ਪਿਛਲੇ 4 ਦਹਾਕਿਆਂ ’ਚ 40 ਫ਼ੀਸਦੀ ਵਧੀ ਨਾਈਟਰਸ ਆਕਸਾਈਡ ਦੀ ਨਿਕਾਸੀ, ਚੀਨ ਸਭ ਤੋਂ ਵੱਡਾ ਹਿੱਸੇਦਾਰ

06/12/2024 6:38:34 PM

ਨਵੀਂ ਦਿੱਲੀ (ਭਾਸ਼ਾ) - ਧਰਤੀ ਨੂੰ ਗਰਮ ਕਰਨ ਵਾਲੀ ਨਾਈਟਰਸ ਆਕਸਾਈਡ (ਐੱਨ2ਓ) ਦੀ ਨਿਕਾਸੀ ’ਚ ਸਾਲ 1980 ਤੋਂ 2020 ਦੇ ਦਰਮਿਆਨ 40 ਫ਼ੀਸਦੀ ਦਾ ਵਾਧਾ ਹੋਇਆ ਹੈ। ਇਸ ਗੈਸ ਦੀ ਨਿਕਾਸੀ ’ਚ ਚੀਨ ਸਭ ਤੋਂ ਵੱਡਾ ਹਿੱਸੇਦਾਰ ਹੈ, ਜਿਸ ਤੋਂ ਬਾਅਦ ਭਾਰਤ ਅਤੇ ਅਮਰੀਕਾ ਦਾ ਸਥਾਨ ਹੈ। ਇਕ ਨਵੀਂ ਰਿਪੋਰਟ ’ਚ ਇਸ ਗੱਲ ਦੀ ਜਾਣਕਾਰੀ ਸਾਹਮਣੇ ਆਈ ਹੈ।

ਇਹ ਵੀ ਪੜ੍ਹੋ - IND vs PAK ਮੈਚ ਦਾ ਵਲੌਗ ਬਣਾਉਣ ਵਾਲੇ YouTuber ਦਾ ਪਾਕਿ 'ਚ ਗੋਲੀਆਂ ਮਾਰ ਕੇ ਕਤਲ

ਜਲਵਾਯੂ ਵਿਗਿਆਨੀਆਂ ਦੇ ਇਕ ਸਮੂਹ ‘ਗਲੋਬਲ ਕਾਰਬਨ ਪ੍ਰਾਜੈਕਟ’ ਵੱਲੋਂ ਕੀਤੇ ਗਏ ਅਧਿਐਨ ’ਚ ਇਹ ਵੀ ਸਾਹਮਣੇ ਆਇਆ ਕਿ ਪਿਛਲੇ ਦਹਾਕੇ ’ਚ 74 ਫ਼ੀਸਦੀ ਨਾਈਟਰਸ ਆਕਸਾਈਡ ਨਿਕਾਸੀ ਖੇਤੀਬਾੜੀ ’ਚ ਨਾਈਟਰੋਜਨ ਖਾਦਾਂ ਅਤੇ ਪਸ਼ੂ ਖੁਰਾਕ ਦੀ ਵਰਤੋਂ ਨਾਲ ਹੋਇਆ ਹੈ। ਇਸ ਅਧਿਐਨ ਮੁਤਾਬਕ, ਨਾਈਟਰਸ ਆਕਸਾਈਡ ਦੀ ਨਿਕਾਸੀ ਕਰਨ ਵਾਲੇ ਚੋਟੀ ਦੇ 10 ਦੇਸ਼ਾਂ ’ਚ ਚੀਨ, ਭਾਰਤ, ਅਮਰੀਕਾ, ਬ੍ਰਾਜ਼ੀਲ, ਰੂਸ, ਪਾਕਿਸਤਾਨ, ਆਸਟ੍ਰੇਲੀਆ, ਇੰਡੋਨੇਸ਼ੀਆ, ਤੁਰਕੀ ਅਤੇ ਕੈਨਾਡਾ ਹਨ।

ਇਹ ਵੀ ਪੜ੍ਹੋ - ਮੈਕਸੀਕੋ 'ਚ ਵੱਡੀ ਵਾਰਦਾਤ: ਹਥਿਆਰਬੰਦ ਵਿਅਕਤੀਆਂ ਨੇ ਦੋ ਬੱਚਿਆਂ ਤੇ 4 ਔਰਤਾਂ ਨੂੰ ਉਤਾਰਿਆ ਮੌਤ ਦੇ ਘਾਟ

ਕਾਰਬਨ ਡਾਇਆਕਸਾਈਡ ਅਤੇ ਮੀਥੇਨ ਤੋਂ ਬਾਅਦ ਨਾਈਟਰਸ ਆਕਸਾਈਡ ਤੀਜੀ ਸਭ ਤੋਂ ਮਹੱਤਵਪੂਰਣ ਗਰੀਨਹਾਊਸ ਗੈਸ ਹੈ ਅਤੇ ਪਿਛਲੇ 100 ਸਾਲਾਂ ’ਚ ਇਹ ਗੈਸ ਕਾਰਬਨ ਡਾਇਆਕਸਾਈਡ ਨਾਲੋਂ 273 ਗੁਣਾ ਜ਼ਿਆਦਾ ਅਸਰਕਾਰਕ ਰਹੀ ਹੈ। ਗਰੀਨਹਾਊਸ ਗੈਸਾਂ ਦੀ ਨਿਕਾਸੀ ’ਚ ਵਾਧੇ ਤੋਂ ਪਹਿਲਾਂ ਹੀ ਧਰਤੀ ਦੀ ਸਤ੍ਹਾ ਦਾ ਔਸਤ ਤਾਪਮਾਨ ਸਾਲ 1850-1900 ਦੇ ਔਸਤ ਦੇ ਮੁਕਾਬਲੇ 1.15 ਡਿਗਰੀ ਸੈਲਸੀਅਸ ਤੱਕ ਵਧ ਚੁੱਕਾ ਹੈ। ਮਨੁੱਖ ਵੱਲੋਂ ਪੈਦਾ ਕੀਤੀ ਨਾਈਟਰਸ ਆਕਸਾਈਡ ਨਿਕਾਸੀ ਤਾਪਮਾਨ ’ਚ ਲੱਗਭਗ 0.1 ਡਿਗਰੀ ਦੇ ਵਾਧੇ ਦਾ ਯੋਗਦਾਨ ਦਿੰਦੀ ਹੈ।

ਇਹ ਵੀ ਪੜ੍ਹੋ - ਸਹੁੰ ਚੁੱਕਣ ਤੋਂ ਬਾਅਦ PM ਮੋਦੀ ਨੇ ਟਰੂਡੋ ਨੂੰ ਦਿੱਤਾ ਕਰਾਰਾ ਜਵਾਬ, ਹਰ ਪਾਸੇ ਹੋ ਰਹੀ ਚਰਚਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News