ਘਰ ਦੇ ਬਾਹਰ ਬੈਠੇ 4 ਲੋਕਾਂ ਨੂੰ ਕੀਤਾ ਜ਼ਖ਼ਮੀ, 5 ਵਿਅਕਤੀਆਂ ''ਤੇ ਮਾਮਲਾ ਦਰਜ

06/10/2024 12:41:30 PM

ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)- ਘਰ ਦੇ ਸਾਹਮਣੇ ਬਣੀ ਸੀਮਿੰਟ ਦੀ ਕੁਰਸੀ ’ਤੇ ਬੈਠੇ 4 ਲੋਕਾਂ ’ਤੇ ਦਸਤੀ ਹਥਿਆਰਾਂ ਨਾਲ ਹਮਲਾ ਕਰਕੇ ਜ਼ਖ਼ਮੀ ਕਰਨ ਦੇ ਮਾਮਲੇ ’ਚ ਹਲਕਾ ਦੀਨਾਨਗਰ ਅਧੀਨ ਆਉਂਦੇ ਪੁਲਸ ਥਾਣਾ ਬਹਿਰਾਮਪੁਰ ਪੁਲਸ ਨੇ 5 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ-  ਸੁਨਾਮ 'ਚ ਵੱਡਾ ਹਾਦਸਾ, ਸ਼ੈਲਰ ਦੀ ਕੰਧ ਡਿੱਗਣ ਕਾਰਨ 3 ਮਜ਼ਦੂਰਾਂ ਦੀ ਦਰਦਨਾਕ ਮੌਤ

ਇਸ ਸਬੰਧੀ ਸਬ ਇੰਸਪੈਕਟਰ ਸੁਲੱਖਣ ਸਿੰਘ ਨੇ ਦੱਸਿਆ ਕਿ ਅਰੁਣ ਸੈਣੀ ਪੁੱਤਰ ਕ੍ਰਿਸ਼ਨ ਸੈਣੀ ਵਾਸੀ ਦੋਦਵਾਂ ਥਾਣਾ ਬਹਿਰਾਮਪੁਰ ਨੇ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਪਿੰਡ ਦੇ ਹੋਰ ਵਿਅਕਤੀ ਬਾਲ ਕ੍ਰਿਸ਼ਨ ਸੈਣੀ, ਪੰਕਜ ਸੈਣੀ, ਮੋਹਿਤ ਸੈਣੀ ਦੇ ਨਾਲ ਘਰ ਦੇ ਸਾਹਮਣੇ ਬਣੀ ਸੀਮਿੰਟ ਦੀ ਕੁਰਸੀ ਤੇ ਬੈਠੇ ਸਨ ਕਿ ਅਚਾਨਕ ਦੋਸੀ ਭਗਵਾਨ ਦਾਸ, ਸਰਬਜੀਤ ਭਗਤ, ਸਿਮਰਨਜੀਤ ਭਗਤ, ਬੇਵੀ ਭਗਤ ਪਤਨੀ ਭਗਵਾਨ ਦਾਸ, ਕੀਮਤ ਰਾਜ ਪੁੱਤਰ ਹੰਸ ਰਾਜ ਵਾਸੀਆਨ ਪਿੰਡ ਦੋਦਵਾਂ ਨੇ ਦਸਤੀ ਹਥਿਆਰਾਂ ਨਾਲ ਸੱਟਾ ਮਾਰ ਕੇ ਉਸ ਨੂੰ ਅਤੇ ਉਸ ਦੇ ਸਾਥੀ ਬਾਲ ਕ੍ਰਿਸ਼ਨ ਸੈਣੀ, ਪੰਕਜ ਸੈਣੀ, ਮੋਹਿਤ ਸੈਣੀ ਨੂੰ ਜ਼ਖ਼ਮੀ ਕਰ ਦਿੱਤਾ। ਉਸ ਵੱਲੋਂ ਰੋਲਾ ਪਾਉਣ 'ਤੇ ਸਾਰੇ ਦੋਸ਼ੀ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਭੱਜ ਗਏ। ਪੁਲਸ ਅਧਿਕਾਰੀ ਨੇ ਦੱਸਿਆ ਕਿ ਝਗੜੇ ਦੀ ਵਜ੍ਹਾ ਪਾਰਟੀਬਾਜ਼ੀ ਹੈ।

ਇਹ ਵੀ ਪੜ੍ਹੋ- ਪਹਿਲਾਂ ਵਿਅਕਤੀ ਨੂੰ ਕੁੜੀ ਨੇ ਕੀਤੀ ਅਸ਼ਲੀਲ ਵੀਡੀਓ ਕਾਲ, ਫਿਰ ਕੀਤਾ ਉਹ ਜੋ ਸੋਚਿਆ ਵੀ ਨਾ ਸੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Shivani Bassan

Content Editor

Related News