ਹਵਾਈ ਕਿਰਾਏ ਦੀ ਹੱਦ ਤੈਅ ਕਰਨ ਤੋਂ ਦਿੱਲੀ ਹਾਈ ਕੋਰਟ ਦਾ ਇਨਕਾਰ

Thursday, May 16, 2024 - 11:46 AM (IST)

ਹਵਾਈ ਕਿਰਾਏ ਦੀ ਹੱਦ ਤੈਅ ਕਰਨ ਤੋਂ ਦਿੱਲੀ ਹਾਈ ਕੋਰਟ ਦਾ ਇਨਕਾਰ

ਨਵੀਂ ਦਿੱਲੀ (ਭਾਸ਼ਾ) - ਦਿੱਲੀ ਹਾਈ ਕੋਰਟ ਨੇ ਹਵਾਈ ਕਿਰਾਏ ਦੀ ਹੱਦ ਤੈਅ ਕਰਨ ਤੋਂ ਬੁੱਧਵਾਰ ਨੂੰ ਇਨਕਾਰ ਕਰਦਿਆਂ ਕਿਹਾ ਕਿ ਹਵਾਬਾਜ਼ੀ ਉਦਯੋਗ ‘ਬਹੁਤ ਮੁਕਾਬਲੇਬਾਜ਼ੀ ਵਾਲੇ’ ਮਾਹੌਲ ’ਚ ਕੰਮ ਕਰ ਰਿਹਾ ਹੈ ਅਤੇ ਏਅਰਲਾਈਨ ਕੰਪਨੀਆਂ ‘ਭਾਰੀ ਘਾਟੇ’ ’ਚ ਚੱਲ ਰਹੀਆਂ ਹਨ। ਚੀਫ਼ ਜਸਟਿਸ ਮਨਮੋਹਨ ਅਤੇ ਜਸਟਿਸ ਮਨਮੀਤ ਪੀ. ਐੱਸ. ਅਰੋੜਾ ਦੀ ਬੈਂਚ ਨੇ ਕਿਹਾ ਕਿ ਪੂਰੇ ਦੇਸ਼ ’ਚ ਹਵਾਈ ਕਿਰਾਏ ਦੀ ਹੱਦ ਤੈਅ ਕਰਨ ਨਾਲ ਸਬੰਧਤ ਕੋਈ ਹੁਕਮ ਪਾਸ ਕਰਨਾ ਉਚਿਤ ਨਹੀਂ ਹੋਵੇਗਾ।

ਇਹ ਵੀ ਪੜ੍ਹੋ :     ਨਕਦੀ ਸੰਕਟ ਦਾ ਸਾਹਮਣਾ ਕਰ ਰਹੀ ਪਾਕਿ ਸਰਕਾਰ , ਘਾਟੇ ਤੋਂ ਉਭਰਨ ਲਈ PM ਨੇ ਕੀਤਾ ਵੱਡਾ ਫ਼ੈਸਲਾ

ਬੈਂਚ ਨੇ ਕਿਹਾ, ‘‘ਬਾਜ਼ਾਰ ਨਾਲ ਜੁੜੀਆਂ ਤਾਕਤਾਂ ਹੀ ਟਿਕਟਾਂ ਦੀ ਕੀਮਤ ਤੈਅ ਕਰਨਗੀਆਂ। ਉਦਯੋਗ ਅੱਜ ਬਹੁਤ ਵਧੀਆ ਪ੍ਰਦਰਸ਼ਨ ਕਰ ਰਿਹਾ ਹੈ। ਤੁਸੀਂ ਅੱਜ ਉਡਾਣ ਭਰਨ ਵਾਲੀ ਕਿਸੇ ਵੀ ਏਅਰਲਾਈਨ ਨੂੰ ਵੇਖੋ, ਇਹ ਇਕ ਬਹੁਤ ਜ਼ਿਆਦਾ ਮੁਕਾਬਲੇਬਾਜ਼ੀ ਵਾਲਾ ਉਦਯੋਗ ਹੈ। ਇਕ ਆਟੋ-ਰਿਕਸ਼ਾ ਦਾ ਕਿਰਾਇਆ ਵੀ ਅੱਜ ਏਅਰਲਾਈਨ ਦੇ ਕਿਰਾਏ ਨਾਲੋਂ ਵੱਧ ਹੈ।’’

ਇਹ ਵੀ ਪੜ੍ਹੋ :     ਗਰਮੀਆਂ 'ਚ ਘੁੰਮਣ ਲਈ ਯੂਰਪ ਜਾਣਾ ਹੋਇਆ ਮੁਸ਼ਕਲ, ਇਸ ਕਾਰਨ ਵਧੀ ਪਰੇਸ਼ਾਨੀ

ਅਦਾਲਤ ਨੇ ਫਲਾਈਟ ਟਿਕਟਾਂ ਦੀਆਂ ਕੀਮਤਾਂ ਤੈਅ ਕਰਨ ਦੇ ਨਿਯਮਾਂ ਦੀ ਮੰਗ ਕਰਨ ਵਾਲੀਆਂ ਦੋ ਪਟੀਸ਼ਨਾਂ ਦਾ ਨਿਪਟਾਰਾ ਕਰਦੇ ਹੋਏ ਕਿਹਾ ਕਿ ਉਹ ਇਸ ਸਬੰਧ ’ਚ ਇਕ ਵਿਸਤਾਰਤ ਹੁਕਮ ਜਾਰੀ ਕਰੇਗੀ।

ਇਹ ਵੀ ਪੜ੍ਹੋ :     ਕੈਨੇਡਾ ਐਕਸਪ੍ਰੈਸ ਐਂਟਰੀ ਲਈ ਕਿੰਨਾ ਆਵੇਗਾ ਖਰਚਾ, ਸਰਕਾਰ ਨੇ ਕੀਤਾ ਨਵਾਂ ਐਲਾਨ

ਇਹ ਵੀ ਪੜ੍ਹੋ :     ਕੈਨੇਡੀਅਨ ਅਦਾਲਤ ਦੀ ਭਾਰਤੀ ਇਮੀਗ੍ਰੇਸ਼ਨ ਕੰਪਨੀ 'ਤੇ ਵੱਡੀ ਕਾਰਵਾਈ, ਲਗਾਈਆਂ ਇਹ ਪਾਬੰਦੀਆਂ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News