ਕਾਰ ਬੇਕਾਬੂ ਹੋ ਕੇ ਪਲਟੀ, ਇੱਕੋ ਪਰਿਵਾਰ ਦੇ 4 ਮੈਂਬਰ ਜ਼ਖ਼ਮੀ

Friday, Jun 14, 2024 - 06:01 PM (IST)

ਕਾਰ ਬੇਕਾਬੂ ਹੋ ਕੇ ਪਲਟੀ, ਇੱਕੋ ਪਰਿਵਾਰ ਦੇ 4 ਮੈਂਬਰ ਜ਼ਖ਼ਮੀ

ਤਪਾ ਮੰਡੀ(ਸ਼ਾਮ,ਗਰਗ)-ਬਰਨਾਲਾ-ਬਠਿੰਡਾ ਮੁੱਖ ਮਾਰਗ ਤੇ ਪਿੰਡ ਮਹਿਤਾ ਕੱਟ ਨੇੜੇ ਇੱਕ ਕਾਰ ਬੇਕਾਬੂ ਹੋਕੇ ਇਕੋ ਪਰਿਵਾਰ ਦੇ 4 ਮੈਂਬਰਾਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਕਾਰ ਮਾਲਕ ਗੌਰਵ ਬਾਂਸਲ ਅਪਣੀ ਪਤਨੀ ਰੀਟਾ ਰਾਣੀ, ਭਰਾ ਸੰਜੀਵ ਕੁਮਾਰ ਅਤੇ ਪਿਤਾ ਬਲਦੇਵ ਰਾਜ ਨਾਲ ਬਰਨਾਲਾ ਤੋਂ ਬਠਿੰਡਾ ਦਵਾਈ ਲੈਣ ਜਾ ਰਹੇ ਸੀ, ਅਚਾਨਕ ਪਿੰਡ ਮਹਿਤਾ ਕੋਲ ਕਾਰ ਬੇਕਾਬੂ ਹੋਕੇ ਖਤਾਨਾਂ ਜਾ ਪਲਟੀ। 

ਇਹ ਵੀ ਪੜ੍ਹੋ- ਪੰਜਾਬ 'ਚ 65 ਸਾਲਾਂ ਤੋਂ ਬਾਅਦ ਰਿਕਾਰਡ ਤੋੜ ਗਰਮੀ, ਮੌਸਮ ਵਿਭਾਗ ਵਲੋਂ ਅਗਲੇ 5 ਦਿਨਾਂ ਲਈ ਅਲਰਟ ਜਾਰੀ

ਖੇਤਾਂ ‘ਚ ਕੰਮ ਕਰਦੇ ਕਿਸਾਨਾਂ, ਮਜ਼ਦੂਰਾਂ ਅਤੇ ਰਾਹਗੀਰਾਂ ਨੂੰ ਤੁਰੰਤ ਪਤਾ ਲੱਗਦੈ ਹੀ ਕਾਰ ਸਵਾਰਾਂ ਨੂੰ ਬਾਹਰ ਕੱਢਕੇ ਮਿੰਨੀ ਸਹਾਰਾ ਕਲੱਬ ਦੇ ਵਾਲੰਟੀਅਰਾਂ ਨੇ ਤੁਰੰਤ ਘਟਨਾ ਥਾਂ ਤੇ ਪਹੁੰਚਕੇ ਮੁੱਢਲੀ ਸਹਾਇਤਾ ਦੇਣ ਉਪਰੰਤ ਬਰਨਾਲਾ ਤੋਂ ਆਏ ਪਰਿਵਾਰਿਕ ਮੈਂਬਰਾਂ ਨਾਲ ਵਾਪਸ ਚਲੇ ਗਏ। ਇਸ ਘਟਨਾ ‘ਚ ਕਾਰ ਸਵਾਰਾਂ ਦੇ ਮਾਮੂਲੀ ਚੋਟਾਂ ਲੱਗੀਆਂ ਸੀ ਪਰ ਵਾਲ-ਵਾਲ ਬਚ ਗਏ,ਪਰ ਕਾਰ ਨੁਕਸਾਨੀ ਗਈ। 

ਇਹ ਵੀ ਪੜ੍ਹੋ- ਸੁਖਜਿੰਦਰ ਸਿੰਘ ਰੰਧਾਵਾ ਨੇ ਵਿਧਾਇਕੀ ਤੋਂ  ਦਿੱਤਾ ਅਸਤੀਫ਼ਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Shivani Bassan

Content Editor

Related News