ਚੇਨਈ ਹਵਾਈ ਅੱਡੇ ਤੋਂ 7.58 ਕਰੋੜ ਰੁਪਏ ਦਾ ਸੋਨਾ ਜ਼ਬਤ, 10 ਮੁਸਾਫਰ ਗ੍ਰਿਫਤਾਰ
Wednesday, Jun 26, 2024 - 01:05 AM (IST)

ਚੇਨਈ, (ਭਾਸ਼ਾ)- ਤਾਮਿਲਨਾਡੂ ਦੇ ਚੇਨਈ ਹਵਾਈ ਅੱਡੇ ਤੋਂ 7.58 ਕਰੋੜ ਰੁਪਏ ਦੀ ਕੀਮਤ ਦਾ ਕਰੀਬ 12 ਕਿਲੋ ਸੋਨਾ ਬਰਾਮਦ ਕੀਤਾ ਗਿਆ ਹੈ। ਇਸ ਸਬੰਧੀ 10 ਮੁਸਾਫਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਕਸਟਮ ਵਿਭਾਗ ਮੁਤਾਬਕ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ ਤੋਂ ਮਿਲੀ ਖੁਫੀਆ ਜਾਣਕਾਰੀ ਦੇ ਆਧਾਰ ਤੇ ਕਸਟਮ ਅਧਿਕਾਰੀਆਂ ਨੇ ਦੁਬਈ ਤੇ ਆਬੂ ਧਾਬੀ ਤੋਂ ਆ ਰਹੇ 10 ਮੁਸਾਫਰਾਂ ਨੂੰ ਰੋਕਿਆ।
ਮੁੱਖ ਕਸਟਮ ਕਮਿਸ਼ਨਰ ਆਰ. ਸ੍ਰੀਨਿਵਾਸ ਨਾਇਕ ਵੱਲੋਂ ਜਾਰੀ ਇਕ ਅਧਿਕਾਰਤ ਬਿਆਨ ’ਚ ਕਿਹਾ ਗਿਆ ਹੈ ਕਿ ਮੁਸਾਫਰਾਂ ਦੀ ਮੁੱਢਲੀ ਜਾਂਚ ਤੋਂ ਪਤਾ ਲੱਗਾ ਸੀ ਕਿ ਉਨ੍ਹਾਂ ਦੇ ਸਾਮਾਨ ’ਚ ਸੋਨੇ ਦੇ ਬਿਸਕੁਟ ਸਨ । ਇਨ੍ਹਾਂ ਨੂੰ ਉਨ੍ਹਾਂ ਆਪਣੇ ਅੰਡਰਗਾਰਮੈਂਟਸ ’ਚ ਪੇਸਟ ਦੇ ਰੂਪ ’ਚ ਲੁਕੋਇਆ ਹੋਇਆ ਸੀ।