Mahindra ਅਗਲੇ 3 ਸਾਲਾਂ ''ਚ ਕਰੇਗੀ 37,000 ਕਰੋੜ ਦਾ ਨਿਵੇਸ਼, 23 ਨਵੇਂ ਵਾਹਨ ਲਾਂਚ ਕਰਨ ਦੀ ਯੋਜਨਾ

05/17/2024 11:46:59 AM

ਨਵੀਂ ਦਿੱਲੀ : ਮਹਿੰਦਰਾ ਗਰੁੱਪ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਅਨੀਸ਼ ਸ਼ਾਹ ਨੇ ਵੀਰਵਾਰ ਨੂੰ ਕਿਹਾ ਕਿ ਸਮੂਹ ਅਗਲੇ ਤਿੰਨ ਸਾਲਾਂ ਵਿੱਚ 37,000 ਕਰੋੜ ਰੁਪਏ ਦਾ ਨਿਵੇਸ਼ ਕਰਨ ਦੀ ਯੋਜਨਾ ਬਣਾ ਰਿਹਾ ਹੈ, ਜਿਸ ਦਾ ਵੱਡਾ ਹਿੱਸਾ ਆਟੋਮੋਬਾਈਲ ਖੇਤਰ ਵਿੱਚ ਜਾਵੇਗਾ। ਕੰਪਨੀ ਦੀ ਯੋਜਨਾ ਸਾਲ 2030 ਤੱਕ ਰਵਾਇਤੀ ਇੰਜਣ ICE ਵਾਲੇ 9 SUV, ਸੱਤ ਇਲੈਕਟ੍ਰਿਕ ਵਾਹਨ (EVs) ਅਤੇ ਸੱਤ ਹਲਕੇ ਵਪਾਰਕ ਵਾਹਨਾਂ ਨੂੰ ਨਾਲ ਪੇਸ਼ ਕਰਨ ਦੀ ਹੈ। ਇਸ ਦੌਰਾਨ ਪੇਸ਼ ਕੀਤੀਆਂ ਜਾਣ ਵਾਲੇ ਨੌਂ ICE SUVs ਵਿੱਚੋਂ ਛੇ ਬਿਲਕੁਲ ਨਵੇਂ ਮਾਡਲ ਹੋਣਗੇ, ਜਦੋਂ ਕਿ ਤਿੰਨ ਮੌਜੂਦਾ ਮਾਡਲਾਂ ਦੇ ਅੱਪਗਰੇਡ ਵਰਜਨ ਹੋਣਗੇ।

ਇਹ ਵੀ ਪੜ੍ਹੋ - ਅਹਿਮ ਖ਼ਬਰ: ਸਿੰਗਾਪੁਰ-ਹਾਂਗਕਾਂਗ ਤੋਂ ਬਾਅਦ ਹੁਣ ਇਸ ਦੇਸ਼ ਨੇ MDH ਤੇ Everest ਮਸਾਲਿਆਂ 'ਤੇ ਲਾਈ ਪਾਬੰਦੀ

ਸ਼ਾਹ ਨੇ ਮਹਿੰਦਰਾ ਐਂਡ ਮਹਿੰਦਰਾ ਦੇ ਤਿਮਾਹੀ ਨਤੀਜਿਆਂ 'ਤੇ ਚਰਚਾ ਕਰਦੇ ਕਿਹਾ, ''ਅਸੀਂ ਅਗਲੇ ਤਿੰਨ ਸਾਲਾਂ 'ਚ 37,000 ਕਰੋੜ ਰੁਪਏ ਦੀ ਨਕਦੀ ਲਗਾਉਣ 'ਤੇ ਵਿਚਾਰ ਕਰ ਰਹੇ ਹਾਂ। ਇਸ ਦਾ ਵੱਡਾ ਹਿੱਸਾ ਆਟੋਮੋਬਾਈਲ ਸੈਗਮੈਂਟ ਨੂੰ ਜਾ ਰਿਹਾ ਹੈ।'' ਕੰਪਨੀ ਨੇ ਵਿੱਤੀ ਸਾਲ 2024-25 ਅਤੇ 2026-27 ਦਰਮਿਆਨ ਆਟੋਮੋਬਾਈਲ ਖੇਤਰ ਲਈ 27,000 ਕਰੋੜ ਰੁਪਏ ਰੱਖੇ ਹਨ। ਕੰਪਨੀ ਨਵੇਂ ਮਾਡਲ ਪੇਸ਼ ਕਰਨ ਦੇ ਨਾਲ-ਨਾਲ ਮੌਜੂਦਾ ਮਾਡਲਾਂ ਦੇ ਸੰਸਕਰਣਾਂ ਨੂੰ ਪੇਸ਼ ਕਰਕੇ ICE ਹਿੱਸੇ ਵਿੱਚ 14,000 ਕਰੋੜ ਰੁਪਏ ਦਾ ਨਿਵੇਸ਼ ਕਰੇਗੀ।

