GST ਵਿਕਰੀ ਰਿਟਰਨ ਭਰਨ ਦੀ ਸਮਾਂ ਹੱਦ 23 ਅਪ੍ਰੈਲ ਤੱਕ ਵਧੀ

04/21/2019 7:58:24 AM

ਨਵੀਂ ਦਿੱਲੀ— ਸਰਕਾਰ ਨੇ ਕਾਰੋਬਾਰੀਆਂ ਲਈ ਮਾਰਚ ਮਹੀਨੇ ਦੀ ਸੰਖੇਪਤ ਵਿਕਰੀ ਰਿਟਰਨ ਜੀ. ਐੱਸ. ਟੀ. ਆਰ-3 ਬੀ ਭਰਨ ਦੀ ਸਮਾਂ ਹੱਦ 3 ਦਿਨ ਵਧਾ ਕੇ 23 ਅਪ੍ਰੈਲ ਕਰ ਦਿੱਤੀ ਹੈ। ਗੁਡਸ ਐਂਡ ਸਰਵਿਸ ਟੈਕਸ (ਜੀ. ਐੱਸ. ਟੀ.) ਪੋਰਟਲ 'ਜੀ. ਐੱਸ.ਟੀ. ਡਾਟ ਗਾਵ ਡਾਟ ਇਨ' ਅਨੁਸਾਰ ਮਾਰਚ 2019 ਦੀ ਟੈਕਸ ਮਿਆਦ ਲਈ ਜੀ.ਐੱਸ. ਟੀ.-3 ਬੀ ਭਰਨ ਦੀ ਆਖਰੀ ਮਿਤੀ ਵਧਾ ਦਿੱਤੀ ਗਈ ਹੈ।

ਹੁਣ ਤੱਕ ਮਾਰਚ ਲਈ ਸੰਖੇਪਤ ਵਿਕਰੀ ਰਿਟਰਨ ਭਰਨ ਦੀ ਸਮਾਂ ਹੱਦ 20 ਅਪ੍ਰੈਲ ਸੀ।ਏ. ਐੱਮ. ਆਰ. ਜੀ. ਐਂਡ ਐਸੋਸੀਏਟਸ ਦੇ ਹਿੱਸੇਦਾਰ ਰਜਤ ਮੋਹਨ ਨੇ ਕਿਹਾ,''ਜੀ. ਐੱਸ.ਟੀ. ਐੱਨ. ਵਿਚ ਤਕਨੀਕੀ ਖਾਮੀਆਂ ਕਾਰਨ ਰਿਟਰਨ ਭਰਨ ਦੀ ਸਮਾਂ ਹੱਦ ਵਾਰ-ਵਾਰ ਵਧਾਈ ਜਾਂਦੀ ਹੈ। ਉਨ੍ਹਾਂ ਇਸਦੇ ਨਾਲ ਇਹ ਵੀ ਕਿਹਾ ਕਿ ਟੈਕਸ ਰਿਟਰਨ ਭਰਨ ਵਾਲਿਆਂ ਨੂੰ ਅੰਤਿਮ ਮਿਤੀ ਵਿਚ ਰਿਟਰਨ ਭਰਨ ਦੀ ਆਪਣੀ ਆਦਤ ਨੂੰ ਬਦਲਣਾ ਚਾਹੀਦਾ ਹੈ।''


Related News