ਪੰਜਾਬ 'ਚ ਰਿਕਾਰਡ ਤੋੜ ਗਰਮੀ ਕਾਰਨ 4 ਹੋਰ ਲੋਕਾਂ ਦੀ ਮੌਤ, ਜਾਰੀ ਹੋਇਆ ਹੈ Alert, ਰਹੋ ਬਚ ਕੇ
Wednesday, May 29, 2024 - 11:33 AM (IST)
ਬਠਿੰਡਾ (ਸੁਖਵਿੰਦਰ) : ਪੰਜਾਬ 'ਚ ਅੱਗ ਵਰ੍ਹਾਊ ਗਰਮੀ ਦੇ ਕਹਿਰ ਨੇ ਲੋਕਾਂ ਦਾ ਜਿਊਣਾ ਮੁਹਾਲ ਕੀਤਾ ਹੋਇਆ ਹੈ। ਗਰਮੀ ਕਾਰਨ ਹੁਣ ਤੱਕ ਕਈ ਲੋਕਾਂ ਦੀ ਜਾਨ ਜਾ ਚੁੱਕੀ ਹੈ। ਜੇਕਰ ਬਠਿੰਡਾ ਦੀ ਗੱਲ ਕੀਤੀ ਜਾਵੇ ਤਾਂ ਸ਼ਹਿਰ 'ਚ ਵੱਖ-ਵੱਖ ਥਾਵਾਂ 'ਤੇ ਗਰਮੀ ਕਾਰਨ 4 ਲੋਕਾਂ ਦੀ ਮੌਤ ਹੋ ਗਈ। ਗਰਮੀ ਕਾਰਨ 2 ਵਿਅਕਤੀਆਂ ਦੀ ਰੇਲਵੇ ਸਟੇਸ਼ਨ ’ਤੇ ਮੌਤ ਹੋ ਗਈ, ਜਦੋਂ ਕਿ ਇਕ ਹੋਰ ਵਿਅਕਤੀ ਦੀ ਗੁਡਜ਼ ਵੇਅਰਹਾਊਸ ਰੋਡ ’ਤੇ ਮੌਤ ਹੋ ਗਈ।
ਇਹ ਵੀ ਪੜ੍ਹੋ : ਅਰਵਿੰਦ ਕੇਜਰੀਵਾਲ ਅੱਜ ਚੰਡੀਗੜ੍ਹ ’ਚ, ਮਨੀਸ਼ ਤਿਵਾੜੀ ਦੇ ਹੱਕ 'ਚ ਕੱਢਣਗੇ ਰੋਡ ਸ਼ੋਅ
ਤਿੰਨੇਂ ਬੇਘਰ ਅਤੇ ਬੇਸਹਾਰਾ ਸਨ ਅਤੇ ਉਨ੍ਹਾਂ ਕੋਲ ਕੋਈ ਵੀ ਦਸਤਾਵੇਜ਼ ਨਹੀਂ ਮਿਲਿਆ, ਜਿਸ ਰਾਹੀਂ ਉਨ੍ਹਾਂ ਦੀ ਪਛਾਣ ਕੀਤੀ ਜਾ ਸਕੇ। ਇਸੇ ਤਰ੍ਹਾਂ ਗਿੱਦੜਬਾਹਾ ਦੇ ਰਹਿਣ ਵਾਲੇ ਮੁਕੰਦ ਲਾਲ (60) ਦੀ ਮਾਲ ਰੋਡ ’ਤੇ ਗਰਮੀ ਕਾਰਨ ਮੌਤ ਹੋ ਗਈ, ਜਿਸ ਦੀ ਲਾਸ਼ ਨੂੰ ਸੰਸਥਾ ਦੇ ਮੈਂਬਰਾਂ ਨੇ ਸਿਵਲ ਹਸਪਤਾਲ ਪਹੁੰਚਾਇਆ। ਗਿਆ। ਇਨ੍ਹਾਂ ਮਾਮਲਿਆਂ ’ਚ ਥਾਣਾ ਜੀ. ਆਰ. ਪੀ. ਅਤੇ ਥਾਣਾ ਸਦਰ ਪੁਲਸ ਅਗਲੀ ਕਾਰਵਾਈ ਕਰ ਰਹੀ ਹੈ।
ਇਹ ਵੀ ਪੜ੍ਹੋ : 85 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਨੇ ਪਾਈ ਵੋਟ, ਚੋਣ ਅਧਿਕਾਰੀ ਦੀ ਅਗਵਾਈ ਹੇਠ ਕਰਵਾਈ ਵੋਟਿੰਗ
ਇਸ ਤੋਂ ਇਲਾਵਾ ਸੰਤਪੁਰਾ ਰੋਡ ਅਤੇ ਮਾਲ ਗੋਦਾਮ ਰੋਡ ’ਤੇ ਗਰਮੀ ਕਾਰਨ 2 ਵਿਅਕਤੀ ਬੇਹੋਸ਼ ਹੋ ਗਏ ਅਤੇ ਸੰਸਥਾ ਨੇ ਉਨ੍ਹਾਂ ਨੂੰ ਹਸਪਤਾਲ ਪਹੁੰਚਾ ਕੇ ਇਲਾਜ ਕਰਵਾਇਆ। ਜ਼ਿਲ੍ਹੇ 'ਚ ਗਰਮੀ ਦਾ ਕਹਿਰ ਲਗਾਤਾਰ ਜਾਰੀ ਹੈ ਅਤੇ ਬੇਘਰੇ ਅਤੇ ਬੇਸਹਾਰਾ ਲੋਕ ਇਸ ਦਾ ਖਮਿਆਜ਼ਾ ਭੁਗਤ ਰਹੇ ਹਨ। ਮੰਗਲਵਾਰ ਨੂੰ ਜ਼ਿਲ੍ਹੇ 'ਚ 47.2 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਅਤੇ ਪੂਰਾ ਦਿਨ ਆਸਮਾਨ ਤੋਂ ਅੱਗ ਵਰ੍ਹਦੀ ਰਹੀ। ਕੜਾਕੇ ਦੀ ਗਰਮੀ ਕਾਰਨ ਲੋਕ ਆਪਣੇ ਘਰਾਂ 'ਚ ਹੀ ਬੰਦ ਹੋ ਕੇ ਰਹਿ ਗਏ ਹਨ, ਜਦੋਂ ਕਿ ਬਾਜ਼ਾਰਾਂ ਅਤੇ ਮੁੱਖ ਸੜਕਾਂ ’ਤੇ ਦਿਨ ਭਰ ਸੰਨਾਟਾ ਛਾਇਆ ਰਿਹਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8