ਇਹ ਵੀ ਪੜ੍ਹੋ - ਹੈਰਾਨੀਜਨਕ : 5 ਸਾਲਾਂ 'ਚ ਦੁੱਗਣਾ ਮਹਿੰਗਾ ਹੋਇਆ ਸੋਨਾ, ਦਿੱਤਾ ਬੰਪਰ ਰਿਟਰਨ

ਸ਼ਾਹ ਨੇ ਕਿਹਾ ਕਿ ਕੰਪਨੀ ਈਵੀ ਸੈਗਮੈਂਟ 'ਚ ਵੀ 12,000 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਇਸ ਨਿਵੇਸ਼ ਲਈ ਵਿੱਤ ਦਾ ਪ੍ਰਬੰਧ ਕਰਨ 'ਤੇ ਸ਼ਾਹ ਨੇ ਕਿਹਾ ਕਿ ਕੰਪਨੀ ਨੂੰ ਬਾਹਰੋਂ ਪੈਸੇ ਦੀ ਲੋੜ ਨਹੀਂ ਪਵੇਗੀ ਅਤੇ ਵਾਹਨ ਕਾਰੋਬਾਰ ਖੁਦ ਨਕਦ ਇਕੱਠਾ ਕਰੇਗਾ। ਇਸ ਤੋਂ ਇਲਾਵਾ ਕੰਪਨੀ ਖੇਤੀਬਾੜੀ ਅਤੇ ਸੇਵਾਵਾਂ ਦੇ ਕਾਰੋਬਾਰ 'ਚ ਵੀ 5,000 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਮਹਿੰਦਰਾ ਐਂਡ ਮਹਿੰਦਰਾ ਦੇ ਕਾਰਜਕਾਰੀ ਨਿਰਦੇਸ਼ਕ ਅਤੇ ਸੀਈਓ (ਆਟੋਮੋਬਾਈਲਜ਼ ਅਤੇ ਫਾਰਮ ਉਪਕਰਣ) ਰਾਜੇਸ਼ ਜੇਜੂਰੀਕਰ ਨੇ ਕਿਹਾ ਕਿ ਕੰਪਨੀ ਅਗਲੇ ਸਾਲ ਦੇ ਅੰਤ ਤੱਕ ਆਪਣੀ SUV ਨਿਰਮਾਣ ਸਮਰੱਥਾ ਨੂੰ ਮੌਜੂਦਾ 49,000 ਯੂਨਿਟਾਂ ਤੋਂ ਵਧਾ ਕੇ 64,000 ਯੂਨਿਟ ਪ੍ਰਤੀ ਮਹੀਨਾ ਕਰਨ ਦੀ ਯੋਜਨਾ ਬਣਾ ਰਹੀ ਹੈ।

ਇਹ ਵੀ ਪੜ੍ਹੋ - ਮੋਬਾਈਲ ਯੂਜ਼ਰਸ ਨੂੰ ਲੱਗੇਗਾ ਝਟਕਾ! ਜੂਨ ਦੇ ਮਹੀਨੇ ਮਹਿੰਗਾ ਹੋ ਸਕਦਾ ਹੈ 'ਰੀਚਾਰਜ'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News