ਨੋਇਡਾ: GST ਘੁਟਾਲੇ ''ਚ ਦਿੱਲੀ ਦਾ ਕਾਰੋਬਾਰੀ, ਪਤਨੀ ਅਤੇ ਪੁੱਤਰ ਗ੍ਰਿਫ਼ਤਾਰ
Thursday, May 02, 2024 - 01:17 AM (IST)
ਨੋਇਡਾ — ਨੋਇਡਾ ਪੁਲਸ ਨੇ ਬੁੱਧਵਾਰ ਨੂੰ ਬਹੁ-ਕਰੋੜੀ ਗੁਡਸ ਐਂਡ ਸਰਵਿਸਿਜ਼ ਟੈਕਸ (ਜੀ.ਐੱਸ.ਟੀ.) ਘੁਟਾਲੇ ਦੀ ਜਾਂਚ ਦੇ ਸਬੰਧ 'ਚ ਦਿੱਲੀ ਦੇ ਇਕ ਕਾਰੋਬਾਰੀ, ਉਸ ਦੀ ਪਤਨੀ ਅਤੇ ਬੇਟੇ ਨੂੰ ਗ੍ਰਿਫਤਾਰ ਕੀਤਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ 25-25 ਹਜ਼ਾਰ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਗਿਆ ਸੀ।
ਇਹ ਵੀ ਪੜ੍ਹੋ- ਮਾਤਮ 'ਚ ਬਦਲੀਆਂ ਖੁਸ਼ੀਆਂ, ਵਿਆਹ ਸਮਾਗਮ 'ਚ ਅੱਗ ਲੱਗਣ ਕਾਰਨ ਜ਼ਿੰਦਾ ਸੜਿਆ ਬਜ਼ੁਰਗ
ਪੁਲਸ ਦੇ ਵਧੀਕ ਡਿਪਟੀ ਕਮਿਸ਼ਨਰ ਸ਼ਕਤੀ ਮੋਹਨ ਅਵਸਥੀ ਨੇ ਦੱਸਿਆ ਕਿ ਪੁਲਸ ਨੇ ਸੰਜੇ ਢੀਂਗਰਾ (55), ਉਸਦੀ ਪਤਨੀ ਕਨਿਕਾ (54) ਅਤੇ ਬੇਟੇ ਮਯੰਕ (27) ਨੂੰ ਗ੍ਰਿਫ਼ਤਾਰ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਮਰਸਡੀਜ਼ ਅਤੇ ਔਡੀ ਕਾਰ ਅਤੇ ਹੋਰ ਸਾਮਾਨ ਵੀ ਜ਼ਬਤ ਕਰ ਲਿਆ ਹੈ। ਅਵਸਥੀ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਨੋਇਡਾ ਸੈਕਟਰ-20 ਥਾਣੇ ਦੀ ਟੀਮ ਨੇ ਡੀਐਨਡੀ ਟੋਲ ਨੇੜੇ ਕਾਬੂ ਕੀਤਾ।
ਇਹ ਵੀ ਪੜ੍ਹੋ- ਕਾਂਗਰਸ ਦੀ ਹਾਲਤ ਡਾਇਨਾਸੌਰ ਵਰਗੀ, ਸਪਾ ਦਾ ਮਤਲਬ 'ਸਮਾਪਤ ਪਾਰਟੀ': ਰਾਜਨਾਥ ਸਿੰਘ
ਇਹ ਘੁਟਾਲਾ ਜੂਨ 2023 ਵਿੱਚ ਸਾਹਮਣੇ ਆਇਆ ਸੀ ਜਿਸ ਵਿੱਚ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਬਣਾਈਆਂ ਗਈਆਂ ਹਜ਼ਾਰਾਂ ਫਰਜ਼ੀ ਕੰਪਨੀਆਂ ਦੁਆਰਾ 'ਇਨਪੁਟ ਟੈਕਸ ਕ੍ਰੈਡਿਟ' ਰਾਹੀਂ ਟੈਕਸ ਚੋਰੀ ਕੀਤਾ ਗਿਆ ਸੀ। ਜਾਂਚ 'ਚ ਸ਼ਾਮਲ ਅਧਿਕਾਰੀਆਂ ਮੁਤਾਬਕ ਪੁਲਸ ਜਾਂਚ 'ਚ ਸੈਂਕੜੇ ਫਰਜ਼ੀ ਕੰਪਨੀਆਂ ਦੀ ਸ਼ਮੂਲੀਅਤ ਅਤੇ ਉਨ੍ਹਾਂ ਤੋਂ ਕਰੀਬ 10 ਹਜ਼ਾਰ ਕਰੋੜ ਰੁਪਏ ਦੇ ਲੈਣ-ਦੇਣ ਦਾ ਖੁਲਾਸਾ ਹੋਇਆ ਹੈ ਅਤੇ ਇਸ ਮਾਮਲੇ 'ਚ ਹੁਣ ਤੱਕ 32 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।.
ਇਹ ਵੀ ਪੜ੍ਹੋ- ਇਸ ਸਰਕਾਰ ਨੇ ਪੈਟਰੋਲ-ਡੀਜ਼ਲ ਦੀ ਖਰੀਦ 'ਤੇ ਸੀਮਾ ਕੀਤੀ ਤੈਅ, ਮਾਲ ਗੱਡੀਆਂ ਪ੍ਰਭਾਵਿਤ ਹੋਣ ਕਾਰਨ ਲਿਆ ਫੈਸਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e