕਿਆਂ- ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਹੁਸ਼ਿਆਰਪੁਰ, ਅਨੰਦਪੁਰ ਸਾਹਿਬ, ਫ਼ਤਿਹਗੜ੍ਹ ਸਾਹਿਬ, ਫ਼ਰੀਦਕੋਟ, ਸੰਗਰੂਰ ਅਤੇ ਪਟਿਆਲਾ ਦੇ ਕਿਸੇ ਵੀ ਇਲਾਕੇ ਵਿਚ 70 ਫ਼ੀਸਦੀ ਤੋਂ ਵੱਧ ਵੋਟਿੰਗ ਨਹੀਂ ਹੋ ਸਕੀ। ਅੰਮ੍ਰਿਤਸਰ ਦੇ 2 ਇਲਾਕਿਆਂ ਵਿਚ ਤਾਂ ਅੱਧੇ ਵੋਟਰ ਵੀ ਵੋਟ ਪਾਉਣ ਨਹੀਂ ਪਹੁੰਚੇ, ਅੰਮ੍ਰਿਤਸਰ ਵੈਸਟ ਵਿਚ 48.1 ਅਤੇ ਅੰਮ੍ਰਿਤਸਰ ਸਾਊਥ ਵਿਚ 49.73 ਫ਼ੀਸਦੀ ਵੋਟਿੰਗ ਹੀ ਹੋ ਸਕੀ। 

ਇਹ ਖ਼ਬਰ ਵੀ ਪੜ੍ਹੋ - ਖ਼ੂਨ ਹੋਇਆ ਪਾਣੀ! ਮਾਂ ਨੇ 4 ਮਾਸੂਮ ਬੱਚਿਆਂ ਨਾਲ ਜੋ ਕੀਤਾ ਜਾਣ ਰਹਿ ਜਾਓਗੇ ਦੰਗ

ਬਠਿੰਡਾ ਦੇ ਅਧੀਨ ਪੈਂਦੇ 4 ਹਲਕਿਆਂ ਸਰਦੂਲਗੜ੍ਹ 'ਚ 73.72, ਬੁਡਲਾਢਾ 'ਚ 72.62, ਲੰਬੀ 'ਚ 71.95 ਅਤੇ ਮੌੜ 'ਚ 70.13 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ। ਗੁਰਦਾਸਪੁਰ ਅਧੀਨ ਪੈਂਦੇ ਸੁਜਾਨਪੁਰ 'ਚ 73.71, ਭੋਆ 'ਚ 71.21 ਅਤੇ ਪਠਾਨਕੋਟ 'ਚ 70.16 ਫ਼ੀਸਦੀ ਵੋਟਿੰਗ ਹੋਈ। ਇਸੇ ਤਰ੍ਹਾਂ ਫਿਰੋਜ਼ਪੁਰ ਅਧੀਨ ਪੈਂਦੇ ਫਾਜ਼ਿਲਕਾ 'ਚ 71.83 ਅਤੇ ਗੁਰੂ ਹਰ ਸਹਾਏ 'ਚ 71.30 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ। ਖਡੂਰ ਸਾਹਿਬ ਦੇ ਅਧੀਨ ਪੈਂਦੇ ਜ਼ੀਰਾ ਹਲਕੇ ਵਿਚ ਸਭ ਤੋਂ ਵੱਧ 70.97 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News