ਵੱਖ-ਵੱਖ ਕਾਰੋਬਾਰੀ ਖੇਤਰਾਂ 'ਚ ਸੁਧਾਰ ਦਿਸ ਰਿਹਾ ਹੈ: ਆਈ. ਟੀ. ਸੀ. ਚੇਅਰਮੈਨ

Thursday, Aug 12, 2021 - 06:04 PM (IST)

ਵੱਖ-ਵੱਖ ਕਾਰੋਬਾਰੀ ਖੇਤਰਾਂ 'ਚ ਸੁਧਾਰ ਦਿਸ ਰਿਹਾ ਹੈ: ਆਈ. ਟੀ. ਸੀ. ਚੇਅਰਮੈਨ

ਕੋਲਕਾਤਾ- ਸਿਗਰਟ ਤੋਂ ਲੈ ਕੇ ਹੋਟਲ ਕਾਰੋਬਾਰ ਕਰਨ ਵਾਲੀ ਕੰਪਨੀ ਆਈ. ਟੀ. ਸੀ. ਲਿਮਟਿਡ ਨੇ ਵੀਰਵਾਰ ਨੂੰ ਕਿਹਾ ਕਿ ਸਾਰੀਆਂ ਕਾਰੋਬਾਰੀ ਸ਼੍ਰੇਣੀਆਂ ਵਿਚ ਸਪੱਸ਼ਟ ਤੌਰ 'ਤੇ ਸੁਧਾਰ ਦਿਖਾਈ ਦੇ ਰਿਹਾ ਹੈ ਪਰ ਅਜੇ ਵੀ ਕੁਝ ਖੇਤਰ ਹਨ ਜਿੱਥੇ ਅੜਿੱਕੇ ਬਣੇ ਹੋਏ ਹਨ।

ਕੰਪਨੀ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਸੰਜੀਵ ਪੁਰੀ ਨੇ ਇੱਥੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਕੋਵਿਡ-19 ਮਹਾਮਾਰੀ ਵਿਚਕਾਰ ਪੇਂਡੂ ਅਰਥਵਿਵਸਥਾ ਅੱਗੇ ਵੱਧ ਰਹੀ ਹੈ। ਉੱਥੇ ਹੀ ਆਧੁਨਿਕ ਵਪਾਰ ਤੇ ਰਵਾਇਤੀ ਪ੍ਰਣਾਲੀਆਂ ਵਿਚ ਵੀ ਸੁਧਾਰ ਵੇਖਿਆ ਜਾ ਸਕਦਾ ਹੈ।


ਪੁਰੀ ਨੇ ਕਿਹਾ, "ਸਾਰੀਆਂ ਸ਼੍ਰੇਣੀਆਂ ਵਿਚ ਸਪੱਸ਼ਟ ਸੁਧਾਰ ਹੋਇਆ ਹੈ। ਇਹੀ ਅਸੀਂ ਅੱਜ ਬਾਜ਼ਾਰ ਵਿਚ ਵੇਖ ਰਹੇ ਹਾਂ। ਸ਼੍ਰੇਣੀਆਂ ਵਿਚ ਸੁਧਾਰ ਸਪੱਸ਼ਟ ਤੌਰ 'ਤੇ ਵੇਖਿਆ ਜਾ ਸਕਦਾ ਹੈ। ਹਾਲਾਂਕਿ, ਕੁਝ ਖੇਤਰਾਂ ਵਿਚ ਸਮੱਸਿਆਵਾਂ ਅਜੇ ਵੀ ਕਾਇਮ ਹਨ।" ਉਨ੍ਹਾਂ ਕਿਹਾ ਕਿ ਸਿਹਤ ਅਤੇ ਸਫਾਈ ਉਤਪਾਦਾਂ ਦੀ ਵਿਕਰੀ ਵਧੀ ਸੀ ਪਰ ਹੁਣ ਉਨ੍ਹਾਂ ਵਿਚ ਨਰਮੀ ਆਈ ਹੈ, ਜੋ ਕਿ ਆਮ ਗੱਲ ਹੈ। ਹਾਲਾਂਕਿ, ਕੋਵਿਡ ਦੀ ਤੀਜੀ ਲਹਿਰ ਦੀ ਸੰਭਾਵਨਾ ਕਾਰਨ ਨੇੜਲੇ ਭਵਿੱਖ ਵਿਚ ਅਨਿਸ਼ਚਿਤ ਬਣੀ ਹੋਈ ਹੈ। ਪੁਰੀ ਨੇ ਕਿਹਾ ਕਿ ਕੰਪਨੀ ਭਵਿੱਖ ਵਿੱਚ 2 ਬਿਲੀਅਨ ਡਾਲਰ ਦਾ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ। ਉਨ੍ਹਾਂ ਹੋਟਲ ਵਪਾਰ ਨੂੰ ਲੈ ਕੇ ਕਿਹਾ ਕਿ ਇਹ ਖੇਤਰ ਮਹਾਮਾਰੀ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਅਤੇ ਇਸ ਲਈ ਰਣਨੀਤੀ ਬਣ ਰਹੀ ਹੈ।


author

Sanjeev

Content Editor

Related News